ਕੁਦਰਤ ਨੂੰ ਨੌਨਿਹਾਲਾਂ ’ਤੇ ਵੀ ਨਹੀਂ ਆਇਆ ਤਰਸ

07/17/2018 3:31:37 AM

ਲੁਧਿਆਣਾ(ਵਿੱਕੀ)-ਪ੍ਰਸ਼ਾਸਨ ਦੀ ਨਜ਼ਰ ਤੋਂ ਪਹਿਲਾਂ ਹੀ ਦੂਰ ਫੀਲਡਗੰਜ ਦੇ ਕੂਚਾ ਨੰਬਰ 16 ਵਿਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ’ਤੇ ਅੱਜ ਕੁਦਰਤ ਨੇ ਵੀ ਤਰਸ ਨਹੀਂ ਖਾਧਾ। ਸੋਮਵਾਰ ਸਵੇਰ ਤੋਂ ਸ਼ੁਰੂ ਹੋਇਅਾ ਮੀਂਹ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਬਿਪਤਾ ਬਣ ਕੇ ਟੁੱਟਿਅਾ। ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਬੱਚਿਆਂ ਦੀ ਪਡ਼੍ਹਾਈ ਦਾ ਸਹਾਰਾ ਬਣੀ ਸਕੂਲ ਦੀ ਉਹ ਕੰਧ ਵੀ ਅੱਜ ਤੇਜ਼ ਹਵਾ ਚਲਣ ਨਾਲ ਢਹਿ ਗਈ, ਜਿਸ ਕੰਧ ਦੇ ਸਹਾਰੇ ਤਰਪਾਲ ਬੰਨ੍ਹ ਕੇ ਬੱਚੇ ਉਸਦੀ ਛਾਂ ਵਿਚ ਬੈਠ ਕੇ ਪਡ਼੍ਹਾਈ ਕਰਦੇ ਸਨ। ਸਕੂਲ ਸਟਾਫ ਦੀ ਮੰਨੀਏ ਤਾਂ ਇਹ ਤਾਂ ਸ਼ੁਕਰ ਹੈ ਕਿ ਅਜੇ ਮੀਂਹ ਹੋਣ ਕਾਰਨ ਬੱਚਿਆਂ ਨੂੰ ਤਰਪਾਲ ਦੇ ਹੇਠਾਂ ਬਿਠਾਇਆ ਨਹੀਂ ਗਿਆ ਸੀ, ਨਹੀਂ ਤਾਂ ਜਿਸ ਤੇਜ਼ੀ ਨਾਲ ਕੰਧ ਡਿੱਗੀ, ਉਸ ਨਾਲ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ।
 ਹੁਣ ਇਸ ਜਗ੍ਹਾ ’ਤੇ ਮੌਜੂਦਾ ਹਾਲਾਤ ਦੇ ਮਦੇਨਜ਼ਰ ਸਕੂਲ ਵਿਚ ਕਲਾਸਾਂ ਲਾ ਕੇ ਪਡ਼੍ਵਾਈ ਹੋਣ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਪਰ ਬੱਚਿਆਂ ਦੀ ਪਡ਼੍ਹਾਈ ਦਾ ਬੰਦੋਬਸਤ ਹੁਣ ਕਿਸ ਤਰ੍ਹਾਂ ਕਰਨਾ ਹੈ ਅਜੇ ਤਕ ਪ੍ਰਸ਼ਾਸਨ ਜਾਂ ਵਿਭਾਗ ਨੇ ਕੋਈ ਫੈਸਲਾ ਨਹੀਂ ਲਿਆ।
 ਸਕੂਲ ’ਚ 100 ਤੋਂ ਘਟ ਕੇ 22 ਰਹਿ ਗਈ ਬੱਚਿਆਂ ਦੀ ਗਿਣਤੀ
 ਜਾਣਕਾਰੀ ਮੁਤਾਬਕ ਸਕੂਲ ਵਿਚ ਪਹਿਲੀ ਤੋਂ 5ਵੀਂ ਕਲਾਸ ਤਕ 22 ਵਿਦਿਆਰਥੀ ਪਡ਼੍ਹਾਈ ਕਰਦੇ ਹਨ। ਜਾਣਕਾਰੀ ਮੁਤਾਬਕ 2 ਸਾਲ ਪਹਿਲਾਂ ਤਾਂ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ 100 ਦੇ ਕਰੀਬ ਸੀ  ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਇਥੇ ਬੱਚਿਆਂ ਦੀ ਗਿਣਤੀ ਘਟ ਹੁੰਦੀ ਗਈ। ਹਾਲਾਤ ਤਾਂ ਇਹ ਹਨ ਕਿ ਸਕੂਲ ਦੀਆਂ ਕਲਾਸਾਂ, ਬਾਹਰ ਬਰਾਂਡੇ ਵਿਚ ਲਗਦੀਆਂ ਹਨ ਅਤੇ ਬਾਥਰੂਮ ਤਕ ਕਰਨ ਲਈ ਬੱਚਿਆਂ ਨੂੰ ਸਕੂਲ ਤੋਂ ਕੁਝ ਦੂਰੀ ’ਤੇ ਜਾਣਾ ਪੈਂਦਾ ਹੈ। ਸਭ ਜਾਣਦੇ ਹੋਏ ਵੀ ਵਿਭਾਗੀ ਅਧਿਕਾਰੀ ਕੁੰਭਕਰਨੀਂ ਨੀਂਦ ਸੁੱਤੇ ਹੋਏ ਹਨ ਅਤੇ ਉਨ੍ਹਾਂ ਨੂੰ ਦੇਸ਼ ਦੇ ਭਵਿੱਖ ਦੀ ਕੋਈ ਫਿਕਰ ਵੀ ਨਹੀਂ ਦਿਖਾਈ ਦੇ ਰਹੀ।
 ਸਕੂਲ ਪਹੁੰਚੇ ਸਨ 10 ਬੱਚੇ, ਕਰ ਦਿੱਤੀ ਛੁੱਟੀ
 ਸੋਮਵਾਰ ਨੂੰ ਸਕੂਲ ਦੀ ਇਕ ਕੰਧ ਡਿੱਗਣ ਦੇ ਬਾਅਦ ਸਕੂਲ ਵਿਚ ਪਹੁੰਚੇ ਕਰੀਬ 10 ਬੱਚਿਆਂ ਨੂੰ ਕਲਾਸਾਂ ਨਾ ਲਗਾਉਣ ਦੀ ਹਾਲਤ ਵਿਚ ਛੁੱਟੀ ਕਰ ਦਿੱਤੀ ਗਈ। ਸਕੂਲ ਪ੍ਰਮੁੱਖ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਬੱਚਿਆਂ ਤੇ ਅਧਿਆਪਕਾਂ ਨੂੰ ਇਸ ਹਾਲਤ ਵਿਚ ਕਲਾਸਾਂ ਲਗਾਉਣ ਨੂੰ ਲੈ ਕੇ ਵੀ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵਿਭਾਗ ਨੂੰ ਦੱਸਿਆ ਹੈ  ਪਰ ਦਸਤਾਵੇਜ਼ੀ ਪ੍ਰਕਿਰਿਆ ਵਿਚ ਵੀ ਲੰਬਾ ਸਮਾਂ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਕੰਧ ਡਿੱਗੀ ਸੀ ਉਸ ਸਮੇਂ ਉਹ ਸਕੂਲ ਵਿਚ ਹੀ ਸਨ ਪਰ ਸਕੂਲ ਅਜੇ ਸ਼ੁਰੂ ਨਹੀਂ ਹੋਇਆ ਸੀ। ਰੋਜ਼ਾਨਾ ਸਕੂਲ ਵਿਚ ਛੁੱਟੀ ਦੇ ਬਾਅਦ ਤਰਪਾਲ ਉਤਾਰ ਕੇ ਸਟੋਰ ਵਿਚ ਰੱਖਣ ਦੇ ਬਾਅਦ ਅਗਲੇ ਦਿਨ ਫਿਰ ਉਸਨੂੰ ਕੰਧ ਦੇ ਸਹਾਰੇ ਲਗਾਇਆ ਜਾਂਦਾ ਸੀ ਲੇਕਿਨ ਅੱਜ ਉਹ ਕੰਧ ਵੀ ਡਿਗ ਗਈ, ਇਸ ਘਟਨਾ ਦੇ ਸਬੰਧ ਵਿਚ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 


Related News