ਪ੍ਰੇਮੀ ਨੇ ਪ੍ਰੇਮਿਕਾ ਨੂੰ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੀਤਾ ਇਹ ਕਾਰਾ

Saturday, Aug 29, 2020 - 05:55 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ ਵਿਖੇ ਪ੍ਰੇਮੀ ਵੱਲੋਂ ਪ੍ਰੇਮਿਕਾ ਦੀ ਅਸ਼ਲੀਲ ਤਸਵੀਰਾਂ ਤੇ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਅਤੇ ਪ੍ਰੇਮਿਕਾ ਦੇ ਮੰਗੇਤਰ ਨੂੰ ਪ੍ਰੇਮ ਸੰਬੰਧਾਂ ਦਾ ਖੁਲਾਸਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਵੱਖ-ਵੱਖ ਧਾਰਾਵਾਂ ਦੇ ਤਹਿਤ ਪ੍ਰੇਮਿਕਾ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇਣ, ਬਲੈਕਮੇਲਿੰਗ ਕਰਨ ਅਤੇ ਪ੍ਰੇਮਿਕਾ ਦੇ ਮੰਗੇਤਰ ਨਾਲ ਪ੍ਰੇਮ-ਸਬੰਧਾਂ ਦਾ ਖੁਲਾਸਾ ਕਰਕੇ ਬਦਨਾਮ ਕਰਨ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇੰਝ ਫਸੀ ਪ੍ਰੇਮ ਜਾਲ 'ਚ
ਥਾਣਾ ਕਾਠਗੜ੍ਹ ਦੇ ਅਧੀਨ ਪੈਂਦੇ ਇਕ ਪਿੰਡ ਦੀ ਲੜਕੀ ਨੇ ਦੱਸਿਆ ਕਿ ਉਹ ਇਕ ਸਿਹਤ ਸੰਸਥਾ 'ਚ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਕਰੀਬ 30 ਸਾਲ ਪਹਿਲਾਂ ਵਿਦੇਸ਼ ਗਏ ਸਨ ਅਤੇ ਹੁਣ ਤੱਕ ਵਾਪਸ ਨਹੀਂ ਪਰਤੇ ਹਨ। ਉਹ ਇਥੇ ਆਪਣੀ ਮਾਤਾ ਨਾਲ ਇਕੱਲੀ ਰਹਿੰਦੀ ਹੈ। ਉਸ ਨੇ ਦੱਸਿਆ ਕਿ ਛੋਟੀ ਉਮਰ 'ਚ ਹੀ ਉਸ ਦੇ ਹਰਸਿਮਰਨਜੀਤ ਸਿੰਘ ਨਾਲ ਪ੍ਰੇਮ-ਸੰਬੰਧ ਬਣ ਗਏ ਹਨ ਪਰ ਜਦੋਂ ਉਸ ਨੂੰ ਇਨ੍ਹਾਂ ਗੱਲ੍ਹਾਂ ਬਾਰੇ ਸਮਝ ਆਈ ਤਾਂ ਉਸ ਨੇ ਆਪਣੇ ਉਪਰੋਕਤ ਪ੍ਰੇਮੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ।
ਉਸ ਨੇ ਦੱਸਿਆ ਕਿ ਉਪਰੋਕਤ ਨੌਜਵਾਨ ਨੇ ਉਸ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਇਕ ਅਸ਼ਲੀਲ ਵੀਡੀਓ ਮੈਮੋਰੀ ਕਾਰਡ 'ਚ ਪਾ ਕੇ ਦਿੰਦਿਆਂ ਧਮਕੀ ਦਿੱਤੀ ਕਿ ਜੇਕਰ ਉਸ ਦੀ ਗੱਲ ਨਾ ਮੰਨੀ ਤਾਂ ਉਹ ਉਸ ਨੂੰ ਵਾਇਰਲ ਕਰ ਦੇਵੇਗਾ।

ਵੀਡੀਓ ਡਿਲੀਟ ਕਰਨ ਲਈ ਪ੍ਰੇਮੀ ਨੇ 1 ਲੱਖ ਦੀ ਨਕਦੀ ਸਣੇ ਲਈ ਸੋਨੇ ਦੀ ਚੇਨ
ਲੜਕੀ ਨੇ ਦੋਸ਼ਾਂ 'ਚ ਦੱਸਿਆ ਕਿ ਉਪਰੋਕਤ ਨੌਜਵਾਨ ਨੇ ਬਲੈਕਮੇਲ ਕਰਨ 'ਤੇ ਇਕ ਸੋਨੇ ਦੀ ਚੇਨ ਅਤੇ 1 ਲੱਖ ਰੁਪਏ ਵੀ ਵੀਡੀਓ ਡਿਲੀਟ ਕਰਨ ਲਈ ਲਏ ਪਰ ਉਸ ਨੇ ਡਿਲੀਟ ਨਾ ਕਰਕੇ ਉਸ ਦੇ ਕੰਮ ਵਾਲੀ ਥਾਂ 'ਤੇ ਵੀ ਜਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣ ਦੇ ਚਲਦੇ ਉਸ ਨੇ ਸਾਰੀ ਗੱਲ ਆਪਣੀ ਮਾਤਾ ਨੂੰ ਦੱਸੀ। ਮਾਂ ਨੂੰ ਗੱਲ ਦੱਸਣ ਤੋਂ ਬਾਅਦ ਉਪਰੋਕਤ ਨੌਜਵਾਨ ਦੇ ਪਰਿਵਾਰ ਨਾਲ ਗੱਲ ਕੀਤੀ ਗਈ ਪਰ ਕੋਈ ਹੱਲ ਨਹੀਂ ਨਿਕਲਿਆ।

ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਨੂੰ ਉਪਰੋਕਤ ਸਮੱਸਿਆ ਤੋਂ ਕੱਢਣ ਲਈ ਵਿਦੇਸ਼ ਭੇਜਣ ਦੀ ਯੋਜਨਾ ਬਣਾਈ ਪਰ ਉਪਰੋਕਤ ਨੌਜਵਾਨ ਨੂੰ ਪਤਾ ਲੱਗ ਗਿਆ। ਪੁਲਸ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਸ਼ਿਕਾਇਤ ਕਰਤਾ ਦੀ ਜਿਸ ਨੌਜਵਾਨ ਨਾਲ ਮੰਗਣੀ ਹੋਈ ਸੀ, ਨਾਲ ਮਿਲ ਕੇ ਉਪਰੋਕਤ ਨੌਜਵਾਨ ਨੇ ਆਪਣੇ ਪ੍ਰੇਮ ਸੰਬੰਧਾਂ ਦਾ ਖੁਲਾਸਾ ਕਰ ਦਿੱਤਾ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਉਪਰੋਕਤ ਨੌਜਵਾਨ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਅਤੇ ਉਸ ਨੂੰ ਨਿਆਂ ਇਨਸਾਫ ਦੇਣ ਦੀ ਮੰਗ ਕੀਤੀ ਹੈ।
ਉਪਰੋਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਫ਼ਸਰ ਵੱਲੋਂ ਕਰਨ ਉਪਰੰਤ ਥਾਣਾ ਕਾਠਗੜ੍ਹ ਦੀ ਪੁਲਸ ਨੇ ਦੋਸ਼ੀ ਨੌਜਵਾਨ ਹਰਸਿਮਰਨਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਖ਼ਿਲਾਫ਼ ਧਾਰਾ 354-ਡੀ, 506, 66-ਈ ਦੇ ਤਹਿਤ ਮਾਮਲਾ ਦਰਜ ਕਰਕੇ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News