ਸੰਗਰੂਰ ''ਚ ਦੇਹ ਵਪਾਰ ਦੇ ਅੱਡੇ ''ਤੇ ਪੁਲਸ ਦਾ ਵੱਡਾ ਛਾਪਾ, ਕਈ ਜੋੜੇ ਰੰਗੇ ਹੱਥੀਂ ਗ੍ਰਿਫ਼ਤਾਰ

Tuesday, Apr 23, 2024 - 06:13 PM (IST)

ਸੰਗਰੂਰ ''ਚ ਦੇਹ ਵਪਾਰ ਦੇ ਅੱਡੇ ''ਤੇ ਪੁਲਸ ਦਾ ਵੱਡਾ ਛਾਪਾ, ਕਈ ਜੋੜੇ ਰੰਗੇ ਹੱਥੀਂ ਗ੍ਰਿਫ਼ਤਾਰ

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਪੁਲਸ ਨੇ ਸਥਾਨਕ ਮਹਿਲਾ ਰੋਡ ’ਤੇ ਇਕ ਘਰ ਅਤੇ ਨਾਲ ਲੱਗਦੀ ਦੋ ਮੰਜ਼ਿਲਾ ਇਮਾਰਤ ’ਚ ਸ਼ਹਿਰ ਦੀ ਇਕ ਔਰਤ ਵੱਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਉਕਤ ਜਗ੍ਹਾ ’ਤੇ ਛਾਪਾ ਮਾਰ ਕੇ ਦੇਹ ਵਪਾਰ ਦੇ ਮੁੱਖ ਸਰਗਣੇ ਔਰਤ ਅਤੇ 6 ਜੋੜਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਇਨ੍ਹਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਘਰ ਦੁੱਧ ਪਾਉਣ ਆਉਂਦੇ ਦੋਜੀ ਨਾਲ ਬਣ ਗਏ ਨਾਜਾਇਜ਼ ਸੰਬੰਧ, ਫਿਰ ਉਹ ਹੋਇਆ ਜੋ ਕਦੇ ਨਹੀਂ ਸੀ ਸੋਚਿਆ

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਐੱਸ. ਐੱਚ. ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਮਲਜੀਤ ਕੌਰ ਵਾਸੀ ਕਰਤਾਰਪੁਰਾ ਬਸਤੀ, ਹੇਰੜੀ ਰੋਡ ਸੰਗਰੂਰ ਬਾਹਰੋਂ ਲੜਕੀਆਂ ਨੂੰ ਵਰਗਲਾ ਕੇ ਲਿਆਉਂਦੀ ਹੈ ਅਤੇ ਮਹਿਲਾ ਰੋਡ ’ਤੇ ਇਕ ਰਿਹਾਇਸ਼ੀ ਮਕਾਨ ਹੈ ਅਤੇ ਦੋ ਮੰਜ਼ਿਲਾਂ ਇਮਾਰਤ ਕਮਰਿਆਂ ’ਚ ਪੈਸੇ ਲਈ ਵੇਸਵਾਗਮਨੀ ਦਾ ਧੰਦਾ ਚੱਲਦਾ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਕਮਲਜੀਤ ਕੌਰ ਦੇ ਘਰ ਅਤੇ ਨਾਲ ਲੱਗਦੀ ਇਮਾਰਤ ’ਚ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ : ਵਿਆਹੁਤਾ ਨਾਲ ਨਾਜਾਇਜ਼ ਸੰਬੰਧ, ਸਹੇਲੀਆਂ ਨਾਲ ਵੀ ਬਨਾਉਣਾ ਚਾਹੁੰਦਾ ਸੀ, 10 ਜਣਿਆਂ ਨੇ ਮਿਲ ਕੇ ਕਰਤਾ ਕਤਲ

ਇਸ ਦੌਰਾਨ ਪੁਲਸ ਨੇ ਕਮਲਜੀਤ ਕੌਰ ਵਾਸੀ ਕਰਤਾਰਪੁਰਾ ਬਸਤੀ ਸੰਗਰੂਰ, ਚਰਨਜੀਤ ਕੌਰ ਵਾਸੀ ਸੁਨਾਮ, ਭਾਵਨਾ ਵਾਸੀ ਫੈਜ਼ਾਬਾਦ ਜ਼ਿਲ੍ਹਾ ਫੈਜ਼ਾਬਾਦ ਹਾਲ ਆਬਾਦ ਦਸ਼ਮੇਸ਼ ਨਗਰ ਸੰਗਰੂਰ, ਅਮਨਦੀਪ ਕੌਰ ਵਾਸੀ ਰਾਹੋਂ ਰੋਡ ਲੁਧਿਆਣਾ, ਸੰਦੀਪ ਕੌਰ ਕਿਸ਼ਨਪੁਰਾ ਬਸਤੀ ਸੰਗਰੂਰ, ਪੂਜਾ ਨਿਵਾਸੀ ਰਾਹੋ ਰੋਡ ਲੁਧਿਆਣਾ, ਬਲਜੀਤ ਕੌਰ ਵਾਸੀ ਛੋਟੀ ਮੋਦਨ ਜ਼ਿਲ੍ਹਾ ਪਟਿਆਲਾ, ਗੁਰਜੀਤ ਸਿੰਘ ਵਾਸੀ ਧੂਰੀ, ਲਖਬੀਰ ਸਿੰਘ ਵਾਸੀ ਲਖਮੀਰਵਾਲਾ ਸੁਨਾਮ, ਅਸ਼ਵਨੀ ਕੁਮਾਰ ਵਾਸੀ ਧੂਰੀ, ਮਨਪ੍ਰੀਤ ਸਿੰਘ ਵਾਸੀ ਤਰੰਜੀਖੇੜਾ, ਗੁਰਪ੍ਰੀਤ ਸਿੰਘ ਵਾਸੀ ਰਾਮਨਗਰ ਬਸਤੀ ਸੰਗਰੂਰ ਅਤੇ ਰਿੰਕੂ ਗ੍ਰਿਫਤਾਰ ਕੀਤੇ ਗਏ ਸਨ। ਇਨ੍ਹਾਂ ਸਾਰਿਆਂ ਖ਼ਿਲਾਫ ਥਾਣਾ ਸਿਟੀ ਸੰਗਰੂਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦੇ 5 ਖ਼ਤਰਨਾਕ ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News