ਪਾਬੰਦੀ ਦੇ ਬਾਵਜੂਦ PUSA-44 ਕਿਸਮ ਦੀ ਬਿਜਾਈ ਕਰ ਰਹੇ ਨੇ ਕਿਸਾਨ

Thursday, Jun 20, 2024 - 03:03 PM (IST)

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਕੁਝ ਕਿਸਾਨਾਂ ਵੱਲੋਂ ਅਜੇ ਵੀ ਝੋਨੇ ਦੀ PUSA-44 ਕਿਸਮ ਦੀ ਬਿਜਾਈ ਕੀਤੀ ਜਾ ਰਹੀ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR), ਜਿਸ ਨੇ ਦਹਾਕਿਆਂ ਪਹਿਲਾਂ ਇਸ ਕਿਸਮ ਦਾ ਉਤਪਾਦਨ ਕੀਤਾ ਸੀ, ਨੇ ਇਸ ਨੂੰ ਬੰਦ ਕਰ ਦਿੱਤਾ ਹੈ। ਉਤਪਾਦਕਾਂ ਮੁਤਾਬਕ ਇਹ ਕਿਸਮ ਲਗਭਗ 10-15% ਵੱਧ ਝਾੜ ਦਿੰਦੀ ਹੈ, ਪਰ ਨਾਲ ਹੀ ਘੱਟੋ-ਘੱਟ 20% ਵਧੇਰੇ ਰਹਿੰਦ-ਖੂੰਹਦ ਪੈਦਾ ਕਰਦੀ ਹੈ, ਜਿਸ ਵਿਚ ਉੱਚ ਸਿਲਿਕਾ ਸਮੱਗਰੀ ਹੁੰਦੀ ਹੈ ਜੋ ਸਾੜਨ 'ਤੇ ਸੰਘਣਾ ਧੂੰਆਂ ਪੈਦਾ ਕਰਦੀ ਹੈ। ਇਹ ਕਿਸਮ ਰਾਈਸ ਮਿੱਲਰਾਂ ਦੁਆਰਾ ਪਸੰਦ ਕੀਤੀ ਜਾਂਦੀ ਹੈ ਕਿਉਂਕਿ ਇਹ ਸ਼ੈੱਲਿੰਗ ਦੌਰਾਨ ਘੱਟ ਟੁੱਟੇ ਹੋਏ ਚੌਲ ਦਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਸਰਕਾਰ ਵੱਲੋਂ MSP ਵਧਾਉਣ ਦੇ ਐਲਾਨ 'ਤੇ ਕਿਸਾਨਾਂ ਦਾ ਵੱਡਾ ਬਿਆਨ

PUSA-44 35-40 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ। ਉੱਥੇ ਹੀ PR-126 ਵੀ ਤਕਰੀਬਨ ਇੰਨਾ ਹੀ ਝਾੜ ਦਿੰਦੀ ਹੈ। ਪਰ PR131 ਜਿਹੀਆਂ ਹੋਰ ਕਿਸਮਾਂ ਦਾ ਝਾੜ 5 ਕੁਇੰਟਲ ਘੱਟ ਹੁੰਦਾ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਉੱਪਲ ਅਨੁਸਾਰ ਦੱਖਣ-ਪੱਛਮੀ ਪੰਜਾਬ ਦੇ ਕਿਸਾਨ ਅਜੇ ਵੀ ਇਸ ਕਿਸਮ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਹ ਸਾਲ ਵਿਚ ਸਿਰਫ਼ ਦੋ ਫ਼ਸਲਾਂ ਹੀ ਬੀਜਦੇ ਹਨ ਅਤੇ ਇਸ ਕਿਸਮ ਦੀ ਕਾਸ਼ਤ ਕਰਨ ਲਈ ਕਾਫ਼ੀ ਸਮਾਂ ਹੁੰਦਾ ਹੈ। ਉਨ੍ਹਾਂ ਕਿਹਾ, “ਦੁਆਬੇ ਜਾਂ ਉਨ੍ਹਾਂ ਖੇਤਰਾਂ ਵਿਚ ਜਿੱਥੇ ਕਿਸਾਨਾਂ ਦੁਆਰਾ ਆਲੂ ਦੀ ਫ਼ਸਲ ਬੀਜੀ ਜਾਂਦੀ ਹੈ, ਉਹ ਸਾਲ ਵਿਚ ਤਿੰਨ ਫ਼ਸਲਾ ਬੀਜਦੇ ਹਨ। ਇਹ ਕਿਸਾਨ ਦੇਰੀ ਨਾਲ ਅਤੇ ਥੋੜ੍ਹੇ ਸਮੇਂ ਵਾਲੀਆਂ ਝੋਨੇ ਦੀਆਂ ਕਿਸਮਾਂ ਬੀਜਣ ਲੱਗ ਪਏ ਹਨ।”

ਖੇਤੀਬਾੜੀ ਨਿਰਦੇਸ਼ਕ ਜਸਵੰਤ ਸਿੰਘ ਨੇ ਕਿਸਾਨਾਂ ਨੂੰ ਇਸ ਕਿਸਮ ਦੀ ਵਰਤੋਂ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ, “ਪਿਛਲੇ ਸਾਲ ਇਹ ਕਿਸਮ (ਪੂਸਾ-44) ਕੁੱਲ੍ਹ ਝੋਨੇ ਦੇ ਰਕਬੇ ਦੇ 17% ਤੋਂ ਵੱਧ ਬੀਜੀ ਗਈ ਸੀ, ਜੋ ਕਿ ਦੋ ਸਾਲ ਪਹਿਲਾਂ 40% ਤੋਂ ਵੱਧ ਸੀ। ਅਸੀਂ ਇਸ ਨੂੰ ਹੋਰ ਹੇਠਾਂ ਲਿਆਵਾਂਗੇ ਕਿਉਂਕਿ ਕਿਸਾਨਾਂ ਨੂੰ ਇਸ ਨੂੰ ਬੀਜਣ ਤੋਂ ਰੋਕਣ ਲਈ ਮੁੱਖ ਖੇਤੀਬਾੜੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।" ਰਾਈਸ ਮਿੱਲਰਾਂ ਦੇ ਇਕ ਗਰੁੱਪ ਦੇ ਮੁਖੀ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਮਿੱਲਰ PUSA-44 ਨੂੰ ਤਰਜੀਹ ਦਿੰਦੇ ਹਨ ਕਿਉਂਕਿ ਇਹ ਇਕ ਕੁਇੰਟਲ ਝੋਨੇ ਤੋਂ 67.5 ਕਿੱਲੋਗ੍ਰਾਮ ਦਿੰਦੀ ਹੈ ਜਦੋਂ ਕਿ ਘੱਟ ਮਿਆਦ ਵਾਲੀਆਂ ਕਿਸਮਾਂ ਸਿਰਫ 64 ਕਿੱਲੋ ਦਿੰਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਤੋਂ ਮੁਫ਼ਤ 'ਚ ਨਿਕਲ ਰਹੀਆਂ ਗੱਡੀਆਂ, ਕਿਸਾਨਾਂ ਦਾ ਧਰਨਾ 5ਵੇਂ ਦਿਨ ਵੀ ਜਾਰੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐੱਸ.ਐੱਸ. ਗੋਸਲ ਨੇ ਕਿਹਾ, “ਮੇਰੇ ਵਿਚਾਰ ਅਨੁਸਾਰ ਕਿਸਾਨ PUSA-44 ਤੋਂ ਗੁਰੇਜ਼ ਕਰ ਰਹੇ ਹਨ। ਇਸ ਦੇ ਬਦਲ ਹਨ, ਜਿਵੇਂ ਕਿ PR 116, 124 ਅਤੇ 132, ਜਿਨ੍ਹਾਂ ਦੀ ਮਿਆਦ 130 ਦਿਨਾਂ ਦੀ ਹੈ। ਪੀ.ਏ.ਯੂ. ਨੇ ਕਿਸਾਨਾਂ ਨੂੰ 22,000 ਕੁਇੰਟਲ ਘੱਟ ਮਿਆਦ ਵਾਲੀਆਂ ਕਿਸਮਾਂ ਦੇ ਬੀਜ ਦਿੱਤੇ ਹਨ ਜੋ ਕਿ 27.5 ਲੱਖ ਏਕੜ ਰਕਬੇ ਨੂੰ ਕਵਰ ਕਰਨਗੇ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News