ਨਕਸਲੀਆਂ ਵਲੋਂ ਹੱਥ ਵੱਢ ਦੇਣ ''ਤੇ ਵੀ ਨਹੀਂ ਛੱਡਿਆ ਹੌਂਸਲਾ, ਵੋਟਰਾਂ ਲਈ ਰੋਲ ਮਾਡਲ ਬਣੇ ਜਸਮੁਦੀਨ ਅੰਸਾਰੀ

Friday, Apr 19, 2024 - 02:26 PM (IST)

ਨਕਸਲੀਆਂ ਵਲੋਂ ਹੱਥ ਵੱਢ ਦੇਣ ''ਤੇ ਵੀ ਨਹੀਂ ਛੱਡਿਆ ਹੌਂਸਲਾ, ਵੋਟਰਾਂ ਲਈ ਰੋਲ ਮਾਡਲ ਬਣੇ ਜਸਮੁਦੀਨ ਅੰਸਾਰੀ

ਬਤਰਾ- ਚੋਣਾਂ 'ਚ ਵੋਟਰਾਂ ਨੂੰ ਡਰਾਉਣਾ-ਧਮਕਾਉਣਾ ਅਪਰਾਧ ਹੈ ਅਤੇ ਅਜਿਹਾ ਕਰਨ 'ਤੇ ਸਜ਼ਾ ਵੀ ਤੈਅ ਹੈ ਪਰ ਅਣਵੰਡੇ ਬਿਹਾਰ ਦੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਨਕਸਲੀ ਲੋਕਤੰਤਰ ਦੇ ਮਹਾਉਤਸਵ 'ਚ ਰੁਕਾਵਟ ਪਾਉਂਦੇ ਰਹੇ ਹਨ। ਹਾਲ ਦੇ ਸਾਲਾਂ 'ਚ ਲਗਾਤਾਰ ਚਲੀਆਂ ਸੁਰੱਖਿਆ ਫ਼ੋਰਸਾਂ ਦੀਆਂ ਮੁਹਿੰਮਾਂ ਨਾਲ ਨਕਸਲੀ ਕਮਜ਼ੋਰ ਪਏ ਹਨ। ਪਹਿਲਾਂ ਚੋਣਾਂ 'ਚ ਨਕਸਲੀ ਪੋਸਟਰ ਲਗਾ ਕੇ ਪਿੰਡ ਵਾਸੀਆਂ ਲਈ ਇਕ ਫਰਮਾਨ ਜਾਰੀ ਕਰਦੇ ਸਨ ਕਿ ਕੋਈ ਵੀ ਵੋਟ ਪਾਉਣ ਨਹੀਂ ਜਾਵੇਗਾ। ਫਰਮਾਨ ਦੀ ਉਲੰਘਣਾ ਹੋਣ 'ਤੇ ਨਕਸਲੀ ਕਈ ਵਾਰ ਪਿੰਡ ਵਾਸੀਆਂ ਦੀ ਜਾਨ ਤੱਕ ਲੈ ਲੈਂਦੇ ਸਨ ਜਾਂ ਤਰ੍ਹਾਂ-ਤਰ੍ਹਾਂ ਨਾਲ ਤੰਗ ਕਰਦੇ ਸਨ। ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਜਸਮੁਦੀਨ ਅੰਸਾਰੀ ਵੋਟਰਾਂ ਲਈ ਰੋਲ ਮਾਡਲ ਹਨ। 1999 'ਚ ਨਕਸਲੀਆਂ ਦੇ ਫਰਮਾਨ ਦੀ ਉਲੰਘਣਾ ਕਰ ਕੇ ਵੋਟਿੰਗ ਕਰਨ 'ਤੇ ਮਾਓਵਾਦੀਆਂ ਨੇ ਉਨ੍ਹਾਂ ਦੇ ਹੱਥ ਵੱਢ ਦਿੱਤਾ ਸੀ। ਇਸ ਦੇ ਬਾਵਜੂਦ ਉਹ ਨਹੀਂ ਡਰੇ। ਉਹ ਅੱਜ ਵੀ ਵੋਟਿੰਗ 'ਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਹਨ। 70 ਸਾਲਾ ਅੰਸਾਰੀ ਕਹਿੰਦੇ ਹਨ ਕਿ ਵੋਟ ਦੇਣ ਤੋਂ ਉਨ੍ਹਾਂ ਨੂੰ ਕੋਈ ਵਾਂਝੇ ਨਹੀਂ ਕਰ ਸਕਦਾ ਹੈ। ਜਦੋਂ ਤੱਕ ਜਿਊਂਦਾ ਹਾਂ ਵੋਟਿੰਗ ਕਰਦਾ ਰਹਾਂਗਾ। ਨਕਸਲੀਆਂ ਨੇ ਉਨ੍ਹਾਂ ਦੇ ਨਾਲ ਹੀ ਗਾੜੀਲੌਂਗ ਪਿੰਡ ਦੇ ਮਹਾਦੇਵ ਯਾਦਵ ਦਾ ਵੀ ਅੰਗੂਠਾ ਵੱਢ ਦਿੱਤਾ ਸੀ।

ਇਸ ਘਟਨਾ ਦੇ ਕਰੀਬ 4 ਸਾਲਾਂ ਬਾਅਦ ਮਹਾਦੇਵ ਦੀ ਮੌਤ ਹੋ ਗਈ। ਜਸਮੁਦੀਨ ਨਕਸਲੀਆਂ ਦੇ ਅੱਤਿਆਚਾਰ ਦੀ 25 ਸਾਲ ਪੁਰਾਣੀ ਘਟਨਾ ਨੂੰ ਯਾਦ ਕਰ ਕੇ ਕਦੇ-ਕਦੇ ਭਾਵੁਕ ਹੋ ਜਾਂਦੇ ਹਨ। 1999 'ਚ ਚਤਰਾ ਸਮੇਤ ਕਈ ਇਲਾਕਿਆਂ 'ਚ ਨਕਸਲੀਆਂ ਦਾ ਆਤੰਕ ਸੀ। ਚੋਣਾਂ 'ਚ ਉਨ੍ਹਾਂ ਨੇ ਵੋਟ ਬਾਈਕਾਟ ਦਾ ਨਾਅਰਾ ਦਿੱਤਾ ਸੀ। ਨਕਸਲੀਆਂ ਦੇ ਫਰਮਾਨ ਦੀ ਪਰਵਾਹ ਨਾ  ਕਰਦੇ ਹੋਏ ਜਸਮੁਦੀਨ ਅਤੇ ਮਹਾਦੇਵ ਦੋਵੇਂ ਵੋਟਿੰਗ ਯਕੀਨੀ ਕਰਵਾਉਣ ਲਈ ਮੁਹਿੰਮ 'ਚ ਜੁਟੇ ਸਨ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਲੋਕ ਵੋਟਿੰਗ ਲਈ ਅੱਗੇ ਆ ਰਹੇ ਸਨ। ਇਹ ਸਭ ਦੇਖ ਕੇ ਨਕਸਲੀ ਬੌਖਲਾ ਗਏ। ਡਰਾਉਣ-ਧਮਕਾਉਣ ਦਾ ਅਸਰ ਨਹੀਂ ਹੋਇਆ ਤਾਂ ਦੋਹਾਂ ਨੂੰ ਉਨ੍ਹਾਂ ਦੇ ਘਰੋਂ ਚੁੱਕ ਲਿਆ। ਚਤਰਾ ਜ਼ਿਲ੍ਹੇ ਦੇ ਸਿਮਰਿਆ ਵਿਧਾਨ ਸਭਾ ਖੇਤ ਦੇ ਸਾਬਕਾ ਵਿਧਾਇਕ ਯੋਗੇਂਦਰ ਨਾਥ ਨੇ ਬਿਹਾਰ ਵਿਧਾਨ ਸਭਾ 'ਚ ਇਸ ਮਾਮਲੇ ਨੂੰ ਚੁੱਕਿਆ ਸੀ। ਸਦਨ ਨੇ ਨਿਆਂ ਦਾ ਭਰੋਸਾ ਦਿਵਾਉਂਦੇ ਹੋਏ ਦੋਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇਸ ਵਿਚ ਝਾਰਖੰਡ ਵੱਖ ਹੋ ਗਿਆ ਅਤੇ ਇਹ ਮਾਮਲਾ ਠੰਡੇ ਬਸਤੇ 'ਚ ਪੈ ਗਿਆ। ਝਾਰਖੰਡ ਬਣਨ ਤੋਂ ਬਾਅਦ ਸਿਮਰਿਆ ਵਿਧਾਇਕ ਕਿਸ਼ੁਨ ਕੁਮਾਰ ਦਾਸ ਨੇ ਵਿਧਾਨ ਸਭਾ 'ਚ ਇਹ ਮਾਮਲਾ ਚੁੱਕਿਆ ਸੀ। ਹਾਲ ਹੀ 'ਚ ਸਰਕਾਰ ਨੇ ਦੋਹਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News