ਜ਼ਾਲਮ ਪਤੀ ਨੇ ਗਰਭਵਤੀ ਪਤਨੀ ਨਾਲ ਕਹਿਰ ਕਮਾਇਆ, ਮਾਂ-ਪਿਓ ਨੇ ਵੀ ਦਿੱਤਾ ਪੂਰਾ ਸਾਥ

Monday, Aug 29, 2022 - 04:21 PM (IST)

ਜ਼ਾਲਮ ਪਤੀ ਨੇ ਗਰਭਵਤੀ ਪਤਨੀ ਨਾਲ ਕਹਿਰ ਕਮਾਇਆ, ਮਾਂ-ਪਿਓ ਨੇ ਵੀ ਦਿੱਤਾ ਪੂਰਾ ਸਾਥ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਰਾਜਨਦੀਪ ਕੌਰ ਪਤਨੀ ਜਸਕਰਨ ਸਿੰਘ ਵਾਸੀ ਮਾਣਕਵਾਲ ਦੇ ਬਿਆਨਾਂ 'ਤੇ ਉਸ ਦੇ ਪਤੀ ਜਸਕਰਨ ਸਿੰਘ, ਸੱਸ ਪਰਮਜੀਤ ਕੌਰ, ਸਹੁਰਾ ਦੀਦਾਰ ਸਿੰਘ ਵਾਸੀਆਨ ਮਾਣਕਵਾਲ ਅਤੇ ਆਰਤੀ ਗੁਪਤਾ ਖ਼ਿਲਾਫ਼ ਕੁੱਟਮਾਰ ਕਰਕੇ ਢਿੱਡ 'ਚ ਬੱਚੇ ਦੀ ਮੌਤ ਹੋਣ ਸਬੰਧੀ ਮਾਮਲਾ ਦਰਜ ਕੀਤਾ ਹੈ। ਪੀੜਤ ਰਾਜਨਦੀਪ ਕੌਰ ਨੇ ਆਪਣੇ ਬਿਆਨਾਂ 'ਚ ਦੋਸ਼ ਲਗਾਇਆ ਕਿ 17 ਅਗਸਤ ਦੀ ਰਾਤ ਕਰੀਬ 10-11 ਵਜੇ ਉਸ ਦਾ ਪਤੀ ਜਸਕਰਨ ਸਿੰਘ, ਸਹੁਰਾ ਦੀਦਾਰ ਸਿੰਘ ਅਤੇ ਸੱਸ ਪਰਮਜੀਤ ਕੌਰ ਉਸ ਦੇ ਪਿੰਡ ਦਾਖਾ 'ਚ ਘਰ ਦੇ ਬਾਹਰ ਆਏ ਅਤੇ ਆ ਕੇ ਅਵਾਜ਼ਾਂ ਮਾਰਨ ਲੱਗੇ।

ਇਹ ਵੀ ਪੜ੍ਹੋ : ਵਿਜੀਲੈਂਸ ਦਫ਼ਤਰ 'ਚ ਸਾਬਕਾ ਮੰਤਰੀ ਆਸ਼ੂ ਨੂੰ ਕੱਟ ਰਹੇ ਮੱਛਰ, ਕਰਵਾਈ ਗਈ ਫੌਗਿੰਗ

ਜਦੋਂ ਰਾਜਨਦੀਪ ਗੇਟ ਖੋਲ੍ਹ ਕੇ ਘਰੋਂ ਬਾਹਰ ਗਈ ਤਾਂ ਉਸ ਦੇ ਪਤੀ ਜਸਕਰਨ ਸਿੰਘ ਨੇ ਬਿਨਾਂ ਕਿਸੇ ਗੱਲ ਤੋਂ ਬਿਨਾਂ ਕੁੱਝ ਪੁੱਛੇ ਦੱਸੇ ਉਸ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਪਤੀ ਨੇ ਉਸ ਦੇ ਢਿੱਡ 'ਚ ਲੱਤਾਂ ਮਾਰੀਆਂ। ਸੱਸ-ਸਹੁਰਾ ਉਸ ਨੂੰ ਛੁਡਵਾਉਣ ਦੀ ਬਜਾਏ ਆਪਣੇ ਪੁੱਤਰ ਨਾਲ ਰਲ ਗਏ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਫਿਰ ਛਿੜਿਆ ਨਵਾਂ ਕਲੇਸ਼, ਸੁਖਪਾਲ ਖਹਿਰਾ ਨੂੰ ਜਾਰੀ ਕੀਤਾ ਗਿਆ ਨੋਟਿਸ

ਇਸ ਤੋਂ ਬਾਅਦ ਉਸ ਨੂੰ ਢਿੱਡ 'ਚ ਬਹੁਤ ਦਰਦ ਹੋਣ ਲੱਗਾ। ਜਦੋਂ ਉਸ ਨੇ ਨਿੱਜੀ ਹਸਪਤਾਲ 'ਚ ਆਪਣਾ ਚੈੱਕਅਪ ਕਰਵਾਇਆ ਤਾਂ ਪਤਾ ਲੱਗਾ ਕਿ ਮਾਰਕੁੱਟ ਕਰਕੇ ਢਿੱਡ ਅੰਦਰ ਹੀ ਬੱਚੇ ਦੀ ਮੌਤ ਹੋ ਗਈ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਏ. ਐੱਸ. ਆਈ. ਸਤਪਾਲ ਸਿੰਘ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News