ਪੰਜਾਬ ਦੇ ਸਾਬਕਾ ਸਰਪੰਚ ''ਤੇ ਫਿਲਮੀ ਸਟਾਈਲ ''ਚ ਹਮਲਾ, ਗੱਡੀ ''ਚੋਂ ਨਿਕਲ ਭੱਜਣ ਲੱਗਾ ਤਾਂ...
Sunday, May 17, 2026 - 03:15 PM (IST)
ਪਟਿਆਲਾ (ਵੈੱਬ ਡੈਸਕ, ਬਲਜਿੰਦਰ) : ਪਟਿਆਲਾ 'ਚ ਦਿਨ-ਦਿਹਾੜੇ ਇਕ ਸਾਬਕਾ ਸਰਪੰਚ 'ਤੇ ਫਿਲਮੀ ਸਟਾਈਲ ਨਾਲ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਾਬਕਾ ਸਰਪੰਚ ਕਰਮਜੀਤ ਸਿੰਘ ਅਦਾਲਤ 'ਚ ਪੇਸ਼ੀ ਤੋਂ ਬਾਅਦ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਟਿਆਲਾ ਨੇੜੇ ਪੁੱਜਿਆ ਤਾਂ ਉਸ 'ਤੇ ਕੁੱਝ ਹਥਿਆਰਬੰਦ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਸਾਬਕਾ ਸਰਪੰਚ ਦੀ ਗੱਡੀ ਅੱਗੇ ਐਕਟਿਵਾ ਅਤੇ ਹਰਿਆਣਾ ਨੰਬਰ ਦੀ ਗੱਡੀ ਖੜ੍ਹੀ ਕਰ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਐਲਾਨ, ਵਿਦਿਆਰਥੀਆਂ ਨੂੰ ਮਿਲਿਆ ਆਖ਼ਰੀ ਮੌਕਾ, ਪੜ੍ਹੋ ਪੂਰਾ ਸ਼ਡਿਊਲ
ਇਸ ਦੌਰਾਨ ਜਦੋਂ ਸਾਬਕਾ ਸਰਪੰਚ ਨੇ ਗੱਡੀ 'ਚੋਂ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ਅਤੇ ਪੈਰਾਂ 'ਤੇ ਸੱਟਾਂ ਮਾਰੀਆਂ। ਹਮਲੇ ਦੌਰਾਨ ਸਾਬਕਾ ਸਰਪੰਚ ਦੀ ਇਕ ਲੱਤ ਟੁੱਟੀ ਗਈ, ਜਦੋਂ ਕਿ ਸਿਰ 'ਤੇ ਕਈ ਇੰਚ ਲੰਬਾ ਅਤੇ ਕਾਫੀ ਡੂੰਘਾ ਜ਼ਖਮ ਹੋ ਗਿਆ। ਘਟਨਾ ਦੌਰਾਨ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ : ਡਿਊਟੀਆਂ ਨੇ ਪਾ 'ਤਾ ਵੱਡਾ ਪੰਗਾ, ਅਧਿਆਪਕਾਂ ਵਲੋਂ ਨੌਕਰੀ ਛੱਡਣ ਦੀ ਚਿਤਾਵਨੀ!
ਲੋਕਾਂ ਨੇ ਤੁਰੰਤ ਕਰਮਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕਰਮਜੀਤ ਸਿੰਘ ਬਰਸਟ ਨੇ ਦੱਸਿਆ ਕਿ ਉਸ ਦਾ ਕੁੱਝ ਲੋਕਾਂ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ। ਇਸੇ ਝਗੜੇ ਕਾਰਨ ਪਹਿਲਾਂ ਵੀ ਉਸ 'ਤੇ ਹਮਲਾ ਕੀਤਾ ਗਿਆ ਸੀ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਨੂੰ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸਬੰਧਿਤ ਵਿਅਕਤੀਆਂ ਬਾਰੇ ਪੁਲਸ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਾ ਹੈ। ਫਿਲਹਾਲ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
