ਤਾਂਤਰਿਕਾਂ ਦੇ ਠਿਕਾਣੇ ''ਤੇ ਪੁਲਸ ਦੀ ਛਾਪੇਮਾਰੀ

07/20/2017 6:03:59 AM

ਬਠਿੰਡਾ(ਵਰਮਾ)-ਸ਼ਹਿਰ ਦੇ  ਇਕ ਤਾਂਤਰਿਕ ਦੇ ਠਿਕਾਣੇ 'ਤੇ ਪੁਲਸ ਦੀ ਵਰਦੀ 'ਚ ਆਏ ਲੋਕਾਂ ਵੱਲੋਂ ਛਾਪੇਮਾਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਦਫਤਰ 'ਚ ਮੌਜੂਦ ਇਕ ਔਰਤ ਰਿਸੈਪਸ਼ਨਿਸਟ 
ਜਾਣਕਾਰੀ ਅਨੁਸਾਰ ਸਥਾਨਕ ਇਕ ਚੌਕ ਵਿਖੇ ਬਾਬੇ ਦੇ  ਦਫਤਰ 'ਚ ਇਕ ਏ.ਐੱਸ.ਆਈ. ਜਿਸ ਨਾਲ ਕੁਝ ਸਿਵਲ ਵਰਦੀ ਮੁਲਾਜ਼ਮ ਵੀ ਸਨ। ਆਪਣੀ ਨਿੱਜੀ ਕਾਰ ਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ। ਜਿਥੇ ਬਾਬਾ ਮੌਕੇ 'ਤੇ ਮੌਜੂਦ ਨਹੀਂ ਸੀ। ਦਫਤਰ 'ਚ ਔਰਤ ਰਿਸੈਪਸ਼ਨਿਸਟ ਅਤੇ ਉਸ ਨੂੰ ਮਿਲਣ ਆਇਆ ਉਸ ਦਾ ਪਤੀ ਮੌਜੂਦ ਸੀ। ਪੁਲਸ ਨੇ ਉਨ੍ਹਾਂ ਤੋਂ ਉਕਤ ਬਾਬੇ ਦੇ ਸੰਬੰਧ 'ਚ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਾ ਮਿਲਣ 'ਤੇ ਉਕਤ ਏ.ਐੱਸ.ਆਈ. ਨੇ ਔਰਤ ਰਿਸੈਪਸ਼ਨਿਸਟ ਤੇ ਉਸ ਦੇ ਪਤੀ ਨੂੰ ਕੁਰਸੀ ਨਾਲ ਬੰਨ੍ਹ ਕੇ ਪੁੱਛਗਿੱਛ ਕਰਨਾ ਸ਼ੁਰੂ ਕਰ ਦਿੱਤਾ। ਔਰਤ ਦੇ ਵਿਰੋਧ ਕਰਨ 'ਤੇ ਉਸ ਨੂੰ ਵੀ ਕੁਰਸੀ 'ਤੇ ਬਿਠਾ ਦਿੱਤਾ ਤੇ ਦੋਵਾਂ ਦੇ ਮੋਬਾਇਲ ਫੋਨ ਤੇ ਪਰਸ ਆਪਣੇ ਕਬਜ਼ੇ ਵਿਚ ਲੈ ਲਏ। ਬਾਬੇ ਦੇ ਦਫਤਰ 'ਚ ਪੁਲਸ ਵੱਲੋਂ ਅਚਾਨਕ ਛਾਪੇਮਾਰੀ ਦੀ ਜਾਣਕਾਰੀ ਮਿਲਣ 'ਤੇ ਜਦ ਮੀਡੀਆ ਕਰਮੀ ਮੌਕੇ 'ਤੇ ਪਹੁੰਚੇ ਤਾਂ ਉਕਤ ਮੁਲਾਜ਼ਮ ਘਬਰਾ ਗਿਆ ਅਤੇ ਅਧਿਕਾਰੀ ਨੇ ਦੱਸਿਆ ਕਿ ਉਹ ਥਾਣਾ ਕੋਤਵਾਲੀ ਤੋਂ ਹੈ ਤੇ ਇਕ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ।  ਇਸ ਦੌਰਾਨ ਉਕਤ ਪੁਲਸ ਅਧਿਕਾਰੀ ਨਾਲ ਸਾਦੇ ਵਰਦੀ 'ਚ ਇਕ ਵਿਅਕਤੀ ਨੇ ਦੱਸਿਆ ਕਿ ਉਹ ਥਾਣਾ ਸਿਵਲ ਲਾਈਨ ਨਾਲ ਸਬੰਧਿਤ ਹੈ। ਮੀਡੀਆ ਦੇ ਪਹੁੰਚਣ 'ਤੇ ਉਕਤ ਪੁਲਸ ਕਰਮਚਾਰੀ ਉਕਤ ਦੋਵੇਂ ਪਤੀ-ਪਤਨੀ ਨੂੰ ਉਥੇ ਹੀ ਛੱਡ ਕੇ ਖਿਸਕ ਗਏ ਅਤੇ ਨਾਲ ਹੀ ਉਸਦੇ ਦੋਵੇਂ ਮੋਬਾਇਲ ਫੋਨ ਤੇ ਪਰਸ 'ਚ ਰੱਖੇ ਲਗਭਗ 5-6 ਹਜ਼ਾਰ ਦੀ ਨਕਦੀ ਵੀ ਨਾਲ ਲੈ ਗਏ। ਦੱਸਿਆ ਜਾਂਦਾ ਹੈ ਕਿ ਪੁਲਸ ਅਧਿਕਾਰੀ ਨਾਲ ਆਏ ਇਕ ਵਿਅਕਤੀ ਦਾ ਬਾਬੇ ਨਾਲ ਪੈਸਿਆਂ ਦਾ ਮਾਮਲਾ ਸੀ, ਜਿਸ ਨੂੰ ਉਕਤ ਪੁਲਸ ਅਧਿਕਾਰੀ ਪੈਸੇ ਦਿਵਾਉਣ ਆਇਆ ਸੀ। ਇਸ ਸਬੰਧ 'ਚ ਜਦ ਕੋਤਵਾਲੀ ਪੁਲਸ ਅਤੇ ਸਿਵਲ ਲਾਈਨ ਥਾਣੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਅੰਗਰੇਜ਼ ਸਿੰਘ ਨਾਂ ਦਾ ਅਧਿਕਾਰੀ ਉਨ੍ਹਾਂ ਦੇ ਥਾਣੇ ਵਿਚ ਤਾਇਨਾਤ ਨਹੀਂ ਹੈ। ਹੋ ਸਕਦਾ ਹੈ ਕਿ ਕਿਸੀ ਸ਼ਿਕਾਇਤ 'ਤੇ ਬਾਹਰੀ ਪੁਲਸ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਹੋਵੇ।


Related News