ਕੈਨੇਡਾ ਦਾ ਪਹਿਲਾ ਗਰੌਸਰੀ ਸਟੋਰ, ਹਰ ਚੀਜ਼ ਮਿਲੇਗੀ ਬਿਲਕੁਲ ਮੁਫ਼ਤ

06/04/2024 6:45:04 PM

ਟੋਰਾਂਟੋ: ਕੈਨੇਡਾ ਵਿਚ ਮਹਿੰਗਾਈ ਨਾਲ ਜੂਝ ਰਹੇ ਪਰਿਵਾਰਾਂ ਦੀ ਮਦਦ ਲਈ ਪਹਿਲਾ ਅਜਿਹਾ 'ਗਰੌਸਰੀ ਸਟੋਰ' ਖੋਸ੍ਹਿਆ ਜਾ ਰਿਹਾ ਹੈ ਜਿਥੇ ਹਰ ਚੀਜ਼ ਬਿਲਕੁਲ ਮੁਫ਼ਤ ਮਿਲੇਗੀ | ਜੀ ਹਾਂ, ਰੈਜੀਨਾ ਫੂਡ ਬੈਂਕ ਦੇ ਵਿਲੱਖਣ ਉਪਰਾਲੇ ਤਹਿਤ ਗਰੌਸਰੀ ਸਟੋਰ ਵਿਚ ਹਰ ਉਹ ਚੀਜ਼ ਮਿਲੇਗੀ ਜੋ ਇਕ ਪਰਿਵਾਰ ਨੂੰ ਗੁਜ਼ਾਰਾ ਕਰਨ ਲਈ ਲੋੜੀਂਦੀ ਹੈ |ਇਹ ਬਿਲਕੁਲ ਸਾਧਾਰਣ ਗਰੌਸਰੀ ਸਟੋਰਾਂ ਵਾਂਗ ਹੋਵੇਗਾ ਪਰ ਫਰਕ ਸਿਰਫ ਐਨਾ ਹੈ ਕਿ ਸਟੋਰ ਵਿਚ ਆਉਣ ਵਾਲਿਆਂ ਨੂੰ ਕੋਈ ਬਿੱਲ ਅਦਾ ਨਹੀਂ ਕਰਨਾ ਪਵੇਗਾ | 

PunjabKesari

ਕੋਰੋਨਾ ਮਹਾਮਾਰੀ ਮਗਰੋਂ ਪੂਰੇ ਮੁਲਕ ਵਿਚ ਫੂਡ ਬੈਂਕਸ 'ਤੇ ਨਿਰਭਰ ਲੋਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਇਕੱਲੇ ਰੈਜੀਨਾ ਸ਼ਹਿਰ ਵਿਚ ਅਜਿਹੇ ਲੋਕਾਂ ਦੀ ਗਿਣਤੀ 25 ਫ਼ੀਸਦੀ ਵਧ ਗਈ | ਸ਼ਹਿਰ ਦੇ ਹਰ ਅੱਠ ਪਰਿਵਾਰਾਂ ਵਿਚੋਂ ਇਕ ਅਤੇ ਚਾਰ ਬੱਚਿਆਂ ਵਿਚੋਂ ਇਕ ਰੋਟੀ ਲਈ ਸੰਘਰਸ਼ ਕਰ ਰਹੇ ਹਨ | ਰੈਜੀਨਾ ਫੂਡ ਬੈਂਕ ਵਿਚ ਹਰ ਮਹੀਨੇ ਤਕਰੀਬਨ 16 ਹਜ਼ਾਰ ਲੋਕ ਆਉਂਦੇ ਹਨ, ਜਿਸ ਦੇ ਮੱਦੇਨਜ਼ਰ ਇਕ ਰਵਾਇਤੀ ਗਰੌਸਰੀ ਸਟੋਰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ | ਮੁਫਤ ਰਾਸ਼ਨ ਵਾਲਾ ਸਟੋਰ ਉਸ ਇਮਾਰਤ ਵਿਚ ਖੋਸ੍ਹਿਆ ਜਾ ਰਿਹਾ ਹੈ ਜਿਥੇ ਕਿਸੇ ਵੇਲੇ ਸ਼ਰਾਬ ਦਾ ਠੇਕਾ ਹੁੰਦਾ ਸੀ | 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਨਗਰ ਕੌਂਸਲ ਚੋਣਾਂ ‘ਚ ਪੰਜਾਬ ਦੇ ਪਿੰਡ ਕਰੀਹਾ (ਸ਼ਹੀਦ ਭਗਤ ਸਿੰਘ ਨਗਰ) ਦਾ ਨੌਜਵਾਨ ਚੋਣ ਅਖਾੜੇ 'ਚ

ਰੈਜੀਨਾ ਫੂਡ ਬੈਂਕ ਦੇ ਵਾਇਸ ਪ੍ਰੈਜ਼ੀਡੈਂਟ ਡੇਵਿਡ ਫਰੋਹ ਨੇ ਕਿਹਾ ਕਿ ਹਰ ਪਰਿਵਾਰ ਦੀਆਂ ਜ਼ਰੂਰਤਾਂ ਵੱਖੋ ਵੱਖਰੀਆਂ ਹੁੰਦੀਆਂ ਹਨ ਅਤੇ ਫੂਡ ਬੈਂਕ ਵਿਚ ਜ਼ਿਆਦਾ ਬਦਲ ਮੌਜੂਦ ਨਹੀਂ ਹੁੰਦੇ | ਇਸ ਤਰੀਕੇ ਨਾਲ 25 ਫ਼ੀਸਦੀ ਵੱਧ ਲੋਕਾਂ ਦਾ ਢਿੱਡ ਭਰਿਆ ਜਾ ਸਕੇਗਾ | ਮੁਫ਼ਤ ਗਰੌਸਰੀ ਸਟੋਰ ਖੋਲ੍ਹਣ ਦੀ ਪ੍ਰਕਿਰਿਆ ਦੌਰਾਨ ਜੌਨ ਵਾਈਟ ਦੇ ਸੁਝਾਅ ਵੀ ਲਏ ਗਏ | ਉਸ ਨੇ ਦੱਸਿਆ ਕਿ ਇਕੱਲਾ ਹੋਣ ਕਾਰਨ ਉਹ ਜਲਦ ਤਿਆਰ ਹੋਣ ਵਾਲੀਆਂ ਖੁਰਾਕੀ ਵਸਤਾਂ ਨੂੰ ਤਰਜੀਹ ਦਿੰਦਾ ਹੈ ਜਦਕਿ ਬੱਚਿਆਂ ਵਾਲੇ ਇਕ ਪਰਿਵਾਰ ਨੂੰ ਮੀਟ ਅਤੇ ਹੋਰ ਕਈ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ | ਇੱਥੇ ਦੱਸਣਾ ਬਣਦਾ ਹੈ ਕਿ ਗਰੌਸਰੀ ਸਟੋਰ ਲਈ 7.5 ਲੱਖ ਡਾਲਰ ਵਿਚ ਸੂਬਾ ਸਰਕਾਰ ਤੋਂ ਇਮਾਰਤ ਖਰੀਦੀ ਗਈ ਅਤੇ ਇਸ ਲਈ 2 ਲੱਖ 20 ਹਜ਼ਾਰ ਦਾ ਕਰਜ਼ਾ ਲੈਣਾ ਪਿਆ ਜੋ ਸੰਭਾਵਤ ਤੌਰ 'ਤੇ ਸਰਕਾਰ ਮੁਆਫ਼ ਕਰ ਸਕਦੀ ਹੈ | 

PunjabKesari

ਇਸ ਤੋਂ ਇਲਾਵਾ ਸਮਾਜ ਦੇ ਹਰ ਵਰਗ ਤੋਂ ਦਾਨ ਮਿਲ ਰਿਹਾ ਹੈ ਜਿਸ ਰਾਹੀਂ ਗਰੌਸਰੀ ਸਟੋਰ ਚਲਾਉਣਾ ਮੁਸ਼ਕਲ ਨਹੀਂ ਹੋਵੇਗਾ | ਇਕ ਪਰਿਵਾਰ ਤਕਰੀਬਨ 200 ਡਾਲਰ ਮੁੱਲ ਦੀਆਂ ਖੁਰਾਕੀ ਵਸਤਾਂ ਸਟੋਰ ਤੋਂ ਲਿਜਾ ਸਕੇਗਾ | ਸਟੋਰ ਵਿਚ ਮੁਹੱਈਆ ਕਰਵਾਏ ਜਾਣ ਵਾਲੇ ਅੱਧੇ ਉਤਪਾਦ ਸਸਕੈਚਵਾਨ ਤੋਂ ਆਉਣਗੇ ਜਿਨ੍ਹਾਂ ਵਿਚ ਕੈਨੋਲਾ ਤੇਲ, ਦਾਲਾਂ, ਫਲ, ਸਬਜ਼ੀਆਂ ਅਤੇ ਆਂਡੇ ਆਦਿ ਸ਼ਾਮਲ ਹੋਣਗੇ | ਡੇਵਿਡ ਫਰੋਹ ਮੁਤਾਬਕ ਤਕਰੀਬਨ 200 ਪਰਿਵਾਰਾਂ ਨੂੰ ਰੋਜ਼ਾਨਾ ਰਾਸ਼ਨ ਮੁਹੱਈਆ ਕਰਵਾਇਆ ਜਾ ਸਕੇਗਾ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਆਮਦਨ ਅਤੇ ਮੈਂਬਰਾਂ ਦੀ ਗਿਣਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ |

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News