ਸੰਨੀਵੇਲ ਜਿਊਲਰੀ ਸਟੋਰ ’ਤੇ ਫਿਲਮੀ ਅੰਦਾਜ਼ ’ਚ ਲੁੱਟ, 5 ਗ੍ਰਿਫ਼ਤਾਰ

Sunday, Jun 16, 2024 - 10:39 AM (IST)

ਸੰਨੀਵੇਲ ਜਿਊਲਰੀ ਸਟੋਰ ’ਤੇ ਫਿਲਮੀ ਅੰਦਾਜ਼ ’ਚ ਲੁੱਟ, 5 ਗ੍ਰਿਫ਼ਤਾਰ

ਕੈਲੀਫੋਰਨੀਆ (ਇੰਟ.)- ਲਗਭਗ 20 ਸ਼ੱਕੀਆਂ ਦੇ ਇਕ ਸਮੂਹ ਨੇ ਬੀਤੇ ਬੁੱਧਵਾਰ ਨੂੰ ਦੁਪਹਿਰੇ ਫਿਲਮੀ ਸਟਾਈਲ ਵਿਚ ਅਮਰੀਕਾ ਵਿਚ ਸੰਨੀਵੇਲ ਜਿਊਲਰੀ ਸਟੋਰ ਡਾਕਾ ਮਾਰਿਆ, ਹਥੌੜਿਆਂ ਨਾਲ ਡਿਸਪਲੇ ਕੇਸ ਨੂੰ ਤੋੜ ਦਿੱਤਾ ਅਤੇ ਫਿਰ ਅਗਿਆਤ ਮਾਤਰਾ ਵਿਚ ਗਹਿਣੇ ਲੈ ਕੇ ਫ਼ਰਾਰ ਹੋ ਗਏ। ਹੁਣ ਪੁਲਸ ਨੇ ਇਸ ਮਾਮਲੇ ’ਚ 5 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਅਜੇ ਵੀ ਇਕ ਦਰਜਨ ਤੋਂ ਵੱਧ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਦੇ ਅਨੁਸਾਰ ਇਹ ਲੁੱਟ ਦੀ ਵਾਰਦਾਤ ਦੁਪਹਿਰ ਲਗਭਗ 1.27 ਵਜੇ ਪੀ.ਐਨ.ਜੀ. ਜਿਊਲਰਜ਼, 791 ਈਸਟ ਐਲ ਕੈਮਿਨੋ ਰੀਅਲ ’ਤੇ ਸਥਿਤ ਹੈ, ਵਿਖੇ ਹੋਈ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਕਈ ਵਾਹਨਾਂ ਵਿਚ ਬੈਠ ਕੇ ਫਰਾਰ ਹੋ ਗਏ। ਮੌਕੇ ’ਤੇ ਮੌਜੂਦ ਗਸ਼ਤੀ ਟੀਮ ਨੇ ਦੋ ਵਾਹਨਾਂ ਨੂੰ ਭੱਜਦੇ ਹੋਏ ਦੇਖਿਆ। ਅਧਿਕਾਰੀਆਂ ਨੇ ਦੋਵਾਂ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰਾਂ ਨੇ ਰੋਕਣ ਤੋਂ ਇਨਕਾਰ ਕਰ ਦਿੱਤਾ। ਪੁਲਸ ਦੇ ਅਨੁਸਾਰ ਵਾਹਨਾਂ ਵਿਚ ਸਵਾਰ ਸ਼ੱਕੀ ਫ੍ਰੀਵੇਅ ਪਾਰ ਕਰਕੇ ਨੇੜਲੇ ਉਦਯੋਗਿਕ ਇਲਾਕੇ ਵਿਚ ਭੱਜ ਗਏ। ਇਨ੍ਹਾਂ ’ਚੋਂ 5 ਨੂੰ ਸੈਨ ਕਾਰਲੋਸ ਵਿਚ ਇੰਡਸਟਰੀਅਲ ਰੋਡ ਅਤੇ ਬ੍ਰਿਟਾਨ ਐਵੇਨਿਊ ਨੇੜੇ ਹਿਰਾਸਤ ’ਚ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News