ਪਾਵਰਕਾਮ ਵਿਭਾਗ ''ਚ ਫਿਰ ਪੈ ਗਿਆ ਵੱਡਾ ਪੰਗਾ, ਮੁਲਾਜ਼ਮਾਂ ਵਿਚ ਮਚੀ ਹਾਹਾਕਾਰ

Monday, May 18, 2026 - 01:21 PM (IST)

ਪਾਵਰਕਾਮ ਵਿਭਾਗ ''ਚ ਫਿਰ ਪੈ ਗਿਆ ਵੱਡਾ ਪੰਗਾ, ਮੁਲਾਜ਼ਮਾਂ ਵਿਚ ਮਚੀ ਹਾਹਾਕਾਰ

ਪਟਿਆਲਾ (ਮਨਦੀਪ ਜੋਸਨ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੀ ਮੈਨੇਜਮੈਂਟ ਇਕ ਵਾਰ ਫਿਰ ਵੱਡੀ ਚਰਚਾ ’ਚ ਆ ਗਈ ਹੈ। ਪਹਿਲਾਂ ਹੀ ਘਪਲੇ ਕਾਰਨ ਬਿਜਲੀ ਮੰਤਰੀ ਈ. ਡੀ. ਦੇ ਸ਼ਿਕੰਜੇ ’ਚ ਹਨ ਅਤੇ ਪਾਵਰਕਾਮ ਦੇ ਚੇਅਰਮੈਨ ਨੂੰ ਈ. ਡੀ. ਦਾ ਨੋਟਿਸ ਮਿਲ ਚੁੱਕਾ ਹੈ। ਹੁਣ ਮੈਨੇਜਮੈਂਟ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਧੱਕੇ ਨਾਲ ਥੋਪੇ ਜਾ ਰਹੇ ਮਹਿੰਗੇ ਸਮਾਰਟ ਫੋਨਾਂ ਕਾਰਨ ਹਜ਼ਾਰਾਂ ਬਿਜਲੀ ਮੁਲਾਜ਼ਮਾਂ ’ਚ ਹਾਹਾਕਾਰ ਮਚ ਗਈ ਹੈ ਕਿ ਕਿਸੇ ਛੋਟੇ ਮੁਲਾਜ਼ਮ ਨੂੰ ਕਿਊਂ ਇਹ ਮਹਿੰਗੇ ਫੋਨ ਥੋਪੇ ਜਾ ਰਹੇ ਹਨ। ਮੌਜੂਦਾ ਯੁੱਗ ’ਚ ਹਰ ਛੋਟੇ ਤੋਂ ਛੋਟੇ ਮੁਲਾਜ਼ਮ ਕੋਲ ਵੀ ਆਪਣਾ ਪ੍ਰਾਈਵੇਟ ਫੋਨ ਹੁੰਦਾ ਹੈ। ਇਸ ਫੋਨ ਨੂੰ ਵੀ ਬਿਜਲੀ ਬੋਰਡ ਦੇ ਆਨਲਾਈਨ ਸਿਸਟਮ ਨਾਲ ਜੋੜਿਆ ਜਾ ਸਕਦਾ ਹੈ। ਅਜੋਕੇ ਯੁੱਗ ’ਚ ਤਾਂ ਮੋਬਾਈਲ ਰਾਹੀਂ ਹਰ ਮਨੁੱਖ ਸਾਰੀ ਦੁਨੀਆਂ ਨਾਲ ਜੁੜਿਆ ਹੁੰਦਾ ਹੈ। ਇਹ ਮੋਬਾਈਲ ਫੋਨ ਖਰੀਦ ਘਪਲੇ ’ਚ ਕਰੋੜਾਂ ਰੁਪਏ ਇੱਧਰ ਤੋਂ ਉੱਧਰ ਹੋਣ ਦਾ ਮਾਮਲਾ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਦੋ ਪਹੀਆ ਵਾਹਨਾਂ 'ਤੇ ਲੱਗੀ ਮੁਕੰਮਲ ਪਾਬੰਦੀ, ਜਾਰੀ ਹੋ ਗਏ ਨਵੇਂ ਹੁਕਮ

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਮਾਰਟ ਫੋਨ ਤਕਨੀਕੀ ਕਰਮਚਾਰੀਆਂ ਨੂੰ ਆਨਲਾਈਨ ਕੰਪਲੇਟਾਂ ਨੂੰ ਕਲੋਜ ਕਰਨ ਦੇ ਮੁੱਖ ਮੰਤਵ ਨਾਲ ਦਿੱਤਾ ਜਾ ਰਿਹਾ ਹੈ, ਜਦੋਂ ਕਿ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਕਦਮ ਕਰਮਚਾਰੀਆਂ ਦੇ ਨਿੱਜਤਾ ਦੇ ਅਧਿਕਾਰ ’ਤੇ ਡਾਕਾ ਹੈ। ਇਸ ਫੋਨ ਦਾ ਪੂਰਾ ਕੰਟਰੋਲ ਅਦਾਰੇ ਦੇ ਆਈ. ਟੀ. ਵਿੰਗ ਕੋਲ ਹੋਵੇਗਾ। ਹਰੇਕ ਕਰਮਚਾਰੀ ਦੀ ਲੋਕੇਸ਼ਨ ਅਤੇ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾਵੇਗੀ। ਇਸ ਫੋਨ ਰਾਹੀਂ ਹਰ ਕਰਮਚਾਰੀ ਆਪਣੇ ਕੀਤੇ ਜਾ ਰਹੇ ਕੰਮ ਪ੍ਰਤੀ ਜਵਾਬਦੇਹ ਹੋਵੇਗਾ। ਉਸ ਨੂੰ ਹਰੇਕ ਕੰਪਲੇਟ ਨੂੰ ਬੰਦ ਕਰਨ ਲਈ ਇਸ ਫੋਨ ਦੀ ਇਨਸਟਾਲ ਐਪ ਰਾਹੀਂ ਹੀ ਕਰਨਾ ਪਵੇਗਾ। ਇਸ ਫੋਨ ’ਚ ਅਦਾਰੇ ਦੇ ਸਿਸਟਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਚੱਲ ਸਕੇਗਾ। ਇਸ ਦਾ ਪੂਰਾ ਕੰਟਰੋਲ ਮੁੱਖ ਦਫਤਰ ਆਈ. ਟੀ. ਵਿਭਾਗ ਕੋਲ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ

ਸੂਤਰਾਂ ਅਨੁਸਾਰ ਇਹ ਸੈਮਸੰਗ ਕੰਪਨੀ ਦੀ ਏ ਸੀਰੀਜ਼ ਦਾ 07 ਨੰਬਰ ਫੋਨ ਹੈ, ਜੋ ਕਿ ਮਹਿਕਮੇ ਨੇ ਪ੍ਰਤੀ ਫੋਨ 21,000 ਰੁਪਏ ਦਾ ਖਰੀਦਿਆ ਹੈ। ਕਰਮਚਾਰੀਆਂ ਅਤੇ ਜਥੇਬੰਦੀਆਂ ਦੀਆਂ ਮੰਗਾਂ ਤੋਂ ਬਿਨਾਂ ਧੱਕੇ ਨਾਲ ਪੂਰੇ ਪੰਜਾਬ ਦੇ ਕਰਮਚਾਰੀਆਂ ਨੂੰ ਸਾਰੇ ਸਹਾਇਕ ਲਾਇਨਮੈਨ, ਲਾਈਨਮੈਨ ਗਰਿੱਡ ਦੇ ਕਰਮਚਾਰੀਆਂ ਨੂੰ ਇਹ ਫੋਨ ਬਹੁਤ ਤੇਜ਼ੀ ਨਾਲ ਜੰਗੀ ਪੱਧਰ ’ਤੇ ਦਿੱਤਾ ਜਾ ਰਿਹਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਖਦਸ਼ਾ ਪ੍ਰਗਟਾਇਆ ਕਿ ਇਸ ਫੋਨ ਖਰੀਦ ਮਾਮਲੇ ’ਚ ਕਈ ਕਰੋੜਾਂ ਦਾ ਘਪਲਾ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਮਹਿਕਮਾ ਸਾਡੀਆਂ ਜਾਇਜ਼ ਮੰਗਾਂ ਅਦਾਰੇ ਦੀ ਵਿੱਤੀ ਹਾਲਤ ਨੂੰ ਮੁੱਖ ਰੱਖ ਕੇ ਹਮੇਸ਼ਾ ਲਟਕਾਇਆ ਜਾਂਦਾ ਹੈ। ਪਿਛਲੀ 30 ਅਪ੍ਰੈਲ ਨੂੰ ਮੈਨੇਜਮੈਂਟ ਨਾਲ ਮੀਟਿੰਗ ’ਚ ਹੋਈਆਂ ਸਹਿਮਤੀਆਂ ਨੂੰ ਲਾਗੂ ਨਾ ਕਰਨ ਕਰ ਕੇ ਉਹ ਮੁੜ ਸੰਘਰਸ਼ ’ਤੇ ਜਾ ਰਹੇ ਹਨ। ਅਜਿਹੇ ਮਾਹੌਲ ’ਚ ਬਿਨਾਂ ਮੰਗਿਆਂ ਤੋਂ ਕਰੋੜਾਂ ਦੇ ਸਮਾਰਟ ਫੋਨ ਛੋਟੇ ਮੁਲਾਜ਼ਮਾਂ ਨੂੰ ਦੇਣੇ ਸ਼ੰਕੇ ਖੜ੍ਹੇ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਦਿਹਾੜੀ ਕਰਨ ਵਾਲਾ ਮਜ਼ਦੂਰ ਬਣਿਆ ਕਰੋੜਪਤੀ, ਰਾਤੋ-ਰਾਤ ਚਮਕ ਗਈ ਕਿਸਮਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News