ਆਈਸਕ੍ਰੀਮ 'ਚੋਂ ਵੱਢੀ ਹੋਈ ਉਂਗਲ ਤੋਂ ਬਾਅਦ ਹੁਣ ਆਲੂ ਦੇ ਚਿਪਸ ਦੇ ਪੈਕੇਟ ’ਚ ਮਿਲਿਆ ਮਰਿਆ ਡੱਡੂ
Thursday, Jun 20, 2024 - 11:00 AM (IST)
ਜਾਮਨਗਰ- ਆਈਸਕ੍ਰੀਮ 'ਚ ਮਨੁੱਖ ਦੀ ਵੱਢੀ ਹੋਈ ਉਂਗਲ ਦਾ ਟੁਕੜਾ ਮਿਲਣ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਹੁਣ ਗੁਜਰਾਤ ਦੇ ਜਾਮਨਗਰ 'ਚ ਆਲੂ ਦੇ ਚਿਪਸ ਦੇ ਇਕ ਪੈਕੇਟ ’ਚ ਮਰਿਆ ਹੋਇਆ ਡੱਡੂ ਮਿਲਿਆ। ਮਰੇ ਹੋਏ ਡੱਡੂ ਦੇ ਮਿਲਣ ਤੋਂ ਬਾਅਦ ਜਾਮਨਗਰ ਨਗਰ ਨਿਗਮ ਨੇ ਜਾਂਚ ਦੇ ਹੁਕਮ ਦਿੱਤੇ ਹਨ। ਮੁੰਬਈ ਦੀ ਰਹਿਣ ਵਾਲੀ ਇਕ ਔਰਤ ਵਲੋਂ ਆਨਲਾਈਨ ਆਰਡਰ ਕੀਤੀ ਗਈ ਆਈਸਕ੍ਰੀਮ ਵਿਚ ਮਨੁੱਖੀ ਉਂਗਲ ਦਾ ਇਕ ਟੁਕੜਾ ਮਿਲਣ ਦੇ ਦਾਅਵੇ ਦੇ ਕੁਝ ਦਿਨਾਂ ਬਾਅਦ ਇਹ ਸ਼ਿਕਾਇਤ ਆਈ ਹੈ।
ਇਹ ਵੀ ਪੜ੍ਹੋ- ਆਈਸਕ੍ਰੀਮ ਦੇ ਸ਼ੌਕੀਨ ਸਾਵਧਾਨ! ਕੋਨ ਅੰਦਰੋਂ ਨਿਕਲੀ ਵੱਢੀ ਹੋਈ ਉਂਗਲ
ਜਾਮਨਗਰ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਆਲੂ ਦੇ ਚਿਪਸ ਦੇ ਪੈਕੇਟਾਂ ਦੇ ਉਤਪਾਦਨ ਬੈਚ ਦੇ ਨਮੂਨੇ ਲਏ ਜਾਣਗੇ। ਫੂਡ ਸੇਫਟੀ ਅਫਸਰ ਡੀ. ਬੀ. ਪਰਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੈਸਮੀਨ ਪਟੇਲ ਨਾਂ ਦੀ ਇਕ ਮੁਟਿਆਰ ਨੇ ਸਾਨੂੰ ਦੱਸਿਆ ਕਿ ਬਾਲਾਜੀ ਵੇਫਰਜ਼ ਵਲੋਂ ਬਣਾਏ ਗਏ ਕ੍ਰੈਂਚੈਕਸ ਦੇ ਇਕ ਪੈਕੇਟ ਵਿਚ ਇਕ ਮਰਿਆ ਹੋਇਆ ਡੱਡੂ ਮਿਲਿਆ ਹੈ। ਅਸੀਂ ਬੀਤੀ ਰਾਤ ਉਸ ਦੁਕਾਨ ’ਤੇ ਗਏ ਜਿੱਥੋਂ ਇਹ ਖਰੀਦਿਆ ਗਿਆ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅਸਲ ਵਿਚ ਇਕ ਮਰਿਆ ਹੋਇਆ ਡੱਡੂ ਸੀ, ਜੋ ਸੜੀ ਹੋਈ ਹਾਲਤ ਵਿਚ ਸੀ।
ਇਹ ਵੀ ਪੜ੍ਹੋ- 300 ਕਰੋੜ ਦੀ ਜਾਇਦਾਦ ਲਈ ਨੂੰਹ ਨੇ ਸਹੁਰੇ ਦਾ ਕਰਵਾਇਆ ਕਤਲ, ਇੰਝ ਖੁੱਲ੍ਹਿਆ ਸਾਰਾ ਭੇਤ
ਪੁਸ਼ਕਰ ਧਾਮ ਸੋਸਾਇਟੀ ਦੀ ਵਸਨੀਕ ਪਟੇਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ 4 ਸਾਲਾ ਭਤੀਜੀ ਨੇ ਮੰਗਲਵਾਰ ਸ਼ਾਮ ਨੂੰ ਨੇੜੇ ਦੀ ਇਕ ਦੁਕਾਨ ਤੋਂ ਪੈਕੇਟ ਖਰੀਦਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਭਤੀਜੀ ਨੇ ਮ੍ਰਿਤਕ ਡੱਡੂ ਵੇਖਣ ਤੋਂ ਪਹਿਲਾਂ ਉਸ ਨੇ ਅਤੇ ਉਸ ਦੀ 9 ਮਹੀਨੇ ਦੀ ਬੱਚੀ ਨੇ ਕੁਝ ਆਲੂ ਦੇ ਚਿਪਸ ਖਾ ਲਏ ਸਨ। ਅਧਿਕਾਰੀ ਨੇ ਕਿਹਾ ਕਿ ਜੈਸਮੀਨ ਨੇ ਸਾਨੂੰ ਦੱਸਿਆ ਕਿ ਮੇਰੀ ਭਤੀਜੀ ਨੇ ਪੈਕੇਟ ਨੂੰ ਸੁੱਟ ਦਿੱਤਾ, ਜਦੋਂ ਉਸ ਨੇ ਮੈਨੂੰ ਬੋਲਿਆ ਤਾਂ ਭਰੋਸਾ ਨਹੀਂ ਹੋਇਆ ਪਰ ਮੈਂ ਮਰੇ ਹੋਏ ਡੱਡੂ ਨੂੰ ਵੇਖ ਕੇ ਹੈਰਾਨ ਰਹਿ ਗਈ ਸੀ। ਜਦੋਂ ਬਾਲਾਜੀ ਵੇਫਰਜ਼ ਦੇ ਡਿਸਟ੍ਰੀਬਿਊਟਰ ਅਤੇ ਕਸਟਮਰ ਕੇਅਰ ਨੇ ਤਸੱਲੀਬਖਸ਼ ਜਵਾਬ ਨਾ ਦਿੱਤਾ ਤਾਂ ਮੈਂ ਸਵੇਰੇ ਫੂਡ ਸੇਫਟੀ ਅਫਸਰ ਨੂੰ ਸੂਚਿਤ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e