ਆਲੂ, ਪਿਆਜ, ਟਮਾਟਰ ਨੇ ਵਧਾਈ ਮਹਿੰਗਾਈ, ਜਾਣੋ ਇੱਕ ਸਾਲ ''ਚ ਕਿੰਨੀਆਂ ਮਹਿੰਗੀਆਂ ਹੋਈਆਂ ਇਹ ਸਬਜ਼ੀਆਂ

06/11/2024 6:23:56 PM

ਨਵੀਂ ਦਿੱਲੀ - ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਦੇਸ਼ ’ਚ ਵੈਜ ਥਾਲੀ ਦੀ ਕੀਮਤ ’ਚ ਇਜਾਫਾ ਹੋ ਗਿਆ ਹੈ। ਉਥੇ ਤਾਜਾ ਖਬਰ ਇਹ ਹੈ ਕਿ ਬੀਤੇ 15 ਦਿਨਾਂ ’ਚ ਪਿਆਜ ਦੀ ਥੋਕ ਕੀਮਤਾਂ ’ਚ 50 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲ ਚੁੱਕਿਆ ਹੈ। ਜੇਕਰ ਮਿਨਸਟ੍ਰੀ ਆਫ ਕੰਜਿਊਮਰ ਅਫੇਅਰ ਵੈਬਸਾਈਟ ਦੇ ਅੰਕੜਿਆਂ ਨੂੰ ਦੇਖੋਂ ਤਾਂ ਬੀਤੇ ਇਕ ਬਰਸ ’ਟ ਆਲੂ-ਪਿਆਜ-ਟਮਾਟਰ ਦੀ ਕੀਮਤ ’ਚ 81 ਫੀਸਦੀ ਤੱਕ ਦਾ ਇਜਾਫਾ ਦੇਖਣ ਨੂੰ ਮਿਲ ਚੁੱਕਿਆ ਹੈ। ਪੂਰੇ ਦੇਸ਼ ’ਚ ਇਨ੍ਹਾਂ ਤਿੰਨਾਂ ਸਬਜੀਆਂ ਦੀ ਔਸਤ ਕੀਮਤ ’ਚ ਜਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ :     ਚੰਦਰਬਾਬੂ ਨਾਇਡੂ ਦੀ ਪਤਨੀ ਦੀ ਜਾਇਦਾਦ ’ਚ 535 ਕਰੋੜ ਰੁਪਏ ਦਾ ਹੋਇਆ ਵਾਧਾ, ਜਾਣੋ ਵਜ੍ਹਾ

ਆਲੂ ਦੀ ਕੀਮਤ ’ਚ ਅੱਗ

ਬੀਤੇ ਇਕ ਸਾਲ ’ਚ ਆਲੂ ਦੀ ਕੀਮਤ ’ਚ ਜਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਮਿਨਿਸਟ੍ਰੀ ਆਫ ਕੰਜਿਊਮਰ ਅਫੇਅਰ ਦੀ ਵੈਬਸਾਈਟ ਅਨੁਸਾਰ 30 ਅਪ੍ਰੈਲ 2023 ਦੇ ਦਿਨ ਆਲੂ ਦੀ ਔਸਤ ਕੀਮਤ 18.88 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ 10 ਜੂਨ 2024 ਤੱਕ 30.57 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਆਲੂ ਦੇ ਭਾਅ ’ਚ 11.69 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਇਜਾਫਾ ਦੇਖਣ ਨੂੰ ਮਿਲ ਚੁੱਕਾ ਹੈ। ਇਸ ਦਾ ਮਤਲਬ ਹੈ ਕਿ ਬੀਤੇ ਇਕ ਸਾਲ ’ਚ ਆਲੂ ਦੇ ਭਾਅ 62 ਫੀਸਦੀ ਤੱਕ ਵੱਧ ਚੁੱਕੇ ਹਨ। ਅੰਕੜਿਆਂ ਦੀ ਮੰਨੋ ਤਾਂ ਜੂਨ ਦੇ ਮਹੀਨੇ ’ਚ ਆਲੂ ਦੀ ਔਸਤ ਕੀਮਤ ’ਚ ਕਰੀਬ ਇਕ ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦੇਖਣ ਨੂੰ ਮਿਲ ਚੁੱਕਿਆ ਹੈ।

ਇਹ ਵੀ ਪੜ੍ਹੋ :     ਯਾਤਰੀਆਂ ਨੇ ਕੰਪਨੀ ਦੇ ਮੁਲਾਜ਼ਮਾਂ ’ਤੇ ਲਾਏ ਦੋਸ਼, ਸਾਢੇ 6 ਘੰਟੇ ਹਵਾਈ ਅੱਡੇ ’ਤੇ ਫਸੇ ਰਹੇ ਯਾਤਰੀ, ਹੰਗਾਮਾ

ਪਿਆਜ ਦੀ ਕੀਮਤ ’ਚ ਵੀ ਤੇਜੀ

ਪਿਆਜ ਦੀਆਂ ਕੀਮਤਾਂ ’ਚ ਬੀਤੇ ਸਾਲ ਤੋਂ ਆਮ ਲੋਕਾਂ ਨੂੰ ਕਾਫੀ ਰੁਲਾਇਆ ਹੋਇਆ ਹੈ। ਮਿਨਿਸਟ੍ਰੀ ਆਫ ਕੰਜਿਊਮਰ ਅਫੇਅਰ ਦੀ ਵੈਬਸਾਈਟ ਅਨੁਸਾਰ 30 ਅਪ੍ਰੈਲ 2023 ਦੇ ਦਿਨ ਪਿਆਜ ਦੀ ਔਸਤ ਕੀਮਤ 20.41 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ 10 ਜੂਨ ਨੂੰ ਵੱਧਕੇ 33.98 ਰੁਪਏ ਹੋ ਚੁੱਕੀ ਹੈ। ਇਸ ਦਾ ਮਤਲਬ ਬੈ ਕਿ ਬੀਤੇ ਇਕ ਸਾਲ ’ਚ ਪਿਆਜ ਦੇ ਭਾਅ ’ਚ 66 ਫੀਸਦੀ ਯਾਨੀ 13.57 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਇਜਾਫਾ ਹੋ ਚੁੱਕਿਆ ਹੈ। ਜੇਕਰ ਗੱਲ ਜੂਨ ਦੀ ਹੀ ਕਰੋ ਤਾਂ ਪਿਆਜ ਦੀ ਔਸਤ ਕੀਮਤਾਂ ’ਚ 1.86 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਇਜਾਫਾ ਦੇਖਣ ਨੂੰ ਮਿਲ ਚੁੱਕਿਆ ਹੈ, ਜਦਕਿ ਦੇਸ਼ ਦੀ ਰਾਜਧਾਨੀ ਦਿੱਲੀ ’ਚ ਪਿਆਜ ਦੇ ਭਾਅ ’ਚ 12 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ :      Bank of Baroda ਨੇ ਗਾਹਕਾਂ ਨੂੰ ਦਿੱਤਾ ਝਟਕਾ, ਹੋਮ ਲੋਨ ਕੀਤਾ ਮਹਿੰਗਾ, ਜਾਣੋ ਕਿੰਨੀ ਵਧੀ ਵਿਆਜ ਦਰ

ਟਮਾਟਰ ਦੀ ਕੀਮਤ ਵਿੱਚ ਸਭ ਤੋਂ ਵੱਧ ਵਾਧਾ

ਆਲੂ ਅਤੇ ਪਿਆਜ਼ ਦੇ ਮੁਕਾਬਲੇ ਟਮਾਟਰ ਦੀ ਕੀਮਤ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ 30 ਅਪ੍ਰੈਲ 2023 ਨੂੰ ਟਮਾਟਰ ਦੀ ਪ੍ਰਚੂਨ ਕੀਮਤ 20.55 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 10 ਜੂਨ 2024 ਨੂੰ ਉਸੇ ਟਮਾਟਰ ਦੀ ਕੀਮਤ 37.11 ਰੁਪਏ 'ਤੇ ਆ ਗਈ ਹੈ। ਇਸ ਦਾ ਮਤਲਬ ਹੈ ਕਿ ਪਿਛਲੇ ਇਕ ਸਾਲ 'ਚ ਟਮਾਟਰ ਦੀ ਕੀਮਤ 'ਚ 81 ਫੀਸਦੀ ਭਾਵ 16.56 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :       UPI Lite ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਵਾਰ-ਵਾਰ ਪੈਸੇ ਪਾਉਣ ਦੀ ਪਰੇਸ਼ਾਨੀ ਤੋਂ ਮਿਲੇਗਾ ਛੁਟਕਾਰਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News