''ਏਕਨਾਥ ਖੜਸੇ ਬੁੱਝਿਆ ਹੋਇਆ ਦੀਵਾ''; ਭਾਜਪਾ ''ਚ ਵਾਪਸੀ ਦੇ ਐਲਾਨ ਮਗਰੋਂ ਗਿਰੀਸ਼ ਮਹਾਜਨ ਦਾ ਹੈਰਾਨ ਕਰਦਾ ਬਿਆਨ

04/08/2024 4:09:11 PM

ਨਾਗਪੁਰ- ਮਹਾਰਾਸ਼ਟਰ ਭਾਜਪਾ ਨੇਤਾ ਗਿਰੀਸ਼ ਮਹਾਜਨ ਨੇ ਐਤਵਾਰ ਨੂੰ ਆਪਣੇ ਸਾਬਕਾ ਸਹਿਯੋਗੀ ਏਕਨਾਥ ਖੜਸੇ ਨੂੰ 'ਬੁੱਝਿਆ ਹੋਇਆ ਦੀਵਾ' ਕਰਾਰ ਦਿੱਤਾ। ਇਹ ਟਿੱਪਣੀ ਏਕਨਾਥ ਦੀ ਭਾਜਪਾ ਵਿਚ ਵਾਪਸੀ ਦੇ ਐਲਾਨ ਮਗਰੋਂ ਆਈ ਹੈ। ਪਿਛਲੇ ਸਾਲ ਜੁਲਾਈ ਵਿਚ ਜਦੋਂ ਅਜਿਤ ਪਵਾਰ ਅਚੇ 8 ਵਿਧਾਇਕਾਂ ਦੇ ਏਕਨਾਥ ਸ਼ਿੰਦੇ ਸਰਕਾਰ ਵਿਚ ਸ਼ਾਮਲ ਹੋਣ ਮਗਰੋਂ ਰਾਕਾਂਪਾ ਵੰਡੀ ਗਈ ਸੀ ਤਾਂ ਖੜਸੇ ਨੇ ਸ਼ਰਦ ਪਵਾਰ ਨਾਲ ਜਾਣਾ ਚੁਣਿਆ ਸੀ। 

ਦੱਸਣਯੋਗ ਹੈ ਕਿ ਖੜਸੇ ਕਰੀਬ 3 ਸਾਲ ਪਹਿਲਾਂ ਮਹਾਰਾਸ਼ਟਰ ਵਿਚ ਭਾਜਪਾ ਦੀ ਅਗਵਾਈ ਨਾਲ ਮਤਭੇਦ ਹੋਣ ਮਗਰੋਂ ਪਾਰਟੀ ਛੱਡ ਕੇ ਅਣਵੰਡੀ ਰਾਸ਼ਟਰੀ ਕਾਂਗਰਸ ਪਾਰਟੀ ਵਿਚ ਚੱਲੇ ਗਏ ਸਨ। ਖੜਸੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਦਿੱਲੀ ਵਿਚ ਆਪਣੀ ਮੂਲ ਪਾਰਟੀ ਵਿਚ ਸ਼ਾਮਲ ਹੋਣਗੇ। ਪਹਿਲਾਂ ਦਵਿੰਦਰ ਫੜਨਵੀਸ ਸਰਕਾਰ ਵਿਚ ਮੰਤਰੀ ਰਹੇ ਖੜਸੇ ਨੇ ਇਕ ਜ਼ਮੀਨ ਸੌਦੇ ਦੇ ਮਾਮਲੇ ਨੂੰ ਲੈ ਕੇ 2016 ਵਿਚ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। 

ਲੰਬੀ ਉਡੀਕ ਮਗਰੋਂ ਸ਼ਰਦ ਪਵਾਰ ਦੀ ਅਗਵਾਈ ਵਾਲੀ ਅਣਵੰਡੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਮੈਂਬਰ ਬਣਾਇਆ ਸੀ। ਖੜਸੇ ਨੇ ਕਿਹਾ ਕਿ ਕੁਝ ਘਟਨਾਕ੍ਰਮ ਨੂੰ ਲੈ ਕੇ ਉਨ੍ਹਾਂ ਨੂੰ ਪਾਰਟੀ ਛੱਡਣੀ ਪਈ ਸੀ। ਉਹ ਇਸ ਸਮੇਂ ਰਾਕਾਂਪਾ ਦੇ ਵਿਧਾਨ ਪਰੀਸ਼ਦ ਮੈਂਬਰ ਹਨ। ਇਕ ਸਮੇਂ ਮਹਾਰਾਸ਼ਟਰ ਵਿਚ ਭਾਜਪਾ ਦੇ ਸੀਨੀਅਰ ਨੇਤਾਵਾਂ ਵਿਚ ਸ਼ੁਮਾਰ ਰਹੇ ਖੜਸੇ ਨੇ ਕਿਹਾ ਕਿ ਮੈਂ ਭਾਜਪਾ ਵਿਚ ਪਰਤ ਰਿਹਾ ਹਾਂ। ਮੈਂ ਭਾਜਪਾ ਦੀ ਕੇਂਦਰੀ ਅਗਵਾਈ ਨਾਲ ਸੰਪਰਕ ਕੀਤਾ ਅਤੇ ਪਾਰਟੀ ਵਿਚ ਪਰਤਣ ਦੀ ਇੱਛਾ ਜਤਾਈ। ਮੈਂ ਅਗਲੇ ਹਫ਼ਤੇ ਦਿੱਲੀ ਵਿਚ ਰਸਮੀ ਰੂਪ ਨਾਲ ਭਾਜਪਾ ਵਿਚ ਸ਼ਾਮਲ ਹੋ ਜਾਵਾਂਗਾ।


Tanu

Content Editor

Related News