ਭਾਜਪਾ ਆਗੂ ਦੇ ਹੋਟਲ ''ਚ ਪੁਲਸ ਦੀ ਰੇਡ, ਚੱਲ ਰਿਹਾ ਸੀ ਇਹ ਕੰਮ, ਹਿਰਾਸਤ ''ਚ ਲਏ 4 ਨੌਜਵਾਨ

Friday, Apr 19, 2024 - 12:34 PM (IST)

ਭਾਜਪਾ ਆਗੂ ਦੇ ਹੋਟਲ ''ਚ ਪੁਲਸ ਦੀ ਰੇਡ, ਚੱਲ ਰਿਹਾ ਸੀ ਇਹ ਕੰਮ, ਹਿਰਾਸਤ ''ਚ ਲਏ 4 ਨੌਜਵਾਨ

ਚੰਡੀਗੜ੍ਹ (ਸੁਸ਼ੀਲ): ਕਿਸ਼ਨਗੜ੍ਹ ਸਥਿਤ ਭਗਵਾਨਪੁਰ ਦੇ ਹੋਟਲ ਡਿਸਪਰਿੰਗ ਵਿਚ ਬੁੱਧਵਾਰ ਰਾਤ ਹੁੱਕਾ ਪਾਰਟੀ ਚੱਲ ਰਹੀ ਸੀ। ਪੁਲਸ ਨੂੰ ਭਣਕ ਲੱਗੀ ਤਾਂ ਡੀ.ਐੱਸ.ਪੀ. ਪੀ. ਅਭਿਨੰਦਨ ਨੇ ਮੁਲਾਜ਼ਮਾਂ ਨਾਲ ਹੋਟਲ ’ਤੇ ਛਾਪਾ ਮਾਰਿਆ। ਇਸ ਦੌਰਾਨ ਹੋਟਲ ਵਿਚ ਭਗਦੜ ਮੱਚ ਗਈ। ਹੁੱਕਾ ਪੀਣ ਵਾਲੇ ਨੌਜਵਾਨ ਨੱਠ ਗਏ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਅਸਮਾਨ ਵਿਚ ਵੀ ਕੀਤਾ ਆਮ ਆਦਮੀ ਪਾਰਟੀ ਦਾ ਪ੍ਰਚਾਰ, ਲਗਾਈ ਇਹ ਜੁਗਤ

ਪੁਲਸ ਨੂੰ ਹੋਟਲ ਦੇ ਅੰਦਰੋਂ 6 ਹੁੱਕੇ ਅਤੇ ਫਲੇਵਰ ਮਿਲੇ ਹਨ। ਪੁਲਸ ਨੇ ਚਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਨੌਜਵਾਨਾਂ ਨੇ ਦੱਸਿਆ ਕਿ ਹੋਟਲ ਵਿਚ ਮਾਲਕ-ਮੈਨੇਜਰ ਦੇ ਕਹਿਣ 'ਤੇ ਹੁੱਕਾ ਪਲਾਇਆ ਜਾ ਰਿਹਾ ਸੀ। ਸੂਤਰਾਂ ਮੁਤਾਬਕ ਹੋਟਲ ਭਾਜਪਾ ਨੇਤਾ ਦਾ ਹੈ। ਆਈ.ਟੀ. ਪਾਰਕ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News