ਡੇਢ ਲੱਖ ਰੁਪਏ ਦਾ ਇਨਾਮੀ ਸਜ਼ਾ ਪ੍ਰਾਪਤ ਕੈਦੀ 7 ਸਾਲਾਂ ਬਾਅਦ ਗ੍ਰਿਫ਼ਤਾਰ

Friday, Feb 02, 2024 - 12:59 PM (IST)

ਡੇਢ ਲੱਖ ਰੁਪਏ ਦਾ ਇਨਾਮੀ ਸਜ਼ਾ ਪ੍ਰਾਪਤ ਕੈਦੀ 7 ਸਾਲਾਂ ਬਾਅਦ ਗ੍ਰਿਫ਼ਤਾਰ

ਲੁਧਿਆਣਾ (ਗੌਤਮ) : ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਡੇਢ ਲੱਖ ਰੁਪਏ ਦੇ ਇਨਾਮੀ ਸਜ਼ਾ ਪ੍ਰਾਪਤ ਕੈਦੀ ਨੂੰ ਲੁਧਿਆਣਾ ਦੇ ਕੰਗਣਵਾਲ ਇਲਾਕੇ ਤੋਂ ਕਾਬੂ ਕਰ ਲਿਆ। ਸਾਲ 2016 ’ਚ 2 ਮਹੀਨੇ ਦੀ ਪੈਰੋਲ ’ਤੇ ਆਇਆ ਸਜ਼ਾ ਜ਼ਾਫਤਾ ਕੈਦੀ ਦਿਨੇਸ਼ ਕੁਮਾਰ ਪਿਛਲੇ 7 ਸਾਲ ਤੋਂ ਇਸ ਇਲਾਕੇ ’ਚ ਆਪਣੀ ਪਤਨੀ ਸੀਮਾ ਨਾਲ ਲੁਕ ਕੇ ਰਹਿ ਰਿਹਾ ਸੀ। ਪਿੰਡ ਤੋਂ ਫ਼ਰਾਰ ਹੋਣ ਤੋਂ ਬਾਅਦ ਪਿਛਲੇ 7 ਸਾਲ ਤੋਂ ਮੁਲਜ਼ਮ ਆਪਣੇ ਕਿਸੇ ਵੀ ਰਿਸ਼ਤੇਦਾਰ ਜਾਂ ਜਾਣਕਾਰ ਦੇ ਸੰਪਰਕ ’ਚ ਨਹੀਂ ਸੀ, ਜਿਸ ਕਾਰਨ ਮੁਲਜ਼ਮ ਨੂੰ ਫੜ੍ਹਨ ਲਈ ਪੁਲਸ ਨੂੰ ਸਖ਼ਤ ਮਿਹਨਤ ਕਰਨੀ ਪਈ।

ਮੁਲਜ਼ਮ ਨੂੰ ਰਾਏ ਬਰੇਲੀ ਕੋਰਟ ਵੱਲੋਂ ਕਤਲ ਦੇ ਦੋਸ਼ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦਿੱਲੀ ਪੁਲਸ ਨੇ ਕਾਬੂ ਕੀਤੇ ਕੈਦੀ ਨੂੰ ਰਾਏ ਬਰੇਲੀ ਦੇ ਸਲੋਨ ਕੋਤਵਾਲੀ ਪੁਲਸ ਹਵਾਲੇ ਕਰ ਦਿੱਤਾ, ਜਿਸ ਨੂੰ ਕੋਰਟ ’ਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ। 7 ਸਾਲ ਤੋਂ ਫ਼ਰਾਰ ਇਸ ਕੈਦੀ ਨੂੰ ਕਾਬੂ ਕਰਨ ਲਈ ਪੁਲਸ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੱਥ-ਪੈਰ ਮਾਰ ਰਹੀ ਸੀ ਅਤੇ ਮੁਲਜ਼ਮ ’ਤੇ ਡੇਢ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ। ਅਖ਼ੀਰ ਦਿੱਲੀ ਪੁਲਸ ਨੇ ਉਸ ਨੂੰ ਲੱਭ ਲਿਆ, ਜੋ ਭਗੌੜਿਆਂ ਦੀ ਲਿਸਟ ’ਚ ਮੁੱਖ ਤੌਰ ’ਤੇ ਸ਼ਾਮਲ ਸੀ।


 


author

Babita

Content Editor

Related News