ਨਗਰ ਨਿਗਮ ਤੇ ਪ੍ਰਦੂਸ਼ਣ ਵਿਭਾਗ ਨੇ ਸਬਜ਼ੀ ਮੰਡੀ, ਫੀਲਡਗੰਜ ਅਤੇ ਕੇਸਰਗੰਜ ’ਚ ਮਾਰੇ ਛਾਪੇ, ਪਾਬੰਦੀਸ਼ੁਦਾ ਪਲਾਸਟਿਕ ਬੈਗ ਜ਼ਬਤ

Wednesday, Jul 11, 2018 - 04:18 AM (IST)

ਨਗਰ ਨਿਗਮ ਤੇ ਪ੍ਰਦੂਸ਼ਣ ਵਿਭਾਗ ਨੇ ਸਬਜ਼ੀ ਮੰਡੀ, ਫੀਲਡਗੰਜ ਅਤੇ ਕੇਸਰਗੰਜ ’ਚ ਮਾਰੇ ਛਾਪੇ, ਪਾਬੰਦੀਸ਼ੁਦਾ ਪਲਾਸਟਿਕ ਬੈਗ ਜ਼ਬਤ

ਲੁਧਿਆਣਾ(ਬਹਿਲ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਲਾਸਟਿਕ ਦੇ ਰੀ-ਸਾਈਕਲ ਕੀਤੇ ਗਏ ਪਾਬੰਦੀਸ਼ੁਦਾ ਲਿਫਾਫਿਆਂ ਦੀ ਵਰਤੋਂ ਖਿਲਾਫ ਚਲਾਈ  ਗਈ  ਮੁਹਿੰਮ  ਤਹਿਤ ਅੱਜ ਨਗਰ ਨਿਗਮ ਅਤੇ ਪ੍ਰਦੂਸ਼ਣ ਵਿਭਾਗ ਦੀਆਂ 3 ਟੀਮਾਂ ਨੇ ਪੁਲਸ ਫੋਰਸ ਨਾਲ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ, ਫੀਲਡਗੰਜ ਤੇ ਮੰਡੀ ਕੇਸਰਗੰਜ ਵਿਚ ਰੇਡ ਕਰ ਕੇ 3.3 ਮੀਟ੍ਰਿਕ ਟਨ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਹਨ। ਹੈਲਤ ਅਫਸਰ ਡਾ. ਵਿਪਨ ਮਲਹੋਤਰਾ ਨੇ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਨਗਰ ਨਿਗਮ ਅਧਿਕਾਰੀ ਜਸਬੀਰ ਕੌਰ, ਪਵਨ ਸ਼ਰਮਾ ਅਤੇ ਪ੍ਰਦੂਸ਼ਣ ਰੋਕਥਾਮ ਵਿਭਾਗ ਤੇ ਐੱਸ. ਡੀ. ਓ. ਦੀਪਕ ਚੱਢਾ ’ਤੇ ਅਾਧਾਰਿਤ ਟੀਮ ਨੇ ਜਦੋਂ ਕੇਸਰਗੰਜ ਮੰਡੀ ਵਿਚ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਜਾਂਚ ਲਈ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਤਾਂ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਰੇਡ ਕਰਨ ਗਏ ਅਧਿਕਾਰੀਆਂ ਦੀ ਟੀਮ ਨੂੰ ਘੇਰਨ ਦੀ ਕੋਸ਼ਿਸ਼ ਕੀਤੀ  ਪਰ ਪੁਲਸ ਦੀ ਮਦਦ ਨਾਲ ਅਧਿਕਾਰੀਆਂ ਨੇ ਪਲਾਸਟਿਕ ਦੇ ਲਿਫਾਫਿਆਂ ਨੂੰ ਜ਼ਬਤ ਕਰਨ ਤੋਂ ਬਾਅਦ ਨਸ਼ਟ ਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ 2 ਹੋਰਨਾਂ ਟੀਮਾਂ ਵਿਚ ਸਿਹਤ ਅਧਿਕਾਰੀ ਹਰਜੀਤ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ, ਪ੍ਰਦੂਸ਼ਣ ਵਿਭਾਗ ਦੇ ਐੱਸ. ਡੀ. ਓ. ਮਨਦੀਪ ਸਿੰਘ ਅਤੇ ਐੱਸ. ਡੀ. ਓ. ਗਗਨਦੀਪ ਸਿੰਘ, ਅਸ਼ਵਨੀ ਸਹੋਤਾ, ਡਾ. ਵਾਈ. ਪੀ. ਸਿੰਘ ਨੇ ਫੀਲਡਗੰਜ ਅਤੇ ਪੁਰਾਣੀ ਸਬਜ਼ੀ ਮੰਡੀ ਵਿਚ ਛਾਪੇ ਮਾਰ ਕੇ ਪਾਬੰਦੀਸ਼ੁਦਾ ਕੈਰੀ ਬੈਗ ਜ਼ਬਤ ਕੀਤੇ। ਅਧਿਕਾਰੀਆਂ ਵਲੋਂ ਰੇਡ ਦੌਰਾਨ ਫਡ਼ੇ ਗਏ ਮਾਲ ਦਾ ਚਾਲਾਨ ਵੀ ਕਰ ਦਿੱਤਾ ਗਿਆ ਅਤੇ ਇਸ ਨੂੰ ਨਸ਼ਟ ਕੀਤਾ ਗਿਆ।
 


Related News