ਆਲੂ ਸਟੋਰ ਮਾਲਕਾਂ ਦੇ ਸਤਾਏ ਕਿਸਾਨ ਵੱਲੋਂ ਆਤਮ ਹੱਤਿਆ ਕਰਨ 'ਤੇ ਵਿੱਢਾਗੇ ਸ਼ੰਘਰਸ਼ - ਭਾਕਿਯੂ ਲੱਖੋਵਾਲ

12/07/2017 5:56:18 PM


ਜ਼ੀਰਾ (ਅਕਾਲੀਆ ਵਾਲਾ) - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਹਿੰਮ ਮੀਟਿੰਗ ਬਲਾਕ ਪ੍ਰਧਾਨ ਉਧਮ ਸਿੰਘ ਦੀ ਸਨੇਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖ਼ੇ ਹੋਈ। ਇਸ ਮੀਟਿੰਗ 'ਚ ਕਿਸਾਨਾਂ ਵੱਲੋਂ ਆਲੂ ਬੀਜਣ ਵਾਲੇ ਕਿਸਾਨਾਂ ਦਾ ਰੇਟ ਹੇਠਾ ਡਿੱਗਣ ਨਾਲ ਹੋਈ ਮੰਦੀ ਹਾਲਤ 'ਤੇ ਚਿੰਤਾ ਪ੍ਰਗਟ ਕੀਤੀ ਗਈ। ਕਿਸਾਨ ਆਗੂ ਉਧਮ ਸਿੰਘ ਸਨੇਰ, ਜ਼ਿਲਾ ਵਿੱਤ ਸਕੱਤਰ ਕਿਰਨਪਾਲ ਸਿੰਘ ਸੋਢੀ, ਜ਼ਿਲਾ ਮੀਤ ਪ੍ਰਧਾਨ ਜਲੌਰ ਸਿੰਘ ਨੇ ਕਿਹਾ ਕਿ ਜ਼ੀਰਾ 'ਚ ਆਲੂ ਸਟੋਰ ਮਾਲਕਾਂ ਵਲੋ ਆਲੂ ਸਟੋਰ ਕਰਨ ਤੇ ਵਧਾਏ ਕਿਰਾਏ ਦਾ ਭਾਕਿਯੂ ਲੱਖ਼ੋਵਾਲ ਵਿਰੋਧ ਕਰਦੀ ਹੈ ਅਤੇ ਜੇਕਰ ਆਲੂ ਸਟੋਰ ਮਾਲਕਾਂ ਦਾ ਸਤਾਇਆ ਕਿਸਾਨ ਆਤਮ ਹੱਤਿਆ ਕਰ ਗਿਆ ਤਾਂ ਕਿਸਾਨ ਜਥੇਬੰਦੀ ਸ਼ੰਘਰਸ਼ ਵਿੱਢੇਗੀ। ਆਲੂ ਸਟੋਰ ਮਾਲਕ ਕਿਸਾਨਾਂ ਪਾਸੋ 115 ਅਤੇ 135 ਰੁਪਏ ਪ੍ਰਤੀ ਗੱਟਾ ਵਸੂਲ ਰਹੇ ਹਨ ਜਦੋ ਕਿ ਮਾਰਕਿਟ 'ਚ ਆਲੂਆਂ ਦੀ ਕੀਮਤ 100 ਰੁਪਏ ਤੋ ਘੱਟ ਪ੍ਰਤੀ ਗੱਟਾ ਵਿੱਕ ਰਿਹਾ ਹੈ। ਦੁਆਬਾ 'ਚ ਆਲੂ ਸਟੋਰ ਮਾਲਕ ਕਿਸਾਨਾਂ ਪਾਸੋ ਮਾਰਕਿਟ ਨੂੰ ਵੇਖਦਿਆ ਘੱਟ ਤੋ ਘੱਟ ਕਿਰਾਇਆ ਵਸੂਲ ਰਹੇ ਹਨ। ਇਸ ਮੌਕੇ ਬਲਾਕ ਮੀਤ ਪ੍ਰਧਾਨ ਨਾਇਬ ਸਿੰਘ ਜ਼ੀਰਾ, ਮੀਤ ਪ੍ਰਧਾਨ ਜਲੋਰ ਸਿੰਘ, ਬਲਾਕ ਪ੍ਰਧਾਨ ਰਾਮਜੀਤ ਸਿੰਘ ਖੋਸਾ ਦਲ ਸਿੰਘ, ਜਗਦੀਪਪਾਲ ਸਿੰਘ, ਸੁਖਦੇਵ ਸਿੰਘ ਸਰਪੰਚ ਆਦਿ ਮੈਂਬਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


Related News