ਜਲੰਧਰ ਦੇ ਹੋਏ ਅੰਕਿਤ ਕਤਲ ਕਾਂਡ ਦੇ ਮਾਮਲੇ ''ਚ ਪਤਨੀ ਦੀ ਕੁੱਖ ’ਚ ਪਲ ਰਹੇ ਬੱਚੇ ਦੀ ਵੀ ਹੋਈ ਮੌਤ, ਮਚਿਆ ਚੀਕ-ਚਿਹਾੜਾ

Saturday, Apr 20, 2024 - 12:03 PM (IST)

ਜਲੰਧਰ ਦੇ ਹੋਏ ਅੰਕਿਤ ਕਤਲ ਕਾਂਡ ਦੇ ਮਾਮਲੇ ''ਚ ਪਤਨੀ ਦੀ ਕੁੱਖ ’ਚ ਪਲ ਰਹੇ ਬੱਚੇ ਦੀ ਵੀ ਹੋਈ ਮੌਤ, ਮਚਿਆ ਚੀਕ-ਚਿਹਾੜਾ

ਜਲੰਧਰ (ਸ਼ੋਰੀ)- ਬਸਤੀ ਸ਼ੇਖ ’ਚ ਅੰਕਿਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕੀਤੇ ਜਾਣ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਬਹੁਤ ਹੀ ਦੁੱਖ਼ ਦੀ ਗੱਲ ਹੈ ਕਿ ਮ੍ਰਿਤਕ ਅੰਕਿਤ ਦੀ ਪਤਨੀ ਮਨੀਸ਼ਾ, ਜੋਕਿ ਗਰਭਵਤੀ ਹਾਲਤ ’ਚ ਸਿਵਲ ਹਸਪਤਾਲ ’ਚ ਦਾਖ਼ਲ ਸੀ। ਕੁੱਟਮਾਰ ਕਾਰਨ ਉਸ ਦਾ ਗਰਭਪਾਤ ਹੋ ਗਿਆ। ਮਨੀਸ਼ਾ ਨੇ ਦੱਸਿਆ ਕਿ ਪਹਿਲਾਂ ਕਾਤਲਾਂ ਨੇ ਉਸ ਦੇ ਪਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀਆਂ ਅੱਖਾਂ ਸਾਹਮਣੇ ਹੀ ਉਸ ਦਾ ਕਤਲ ਕਰ ਦਿੱਤਾ।

ਪਤੀ ਨੂੰ ਬਚਾਉਣ ਦੌਰਾਨ ਦੋਸ਼ੀ ਕਰਨ ਮੱਲੀ ਤੇ ਉਸ ਦੀ ਪਤਨੀ ਸਮੇਤ ਹੋਰ ਲੋਕਾਂ ਨੇ ਵੀ ਉਸ ’ਤੇ ਲਗਾਤਾਰ ਹਮਲਾ ਕੀਤਾ ਪਰ ਆਪਣੇ ਪਤੀ ’ਤੇ ਹਮਲਾ ਹੁੰਦਾ ਵੇਖ ਕੇ ਉਹ ਡਰੀ ਨਹੀਂ। ਉਸ ਨੇ ਹਮਲਾਵਰਾਂ ਨੂੰ ਆਪਣੇ ਪਤੀ ਦੀ ਜਾਨ ਬਚਾਉਣ ਦੀ ਦੁਹਾਈ ਦਿੱਤੀ ਪਰ ਪੱਥਰ ਦਿਲ ਹਮਲਾਵਰਾਂ ਨੇ ਉਸ ਦੇ ਪਤੀ ਸਮੇਤ ਉਸ ’ਤੇ ਵੀ ਹਮਲਾ ਕਰ ਦਿੱਤਾ। ਮਨੀਸ਼ਾ ਨੇ ਦੱਸਿਆ ਕਿ ਉਸ ਦੀ ਕੁੱਖ ’ਚ ਪਲ ਰਹੇ ਪਤੀ ਦੀ ਆਖਰੀ ਨਿਸ਼ਾਨੀ ਵੀ ਕਾਤਲਾਂ ਨੇ ਉਸ ਤੋਂ ਖੋਹ ਲਈ। ਮਨੀਸ਼ਾ ਦੀ ਮਾਂ ਉਸ ਨੂੰ ਦਿਲਾਸਾ ਦਿੰਦੀ ਨਜ਼ਰ ਆਈ ਅਤੇ ਵਾਰਡ ’ਚ ਮੌਜੂਦ ਹੋਰ ਮਰੀਜ਼ ਉਸ ਦੀ ਦਾਸਤਾਂ ਸੁਣ ਕੇ ਭਾਵੁਕ ਹੋ ਰਹੇ ਸਨ।

ਇਹ ਵੀ ਪੜ੍ਹੋ- ਭਲਕੇ ਬੰਦ ਜਲੰਧਰ 'ਚ ਬੰਦ ਰਹਿਣਗੀਆਂ ਇਹ ਦੁਕਾਨਾਂ, ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ

ਉੱਥੇ ਹੀ ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ’ਚ ਤਾਇਨਾਤ ਗਾਇਨੀਕੋਲੋਜਿਸਟ ਡਾ. ਗੁਰਮੀਤ ਸਹਿਗਲ ਦਾ ਕਹਿਣਾ ਹੈ ਕਿ ਮਨੀਸ਼ਾ ਦੇ ਗਰਭਪਾਤ ਤੋਂ ਬਾਅਦ ਉਸ ਦਾ ਅਾਪ੍ਰੇਸ਼ਨ ਵੀ ਕੀਤਾ ਗਿਆ ਸੀ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ। ਹਾਲਾਂਕਿ ਇਸ ਪੂਰੇ ਮਾਮਲੇ ’ਚ ਸਬੰਧਤ ਥਾਣੇ ਦੀ ਪੁਲਸ ਆ ਕੇ ਉਨ੍ਹਾਂ ਤੋਂ ਲਿਖਤੀ ਰੂਪ ’ਚ ਜਾਣਕਾਰੀ ਲੈ ਸਕਦੀ ਹੈ।

ਮ੍ਰਿਤਕ ਦੇ ਭਰਾ ਦਾ ਦੋਸ਼- ਐੱਸ. ਐੱਸ. ਓ. ਨੇ ਪੈਸੇ ਲੈ ਕੇ ਦੋਸ਼ੀ ਔਰਤ ਨੂੰ ਛੱਡਿਆ
ਉੱਥੇ ਹੀ ਵਮ੍ਰਿਤਕ ਅੰਕਿਤ ਦੇ ਭਰਾ ਵਿਸ਼ਾਲ ਉਰਫ਼ ਮਨੀ ਦਾ ਕਹਿਣਾ ਹੈ ਕਿ ਉਸ ਦੇ ਭਰਾ ਦਾ ਕਤਲ ਕਰਨ ਮੱਲੀ, ਉਸ ਦੀ ਪਤਨੀ ਸੋਨੂੰ, ਉਸ ਦੀ ਮਾਂ ਕੁਲਵਿੰਦਰ ਕੌਰ ਤੇ ਹੋਰ ਲੋਕਾਂ ਨੇ ਮਿਲ ਕੇ ਕੀਤਾ ਹੈ। ਘਟਨਾ ਵਾਲੇ ਦਿਨ ਪੁਲਸ ਨੇ ਕਰਨ ਮੱਲੀ ਦੀ ਪਤਨੀ ਨੂੰ ਮੌਕੇ ਤੋਂ ਫੜ ਕੇ ਥਾਣੇ ਲੈ ਗਈ ਪਰ ਬਾਅਦ ’ਚ ਐੱਸ. ਐੱਚ. ਓ. ਭੂਸ਼ਣ ਨੇ ਪੈਸੇ ਲੈ ਕੇ ਉਸ ਨੂੰ ਛੱਡ ਦਿੱਤਾ। ਵਿਸ਼ਾਲ ਨੇ ਦੋਸ਼ ਲਾਇਆ ਕਿ ਕਰਨ ਦੀ ਪਤਨੀ ਉਸ ਦੀ ਭਰਜਾਈ ਦੇ ਬੱਚੇ ਦੀ ਮੌਤ ਦੇ ਕਾਰਨ ’ਚ ਸ਼ਾਮਲ ਹੈ ਤੇ ਉਸ ਨੇ ਹੀ ਭਰਜਾਈ ਦੇ ਢਿੱਡ ’ਚ ਲੱਤਾਂ ਮਾਰੀਆਂ ਸਨ। ਸਾਡੇ ਕੋਲ ਇਸ ਸਬੰਧੀ ਸਬੂਤ ਵਜੋਂ ਵੀਡੀਓ ਮੌਜੂਦ ਹੈ ਪਰ ਪੁਲਸ ਬਣਦੀ ਕਾਰਵਾਈ ਨਹੀਂ ਕਰ ਰਹੀ। ਪੁਲਸ ਵੱਲੋਂ ਕਾਰਵਾਈ ਸਹੀ ਢੰਗ ਨਾਲ ਨਾ ਕੀਤੇ ਜਾਣ ਕਾਰਨ ਉਨ੍ਹਾਂ ਥਾਣਾ ਨੰ. 5 ’ਚ ਧਰਨਾ ਵੀ ਦਿੱਤਾ ਸੀ। ਇਸ ਦੌਰਾਨ ਐੱਸ. ਐੱਚ. ਓ. ਨੇ ਕਿਹਾ ਕਿ ਕਰਨ ਦੀ ਪਤਨੀ ਉਨ੍ਹਾਂ ਦੇ ਕੋਲ ਹੈ ਪਰ 3 ਲੋਕਾਂ ਨੂੰ ਅਦਾਲਤ ’ਚ ਪੇਸ਼ ਕੀਤਾ ਪਰ ਕਰਨ ਦੀ ਪਤਨੀ ਨੂੰ ਪੇਸ਼ ਨਹੀਂ ਕੀਤਾ। ਇਸ ਸਬੰਧੀ ਉਹ ਪੁਲਸ ਕਮਿਸ਼ਨਰ ਨੂੰ ਮਿਲ ਕੇ ਸ਼ਿਕਾਇਤ ਕਰਨਗੇ ਤੇ ਜੇਕਰ ਲੋੜ ਪਈ ਤਾਂ ਇਨਸਾਫ਼ ਨਾ ਮਿਲਣ ’ਤੇ ਮੁੜ ਧਰਨਾ ਵੀ ਦੇਣਗੇ।

ਇਹ ਵੀ ਪੜ੍ਹੋ- ਪੈਟਰੋਲ ਪੰਪਾਂ ਤੇ ਬੈਂਕਾਂ ਲਈ ਅਹਿਮ ਖ਼ਬਰ, ਜਾਰੀ ਕੀਤੇ ਗਏ ਇਹ ਸਖ਼ਤ ਹੁਕਮ

ਕੀ ਬੋਲੇ ਪੁਲਸ ਅਧਿਕਾਰੀ?
ਇਸ ਮਾਮਲੇ ’ਚ ਏ. ਸੀ. ਪੀ. ਵੈਸਟ ਕੁਲਭੂਸ਼ਣ ਸ਼ਰਮਾ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਰਿਹਾ ਹੈ, ਜੇਕਰ ਅਜਿਹਾ ਹੋਇਆ ਹੈ ਤਾਂ ਬਹੁਤ ਮਾੜੀ ਗੱਲ ਹੈ। ਉਹ ਇਸ ਸਾਰੇ ਮਾਮਲੇ ਦੀ ਖ਼ੁਦ ਜਾਂਚ ਕਰਨਗੇ ਅਤੇ ਜੇਕਰ ਐੱਸ. ਐੱਚ. ਓ. ਦਾ ਕੋਈ ਕਸੂਰ ਪਾਇਆ ਗਿਆ ਤਾਂ ਉਹ ਉਸ ਖ਼ਿਲਾਫ਼ ਰਿਪੋਰਟ ਤਿਆਰ ਕਰਕੇ ਸੀਨੀ. ਪੁਲਸ ਅਧਿਕਾਰੀਆਂ ਨੂੰ ਭੇਜਣਗੇ। ਪੁਲਸ ਕਮਿਸ਼ਨਰ ਦੇ ਸਖ਼ਤ ਹੁਕਮ ਹਨ ਕਿ ਪੁਲਸ ਥਾਣਾ ਪੱਧਰ ’ਤੇ ਪੀੜਤ ਨੂੰ ਬਿਨਾਂ ਕਿਸੇ ਸਿਫ਼ਾਰਸ਼ ਇਨਸਾਫ਼ ਮਿਲਣਾ ਚਾਹੀਦਾ ਹੈ।
ਦੂਜੇ ਪਾਸੇ ਥਾਣਾ ਨੰ. 5 ਦੇ ਐੱਸ. ਐੱਚ. ਓ. ਭੂਸ਼ਨ ਕੁਮਾਰ ਦਾ ਕਹਿਣਾ ਹੈ ਕਿ ਕਤਲ ਕੇਸ ’ਚ ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ਨੂੰ ਅਦਾਲਤ ਦੇ ਹੁਕਮਾਂ ’ਤੇ ਜੇਲ ਭੇਜ ਦਿੱਤਾ ਗਿਆ ਹੈ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ’ਤੇ ਕਰਨ ਦੀ ਪਤਨੀ ਨੂੰ ਛੱਡਣ ਦਾ ਦੋਸ਼ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਲੋਕ ਜੋ ਮਰਜ਼ੀ ਕਹੀ ਜਾਣ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਉਸ ਵਿਰੁੱਧ ਸੀ.ਪੀ. ਕੋਲ ਪੇਸ਼ ਹੋ ਰਹੇ ਹਨ ਤਾਂ ਭੂਸ਼ਣ ਨੇ ਕਿਹਾ ਕਿ ਉਹ ਜਿੱਥੇ ਮਰਜ਼ੀ ਪੇਸ਼ ਹੋਣ। ਉਨ੍ਹਾਂ ਕੋਲ ਸਿਵਲ ਹਸਪਤਾਲ ਤੋਂ ਕੋਈ ਸੂਚਨਾ ਨਹੀਂ ਆਈ ਹੈ। ਉਸ ਨੇ ਕਿਹਾ ਕਿ ਉਹ ਕਾਨੂੰਨ ਦਾ ਕੰਮ ਕਰ ਰਹੇ ਹਨ।
 

ਇਹ ਵੀ ਪੜ੍ਹੋ- ਜਲੰਧਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਵੀਡੀਓ ਵੇਖ ਖੜ੍ਹੇ ਹੋ ਜਾਣਗੇ ਰੌਂਗਟੇ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News