ਪੋਸਟਮਾਰਟਮ ਰਿਪੋਰਟ ''ਚ ਖੁਲਾਸਾ, ਮਾਸੂਮ ਬੱਚੀ ਦੇ ਸਿਰ ''ਤੇ ਪਾਏ ਗਏ ਸੱਟ ਦੇ ਨਿਸ਼ਾਨ

Friday, Mar 15, 2019 - 12:12 PM (IST)

ਪੋਸਟਮਾਰਟਮ ਰਿਪੋਰਟ ''ਚ ਖੁਲਾਸਾ, ਮਾਸੂਮ ਬੱਚੀ ਦੇ ਸਿਰ ''ਤੇ ਪਾਏ ਗਏ ਸੱਟ ਦੇ ਨਿਸ਼ਾਨ

ਲੁਧਿਆਣਾ (ਰਿਸ਼ੀ) : ਵਿਹੜੇ 'ਚ ਖੇਡ ਰਹੀ 5 ਸਾਲਾ ਮਾਸੂਮ ਬੱਚੀ ਦੇ ਕੁਕਰਮ ਤੋਂ ਬਾਅਦ ਕੀਤੇ ਗਏ ਕਤਲ ਦੇ ਕੇਸ 'ਚ ਵੀਰਵਾਰ ਨੂੰ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ।  ਬੋਰਡ 'ਚ ਡਾ. ਅਨਮੋਲ ਰਤਨ, ਡਾ. ਸੁਰਭੀ, ਡਾ. ਰੇਣੂ ਗੁਪਤਾ ਦੀ ਟੀਮ ਸੀ। ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਬੱਚੀ ਦੇ ਸਿਰ 'ਤੇ ਸੱਟ ਅਤੇ ਚਿਹਰੇ 'ਤੇ ਕਈ ਥਾਈਂ ਨਹੁੰਆਂ ਨਾਲ ਨੋਚਣ ਦੇ ਨਿਸ਼ਾਨ ਸਨ। ਡਾਕਟਰਾਂ ਵਲੋਂ ਬੱਚੀ ਦਾ ਵਿਸਰਾ ਤੇ ਸਵੈਵ ਜਾਂਚ ਲਈ ਖਰੜ ਭੇਜੇ ਗਏ ਹਨ। ਇਸ ਤੋਂ ਇਲਾਵਾ ਡੀ. ਐੱਨ. ਏ. ਰਿਪਰੋਟ ਵੀ ਮੰਗੀ ਗਈ ਹੈ। 
ਪੁਲਸ ਦੇ ਮੁਤਾਬਕ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਨਸ਼ੇ 'ਚ ਧੁੱਤ ਮੁਲਜ਼ਮ ਨੇ ਬੱਚੀ ਨਾਲ ਜਦੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਚੀ ਆਪਣੇ ਬਚਾਅ ਲਈ ਚੀਕੀ। ਇਸੇ ਦੌਰਾਨ ਘਬਰਾਏ ਮੁਲਜ਼ਮ ਨੇ ਉਸ ਦਾ ਗਲਾ ਦਬਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਸ਼ੁੱਕਰਵਾਰ ਨੂੰ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਬੱਚੀ ਨਾਲ ਕੁਕਰਮ ਤੋਂ ਪਹਿਲਾਂ ਪੀਤੀ ਗਈ ਸ਼ਰਾਬ ਦੀ ਬੋਤਲ ਤੇ ਹੋਰ ਸਮਾਨ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ।


author

Babita

Content Editor

Related News