ਪ੍ਰਿੰਕਲ ਗੋਲ਼ੀਕਾਂਡ ਵਿਚ ਨਵਾਂ ਮੋੜ! ਗੈਂਗਸਟਰ ਨੇ ਕਰ ਦਿੱਤੇ ਵੱਡੇ ਖ਼ੁਲਾਸੇ
Wednesday, Dec 18, 2024 - 05:40 PM (IST)
ਲੁਧਿਆਣਾ (ਤਰੁਣ): ਰਿਸ਼ਭ ਬੈਨੀਪਾਲ ਉਰਫ਼ ਨਾਨੂੰ ਨੂੰ A ਕੈਟੇਗਰੀ ਦਾ ਗੈਂਗਸਟਰ ਦੱਸਦਿਆਂ ਲੁਧਿਆਣਾ ਕੇਂਦਰੀ ਜੇਲ੍ਹ ਨੇ ਰੱਖਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਜ਼ਿਲ੍ਹਾ ਪੁਲਸ ਨੇ ਗੈਂਗਸਟਰ ਨਾਨੂੰ ਨੂੰ ਨਾਭਾ ਜੇਲ੍ਹ ਪਹੁੰਚਾਇਆ। 8 ਨਵੰਬਰ ਨੂੰ CMC ਚੌਕ ਨੇੜੇ ਪ੍ਰਿੰਕਲ ਤੇ ਉਸ ਦੀ ਮਹਿਲਾ ਸਾਥੀ ਨਵਜੀਤ ਕੌਰ 'ਤੇ ਫ਼ਾਇਰਿੰਗ ਕਰਨ ਵਾਲੇ ਗੈਂਗਸਟਰ ਨਾਨੂੰ ਦੇ ਸਰੀਰ 'ਤੇ 3 ਗੋਲ਼ੀਆਂ ਲੱਗੀਆਂ ਸਨ ਤੇ ਉਹ ਜ਼ੇਰੇ ਇਲਾਜ ਸੀ। ਸਵਾ ਮਹੀਨੇ ਬਾਅਦ ਉਸ ਨੂੰ ਮੰਗਲਵਾਰ ਸ਼ਾਮ ਨੂੰ ਹਸਪਤਾਲ ਤੋਂ ਛੁੱਟੀ ਮਿਲੀ। ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਵੇਲੇ ਰਿਸ਼ਭ ਬੈਨੀਪਾਲ ਮੀਡੀਆ ਦੇ ਸਾਹਮਣੇ ਆਇਆ ਤੇ ਉਸ ਨੇ ਕਈ ਗੱਲਾਂ ਦੇ ਖ਼ੁਲਾਸਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਮਚੀ ਤਰਥੱਲੀ! ਤੀਜੀ ਜਮਾਤ ਦੀ ਵਿਦਿਆਰਥਣ ਦੀ ਹੋਈ ਮੌਤ
ਪ੍ਰਿੰਕਲ ਤੋਂ ਹੀ ਵੱਜੀ ਨਵਜੀਤ ਦੇ ਗੋਲ਼ੀ
ਗੈਂਗਸਟਰ ਨਾਨੂੰ ਨੇ ਦੱਸਿਆ ਕਿ ਉਨ੍ਹਾਂ ਦਾ ਟਾਰਗੇਟ ਸਿਰਫ਼ ਪ੍ਰਿੰਕਲ ਸੀ। ਉਸ ਨੇ ਜਾਂ ਉਸ ਦੇ ਕਿਸੇ ਸਾਥੀ ਨੇ ਨਵਜੀਤ ਕੌਰ 'ਤੇ ਫ਼ਾਇਰਿੰਗ ਨਹੀਂ ਕੀਤੀ। ਜਵਾਬੀ ਫ਼ਾਇਰਿੰਗ ਵਿਚ ਪ੍ਰਿੰਕਲ ਦੀ ਰਿਵਾਲਵਰ ਤੋਂ ਨਿਕਲੀਆਂ ਗੋਲ਼ੀਆਂ ਹੀ ਨਵਜੀਤ ਕੌਰ ਨੂੰ ਲੱਗੀਆਂ ਹਨ। ਪੁਲਸ ਪ੍ਰਸ਼ਾਸਨ ਇਸ ਦੀ ਫੋਰੈਂਸਿਕ ਜਾਂਚ ਵੀ ਕਰਵਾ ਸਕਦਾ ਹੈ।
ਪ੍ਰਿੰਕਲ ਨੇ ਮਾਂ ਨੂੰ ਕੱਢੀਆਂ ਸੀ ਗਾਲ੍ਹਾਂ
ਗੈਂਗਸਟਰ ਨਾਨੂੰ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਪ੍ਰਿੰਕਲ ਨੇ ਉਸ ਨੂੰ ਮਾਂ ਦੀਆਂ ਗਾਲ੍ਹਾਂ ਕੱਢੀਆਂ ਸਨ। ਪ੍ਰਿੰਕਲ ਸੁਭਾਅ ਤੋਂ ਅਜਿਹਾ ਹੀ ਹੈ ਜੋ ਸਾਰਿਆਂ ਨੂੰ ਸੋਸ਼ਲ ਮੀਡੀਆ 'ਤੇ ਗਾਲ੍ਹਾਂ ਕੱਢਦਾ ਹੈ। ਨਾਨੂੰ ਨੇ ਦੱਸਿਆ ਕਿ ਉਹ ਡੇਢ ਸਾਲ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਦੌਰਾਨ ਕਿਸੇ ਦੇ ਨਾਲ ਝਗੜਾ ਨਹੀਂ ਹੋਇਆ। ਪ੍ਰਿੰਕਲ ਨੇ ਸਿਕਿਓਰਿਟੀ ਹਾਸਲ ਕਰਨ ਲਈ ਗਾਲੀ-ਗਲੌਚ ਕੀਤੀ। ਜੇਕਰ ਕੋਈ ਵੀ ਉਸ ਨੂੰ ਜਨਮ ਦੇਣ ਵਾਲੀ ਮਾਂ ਨੂੰ ਗਾਲ੍ਹਾਂ ਕੱਢੇਗਾ ਤਾਂ ਅੰਜਾਮ ਭੁਗਤਣਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਸਕੂਲ 'ਚ ਛੁੱਟੀ ਦਾ ਐਲਾਨ
ਫ਼ਾਇਰਿੰਗ ਦਾ ਕੋਈ ਪਛਤਾਵਾ ਨਹੀਂ
ਗੈਂਗਸਟਰ ਨਾਨੂੰ ਨੇ ਦੱਸਿਆ ਕਿ ਉਸ ਨੇ ਪ੍ਰਿੰਕਲ 'ਤੇ ਫ਼ਾਇਰਿੰਗ ਕੀਤੀ ਕਿਉਂਕਿ ਉਹ ਇਸੇ ਦੇ ਕਾਬਿਲ ਸੀ। ਪ੍ਰਿੰਕਲ ਬਲੈਕਮੇਲਰ ਹੈ ਤੇ ਸਿਕਿਓਰਿਟੀ ਹਾਸਲ ਕਰਨ ਲਈ ਸਭ ਕੁਝ ਕਰ ਰਿਹਾ ਹੈ। ਜੇਕਰ ਦੁਬਾਰਾ ਪ੍ਰਿੰਕਲ ਕਿਸੇ ਦੀ ਮਾਂ ਭੈਣ ਬਾਰੇ ਗਲਤ ਬੋਲੇਗਾ ਤਾਂ ਉਸ ਨੂੰ ਸਜ਼ਾ ਮਿਲੇਗੀ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ
ਰਿਮਾਂਡ 'ਤੇ ਲਿਆ ਕੇ ਪੁੱਛਗਿੱਛ ਕਰੇਗੀ ਪੁਲਸ
ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 3 ਦੇ ਮੁਖੀ ਅੰਮ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਗੈਂਗਸਟਰ ਰਿਸ਼ਭ ਬੈਨੀਬਾਲ ਉਰਫ਼ ਨਾਨੂੰ ਨੂੰ ਏ ਕੈਟੇਗਰੀ ਦਾ ਦੱਸ ਕੇ ਲੁਧਿਆਣਾ ਕੇਂਦਰੀ ਜੇਲ੍ਹ ਵਿਚ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜਿਸ ਨੂੰ ਨਾਭਾ ਜੇਲ੍ਹ ਪਹੁੰਚਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਸਪਤਾਲ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਗੈਂਗਸਟਰ ਨਾਨੂੰ ਹੁਣ ਠੀਕ ਹੈ। ਜਿਸ ਮਗਰੋਂ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਤੇ ਜੇਲ੍ਹ ਭੇਜਿਆ। ਜਲਦੀ ਹੀ ਅਦਾਲਤ ਤੋਂ ਰਿਮਾਂਡ ਲੈ ਕੇ ਨਾਨੂੰ ਨੂੰ ਨਾਭਾ ਜੇਲ੍ਹ ਤੋਂ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਉੱਥੇ ਹੀ ਵਾਰਦਾਤ ਨਾਲ ਜੁੜੇ 5ਵੇਂ ਮੁਲਜ਼ਮ ਜੱਟ ਦੀ ਪੁਲਸ ਭਾਲ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8