ਕਾਂਗਰਸ ਨੇ ਕੀਤੀਆਂ ਨਿਯੁਕਤੀਆਂ, ਵੱਡੀ ਗਿਣਤੀ ਮੰਡਲ ਪ੍ਰਧਾਨਾਂ ਦਾ ਐਲਾਨ
Saturday, May 16, 2026 - 06:01 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਦੀ ਟੀਮ ਨਾਲ ਸਬੰਧਤ 35 ਆਗੂਆਂ ਨੂੰ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਮੰਡਲ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਮੋਹਿਤ ਮੋਹਿੰਦਰਾ ਅਤੇ ਜ਼ਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਦੁੱਗਲ ਨੇ ਅੱਜ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਨਿਯੁਕਤ ਹਲਕਾ ਪਟਿਆਲਾ ਦਿਹਾਤੀ ਦੇ 35 ਨਵੇਂ ਮੰਡਲ ਪ੍ਰਧਾਨਾਂ ਦੀ ਸੂਚੀ ਜਾਰੀ ਹੋਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਮੋਹਿਤ ਮੋਹਿੰਦਰਾ ਨੇ ਸਮੂਹ ਨਿਯੁਕਤ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਅਹਿਮ ਕਦਮ ਹਨ।
ਕਾਂਗਰਸ ਵੱਲੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਰੋਹਟਾ ਮੰਡਲ ਤੋਂ ਮਿਹਰਬਾਨ ਸ਼ਿਵ ਕੰਵਰ ਸਿੰਘ ਬਾਜਵਾ, ਮੰਡੌਰ ਮੰਡਲ ਤੋਂ ਜਗਦੀਪ ਸਿੰਘ ਜੱਗੀ, ਹਿਆਣਾ ਕਲਾਂ ਤੋਂ ਜਗਪਾਲ ਸਿੰਘ, ਲੁਬਾਣਾ ਤੋਂ ਸੁਖਚੈਨ ਸਿੰਘ, ਅਜਨੌਦਾ ਕਲਾਂ ਤੋਂ ਸੁਰਿੰਦਰ ਸਿੰਘ, ਆਲੋਵਾਲ ਤੋਂ ਭਜਨ ਸਿੰਘ, ਦੰਦਰਾਲਾ ਤੋਂ ਦਰਸ਼ਨ ਸਿੰਘ (ਹੈਪੀ), ਵਿਕਾਸ ਨਗਰ ਤੋਂ ਰਮੇਸ਼ ਸਿੰਘ ਰਾਵਤ, ਸਿੱਧੂਵਾਲ ਤੋਂ ਸੁਖਵਿੰਦਰ ਸਿੰਘ, ਜੱਸੋਵਾਲ ਤੋਂ ਕੇਵਲ ਸਿੰਘ, ਰਣਜੀਤ ਨਗਰ ਤੋਂ ਜਗਦੀਪ ਸ਼ਰਮਾ, ਬਾਰਨ ਤੋਂ ਗੁਰਸੇਵਕ ਸਿੰਘ, ਲੰਗ ਮੰਡਲ ਤੋਂ ਸੁੱਚਾ ਸਿੰਘ, ਚਲੈਲਾ ਤੋਂ ਸੁਰਜੀਤ ਸਿੰਘ, ਫੱਗਣ ਮਾਜਰਾ ਤੋਂ ਸੁਖਵਿੰਦਰ ਸਿੰਘ, ਆਦਰਸ਼ ਕਾਲੋਨੀ ਤੋਂ ਸਤਿੰਦਰ ਪਾਲ, ਅਨੰਦ ਨਗਰ ਬੀ ਤੋਂ ਲਵਜੋਤ ਸਿੰਘ, ਦਸ਼ਮੇਸ਼ ਨਗਰ (ਦਸ਼ਮੇਸ਼ ਨਗਰ) ਤੋਂ ਪ੍ਰਦੀਪ ਕੁਮਾਰ ਸ਼ਰਮਾ, ਹਰਿੰਦਰ ਨਗਰ ਤੋਂ ਜਤਿੰਦਰ ਕੌਰ ਪਿੰਕੀ ਸੇਠੀ, ਝਿੱਲ ਮੰਡਲ ਤੋਂ ਜਸਵੰਤ ਸਿੰਘ, ਮੇਹਰ ਸਿੰਘ ਕਾਲੋਨੀ ਤੋਂ ਗੁਰਜੀਤ ਸਿੰਘ (ਬੰਟੀ), ਰਤਨ ਨਗਰ (ਰਤਨ ਨਗਰ) ਤੋਂ ਸਦਾ ਰਾਮ, ਤ੍ਰਿਪੜੀ ਤੋਂ ਪ੍ਰਵੀਨ ਕਾਲੜਾ, ਜੁਝਾਰ ਨਗਰ ਤੋਂ ਮਨੋਜ ਸ਼ਰਮਾ, ਸੁੰਦਰ ਨਗਰ ਤੋਂ ਲਲਿਤਾ ਰਾਣੀ, ਪੁਰਾਣਾ ਬਿਸ਼ਨ ਨਗਰ ਤੋਂ (ਨਵਦੀਪ ਸ਼ਰਮਾ), ਆਜ਼ਾਦ ਨਗਰ ਤੋਂ ਸੇਵਾ ਸਿੰਘ, ਅਨਾਜ ਮੰਡੀ ਤੋਂ ਗੌਰਵ ਬਾਂਸਲ ਡਕਾਲਾ, ਹੀਰਾ ਬਾਗ ਤੋਂ ਬਲਦੇਵ ਚੰਦ ਬਿੱਟੂ, ਤਫੱਜਲਪੁਰਾ ਤੋਂ ਗੁਲਾਬ ਰਾਏ ਗਰਗ, ਗੁਰੂ ਨਾਨਕ ਨਗਰ ਤੋਂ ਤਰਨਵੀਰ ਸਿੰਘ ਕੋਹਲੀ, ਡੀ.ਐੱਮ.ਡਬਲਿਊ. ਤੋਂ ਸੋਨੂੰ, ਬਾਜਵਾ ਕਾਲੋਨੀ ਤੋਂ ਅਨੀਤਾ ਕੁਮਾਰੀ, ਫੈਕਟਰੀ ਏਰੀਆ ਤੋਂ ਜਗਦੀਪ ਸਿੰਘ ਅਤੇ ਅਰਬਨ ਸਟੇਟ ਮੰਡਲ ਤੋਂ ਭੂਪਿੰਦਰ ਸਿੰਘ ਸ਼ਾਮਲ ਹਨ।
ਇਨ੍ਹਾਂ ਸਾਰੇ ਆਗੂਆਂ ਨੂੰ ਆਪਣੇ-ਆਪਣੇ ਖੇਤਰ ਵਿਚ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੋਹਿਤ ਮੋਹਿੰਦਰਾ ਨੇ ਜ਼ਿਲ੍ਹਾ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਦੁੱਗਲ ਅਤੇ ਸਾਰੇ ਮੰਡਲ ਪ੍ਰਧਾਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਦਾ ਮੁੱਖ ਮਕਸਦ ਕਾਂਗਰਸ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਪਟਿਆਲਾ ਦੇ ਹਰ ਘਰ ਤੱਕ ਪੁਚਾਉਣਾ ਹੈ। ਉਨ੍ਹਾਂ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਸ਼ੁਰੂ ਕਰਨ।
