ਕੇਂਦਰ ਸਰਕਾਰ ਵੱਲੋਂ MSP ਵਧਾਉਣ ਦੇ ਐਲਾਨ ''ਤੇ ਕਿਸਾਨਾਂ ਦਾ ਵੱਡਾ ਬਿਆਨ

Thursday, Jun 20, 2024 - 01:50 PM (IST)

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਝੋਨੇ ਸਮੇਤ 14 ਫ਼ਸਲਾਂ 'ਤੇ MSP ਵਧਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਨੂੰ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ  MSP 'ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ। 

ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਰੂਟੀਨ ਦੀ ਤਰ੍ਹਾਂ ਹੀ MSP ਵਿਚ ਵਾਧਾ ਕੀਤਾ ਹੈ। ਇਸ ਗੱਲ ਨੂੰ ਦੇਸ਼ ਭਰ ਵਿਚ ਬੜਾ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪਰ ਅਸਲੀਅਤ ਇਹ ਹੈ ਕਿ ਜੋ ਮਹਿੰਗਾਈ ਦੀ ਦਰ ਵਧੀ ਹੈ, ਉਹ ਤਕਰੀਬਨ ਸਵਾ 5 ਫ਼ੀਸਦੀ ਦੇ ਕਰੀਬ ਹੈ। ਸਰਕਾਰ ਵੱਲੋਂ ਬਾਜਰਾ, ਝੋਨਾ ਆਦਿ ਫ਼ਸਲਾਂ 'ਤੇ MSP ਵਿਚ 5 ਤੋਂ ਸਵਾ 5 ਫ਼ੀਸਦੀ ਤਕ ਦਾ ਵਾਧਾ ਹੀ ਕੀਤਾ ਗਿਆ ਹੈ, ਇਸ ਵਿਚ ਸਰਕਾਰ ਨੇ ਕਿਹੜਾ ਵੱਡਾ ਕੰਮ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਤੋਂ ਮੁਫ਼ਤ 'ਚ ਨਿਕਲ ਰਹੀਆਂ ਗੱਡੀਆਂ, ਕਿਸਾਨਾਂ ਦਾ ਧਰਨਾ 5ਵੇਂ ਦਿਨ ਵੀ ਜਾਰੀ

ਉਨ੍ਹਾਂ ਕਿਹਾ ਕਿ ਇਹ ਐਲਾਨ ਦੇਸ਼ ਭਰ ਦੇ ਕਿਸਾਨਾਂ ਨਾਲ ਧੋਖਾ ਹੈ। MSP ਦੇਣ ਦਾ ਫ਼ਾਇਦਾ ਫੇਰ ਹੀ ਹੈ, ਜੇ ਇਸ 'ਤੇ ਖਰੀਦ ਦੀ ਗਾਰੰਟੀ ਕਿਸਾਨਾਂ ਨੂੰ ਦਿੱਤੀ ਜਾਵੇ। ਡੱਲੇਵਾਲ ਨੇ ਕਿਹਾ ਕਿ ਪਿਛਲੀ ਵਾਰ ਨਰਮੇ 'ਤੇ MSP 6400-6500 ਦੇ ਕਰੀਬ ਸੀ ਪਰ ਅਸਲ ਵਿਚ ਉਹ 4000-4500 'ਚ ਵਿੱਕ ਰਿਹਾ ਸੀ। ਇਸ ਲਈ ਸਿਰਫ਼ ਐਲਾਨ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ]

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News