ਪੰਜਾਬੀਆਂ ''ਤੇ ਛਾਇਆ ਆਬਾਦੀ ਦਾ ਖ਼ਤਰਾ, 10 ਸਾਲਾਂ ''ਚ ਆਬਾਦੀ ਵਿਕਾਸ ਦਰ ਹੋਈ ''ਨੈਗੇਟਿਵ''

Tuesday, Oct 17, 2023 - 01:04 PM (IST)

ਪੰਜਾਬੀਆਂ ''ਤੇ ਛਾਇਆ ਆਬਾਦੀ ਦਾ ਖ਼ਤਰਾ, 10 ਸਾਲਾਂ ''ਚ ਆਬਾਦੀ ਵਿਕਾਸ ਦਰ ਹੋਈ ''ਨੈਗੇਟਿਵ''

ਜਲੰਧਰ : ਅੱਜ-ਕੱਲ ਪੰਜਾਬੀਆਂ 'ਚ ਵਿਦੇਸ਼ ਜਾਣ ਦਾ ਰੁਝਾਨ ਕਾਫ਼ੀ ਤੇਜ਼ ਹੋ ਗਿਆ ਹੈ। ਇਸ ਕਾਰਨ ਸੂਬੇ 'ਚ ਪੰਜਾਬੀਆਂ ਦੀ ਗਿਣਤੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਪੰਜਾਬੀਆਂ ਦੇ ਵਿਦੇਸ਼ਾਂ 'ਚ ਵਸਣ ਅਤੇ ਹੋਰ ਸੂਬਿਆਂ ਤੋਂ ਪ੍ਰਵਾਸੀਆਂ ਦੇ ਪੰਜਾਬ 'ਚ ਆਉਣ ਨਾਲ ਪੰਜਾਬੀਆਂ ਦੀ ਆਬਾਦੀ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। 

ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਅਨੁਸਾਰ ਉੱਤਰ ਪ੍ਰਦੇਸ਼ ਤੋਂ 6.5 ਲੱਖ ਪ੍ਰਵਾਸੀ ਪੰਜਾਬ 'ਚ ਰਹਿ ਰਹੇ ਸਨ। ਇਸ ਤੋਂ ਬਾਅਦ ਹਰਿਆਣਾ ਤੋਂ 5.5 ਲੱਖ, ਬਿਹਾਰ ਤੋਂ 3.5 ਲੱਖ ਅਤੇ ਹਿਮਾਚਲ ਤੋਂ 2.1 ਲੱਖ ਪ੍ਰਵਾਸੀ ਪੰਜਾਬ 'ਚ ਰਹਿ ਰਹੇ ਸਨ। ਇਨ੍ਹਾਂ ਸੂਬਿਆਂ ਤੋਂ ਇਲਾਵਾ ਰਾਜਸਥਾਨ ਤੋਂ 2 ਲੱਖ , ਜੰਮੂ ਕਸ਼ਮੀਰ ਤੋਂ 70,000 ਤੋਂ ਵੱਧ ਅਤੇ ਉੱਤਰਾਖੰਡ ਤੋਂ ਲਗਭਗ 55,000 ਪ੍ਰਵਾਸੀ ਪੰਜਾਬ 'ਚ ਰਹਿ ਰਹੇ ਸਨ। ਭਾਵ ਸੂਬੇ ਦੀ ਕੁੱਲ ਆਬਾਦੀ ਚੋਂ 20 ਲੱਖ ਤੋਂ ਵੀ ਵੱਧ ਗਿਣਤੀ ਪ੍ਰਵਾਸੀ ਭਾਰਤੀਆਂ ਦੀ ਰਹੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ

ਹੁਣ ਜੇਕਰ ਗੱਲ ਸਿੱਖ ਆਬਾਦੀ ਦੀ ਕੀਤੀ ਜਾਵੇ ਤਾਂ 2011 ਦੀ ਜਨਗਣਨਾ ਮੁਤਾਬਕ ਭਾਰਤ 'ਚ ਸਿੱਖਾਂ ਦੀ ਕੁੱਲ ਆਬਾਦੀ 2.40 ਕਰੋੜ ਸੀ, ਜਿਸ ਚੋਂ 1.8 ਕਰੋੜ ਸਿੱਖ ਪੰਜਾਬ 'ਚ ਰਹਿ ਰਹੇ ਸਨ। 14 ਲੱਖ ਸਿੱਖ ਹਰਿਆਣਾ 'ਚ, 10 ਲੱਖ ਸਿੱਖ ਰਾਜਸਥਾਨ 'ਚ, 6 ਲੱਖ ਸਿੱਖ ਦਿੱਲੀ 'ਚ, 7 ਲੱਖ ਸਿੱਖ ਉੱਤਰ ਪ੍ਰਦੇਸ਼ 'ਚ ਅਤੇ 3 ਲੱਖ ਸਿੱਖ ਉੱਤਰਾਖੰਡ 'ਚ ਰਹਿ ਰਹੇ ਸਨ। ਭਾਵ ਦੇਸ਼ ਦੀ ਕੁੱਲ ਸਿੱਖ ਆਬਾਦੀ ਦਾ 76 ਫ਼ੀਸਦੀ ਹਿੱਸਾ ਪੰਜਾਬ 'ਚ ਰਹਿ ਰਿਹਾ ਸੀ। 

ਸਾਲ 2011 ਦੀ ਜਨਗਣਨਾ ਮੁਤਾਬਕ ਭਾਰਤ ਦੀ ਆਬਾਦੀ ਵਿਕਾਸ ਦਰ 1,61,00,000 ਦੇ ਕਰੀਬ ਸੀ ਜੋ ਸਾਲ 2020 ਤੱਕ ਲਗਭਗ ਸਥਿਰ ਹੀ ਰਹੀ। ਇਸ ਦੌਰਾਨ ਸਾਲ 2017 ਹੀ ਅਜਿਹਾ ਸਾਲ ਰਿਹਾ ਜਦੋਂ ਆਬਾਦੀ ਵਿਕਾਸ ਦਰ 1,60,00,000 ਤੋਂ ਹੇਠਾਂ ਆਈ ਸੀ, ਜਦਕਿ ਸਾਲ 2019 ਦੌਰਾਨ ਇਹ 1,70,00,000 ਨੂੰ ਪਾਰ ਕਰ ਗਿਆ ਸੀ। 

ਇਹ ਵੀ ਪੜ੍ਹੋ :  ਐਕਸ਼ਨ 'ਚ DGP ਪੰਜਾਬ, ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਦਿੱਤੇ ਸਖ਼ਤ ਹੁਕਮ

ਪੰਜਾਬ ਦੇ ਅੰਕੜਿਆਂ 'ਤੇ ਨਜ਼ਰ ਮਾਰਨ 'ਤੇ ਪਤਾ ਲਗਦਾ ਹੈ ਕਿ 2011 'ਚ ਸੂਬੇ 'ਚ ਜਨਮ ਦਰ 3,23,000 ਰਹੀ, ਜਦਕਿ ਮੌਤ ਦੀ ਦਰ 1,87,000 ਦੇ ਕਰੀਬ ਰਹੀ। ਭਾਵ ਜਨਮ ਦਰ, ਮੌਤ ਦਰ ਨਾਲੋਂ ਵੱਧ ਹੋਣ ਕਾਰਨ ਆਬਾਦੀ 'ਚ ਵਾਧਾ ਹੋਇਆ ਸੀ। ਪਰ ਉਸ ਤੋਂ ਬਾਅਦ ਸਾਲ 2020 ਤੱਕ ਆਬਾਦੀ ਦਰ ਲਗਾਤਾਰ ਘਟਦੀ ਆ ਰਹੀ ਹੈ। ਹਰ ਸਾਲ ਜਨਮ ਦਰ ਘਟਦੀ ਅਤੇ ਮੌਤ ਦਰ ਵਧਦੀ ਜਾ ਰਹੀ ਹੈ, ਜਿਸ ਕਾਰਨ ਸਾਲ 2020 'ਚ ਸੂਬੇ 'ਚ ਕੁੱਲ 2,30,000 ਦੇ ਕਰੀਬ ਮੌਤਾਂ ਹੋਈਆਂ ਤੇ 1,50,000 ਦੇ ਕਰੀਬ ਬੱਚੇ ਪੈਦਾ ਹੋਏ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਦੌਰਾਨ ਸੂਬੇ ਦੀ ਆਬਾਦੀ ਵਿਕਾਸ ਦਰ ਜੋ ਸਾਲ 2011 ਦੌਰਾਨ ਲਗਭਗ 1.5 ਲੱਖ ਦੀ ਦਰ ਨਾਲ ਵਧ ਰਹੀ ਸੀ, ਉਹ ਸਾਲ 2020 'ਚ ਵਧਣ ਦੀ ਬਜਾਏ ਘਟ ਰਹੀ ਹੈ।  

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harnek Seechewal

Content Editor

Related News