ਲੁਧਿਆਣੇ ''ਚ ਹੋਏ ਖੂਨੀ ਕਾਂਡ ਤੋਂ ਉਠਿਆ ਪਰਦਾ, ਔਰਤ ਦੇ ਕਤਲ ਦਾ ਹੈਰਾਨ ਕਰਦਾ ਸੱਚ ਆਇਆ ਸਾਹਮਣੇ (ਵੀਡੀਓ)

08/24/2016 12:45:10 PM

ਲੁਧਿਆਣਾ : ਮੰਗਲਵਾਰ ਸਵੇਰੇ ਲੁਧਿਆਣਾ ''ਚ ਸੈਨੇਟਰੀ ਵਪਾਰੀ ਦੀ ਪਤਨੀ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਕੁਝ ਹੀ ਘੰਟਿਆਂ ਵਿਚ ਸੁਲਝਾ ਲਿਆ ਹੈ। ਘਰ ਵਿਚ ਹੀ ਬੇਰਹਿਮੀ ਨਾਲ ਬਰਫ ਵਾਲੇ ਸੂਏ ਮਾਰ ਕੇ ਕੀਤੇ ਗਏ ਸੁਰਿੰਦਰ ਕੌਰ ਦੇ ਕਤਲ ਦੇ ਮਾਮਲੇ ਵਿਚ ਪੁਲਸ ਨੇ ਹੈਰਾਨ ਕਰਦਾ ਖੁਲਾਸਾ ਕੀਤਾ ਹੈ। ਸੁਰਿੰਦਰ ਕੌਰ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਪਤੀ ਗੁਰਮੀਤ ਸਿੰਘ ਨੇ ਹੀ ਕੀਤਾ ਹੈ। ਪੁਲਸ ਨੇ ਜਾਣਕਾਰੀ ਦਿੱਤੀ ਕਿ ਆਪਸੀ ਝਗੜੇ ਤੋਂ ਤੰਗ ਆ ਕੇ ਦੋਸ਼ੀ ਨੇ ਇਹ ਖੌਫਨਾਕ ਕਦਮ ਚੁੱਕਿਆ ਸੀ ਅਤੇ ਉਸ ਨੇ ਆਪਣੇ ਬੱਚੇ ਨੂੰ ਵੀ ਮਾਰ ਕੇ ਖੁਦ ਆਤਮਹੱਤਿਆ ਕਰਨ ਦੀ ਯੋਜਨਾ ਬਣਾਈ ਸੀ।
ਦੱਸ ਦਈਏ ਕਿ ਮੰਗਲਵਾਰ ਸਵੇਰੇ ਸੁਰਿੰਦਰ ਕੌਰ ਦਾ ਬਰਫ ਵਾਲੇ ਸੂਏ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਸ਼ਹਿਰ ਵਿਚ ਦਹਿਸ਼ਤ ਫੈਲ ਗਈ ਸੀ। ਫਿਲਹਾਲ ਪੁਲਸ ਨੇ ਕਾਤਲ ਪਤੀ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News