ਦਿਵਿਆ ਪਾਹੂਜਾ ਕਤਲ ਕੇਸ: ਅਦਾਲਤ ਨੇ ਮੁੱਖ ਮੁਲਜ਼ਮ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਕੀਤੀ ਖਾਰਿਜ
Thursday, Apr 25, 2024 - 03:55 AM (IST)
ਗੁਰੂਗ੍ਰਾਮ — ਹਰਿਆਣਾ ਦੇ ਗੁਰੂਗ੍ਰਾਮ ਦੀ ਇਕ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਮਾਡਲ ਦਿਵਿਆ ਪਾਹੂਜਾ ਦੀ ਹੱਤਿਆ ਦੇ ਮੁੱਖ ਦੋਸ਼ੀ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਦੋਸ਼ੀ ਅਭਿਜੀਤ ਸਿੰਘ ਦੇ ਵਕੀਲ ਨੇ ਮੈਡੀਕਲ ਆਧਾਰ 'ਤੇ ਉਸ ਵੱਲੋਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਸਿੰਘ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਪਿਛਲੇ ਸਾਲ 25 ਨਵੰਬਰ ਨੂੰ ਉਨ੍ਹਾਂ ਦੇ ਚਾਰ ਦੰਦ ਕੱਢ ਦਿੱਤੇ ਗਏ ਸਨ। ਬਾਕੀ ਦੇ ਵੀ ਸੜ ਚੁੱਕੇ ਹਨ ਅਤੇ 14 ਹੋਰ ਦੰਦ ਕੱਢਣੇ ਪੈਣਗੇ।
ਇਹ ਵੀ ਪੜ੍ਹੋ- JEE-Main ਪ੍ਰੀਖਿਆ ਦੇ ਨਤੀਜਿਆਂ ਦਾ ਹੋਇਆ ਐਲਾਨ, 56 ਉਮੀਦਵਾਰਾਂ ਨੇ ਪ੍ਰਾਪਤ ਕੀਤਾ 100 NTA ਸਕੋਰ
ਪੁਲਸ ਅਨੁਸਾਰ ਵਕੀਲ ਨੇ ਇਹ ਵੀ ਕਿਹਾ ਕਿ ਭੌਂਡਸੀ ਜੇਲ੍ਹ ਵਿੱਚ ਲੋੜੀਂਦੀਆਂ ਸਹੂਲਤਾਂ ਨਹੀਂ ਹਨ, ਜਿੱਥੇ ਮੁਲਜ਼ਮ ਸਿੰਘ ਬੰਦ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਰਿੰਦਰ ਮਲਿਕ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਜੇਲ੍ਹ ਹਸਪਤਾਲ ਵਿੱਚ ਕੰਮ ਕਰ ਰਹੀ ਦੰਦਾਂ ਦੀ ਡਾਕਟਰ ਪੂਜਾ ਨੇ ਦੱਸਿਆ ਕਿ ਮੁਲਜ਼ਮਾਂ ਦੇ ਕੁਝ ਦੰਦ ਠੀਕ ਤਰ੍ਹਾਂ ਕੱਢੇ ਗਏ ਹਨ ਜਦਕਿ ਬਾਕੀ ਦਾ ਇਲਾਜ ਪੀ.ਜੀ.ਆਈ.ਐਮ.ਐਸ, ਰੋਹਤਕ ਵਿੱਚ ਕੀਤਾ ਜਾ ਸਕਦਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਨੇ ਮੰਨਿਆ ਕਿ ਜੇਕਰ ਰੋਹਤਕ ਦੇ ਹਸਪਤਾਲ 'ਚ ਇਲਾਜ ਉਪਲਬਧ ਨਹੀਂ ਹੈ ਤਾਂ ਦੋਸ਼ੀ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ 'ਚ ਲਿਜਾਇਆ ਜਾ ਸਕਦਾ ਹੈ ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਦੋਸ਼ੀ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ |
ਇਹ ਵੀ ਪੜ੍ਹੋ- ED ਦੇ ਹਲਫਨਾਮੇ 'ਤੇ AAP ਦਾ ਬਿਆਨ- 'ਇਹ ਈਡੀ ਦੀ ਨਹੀਂ, ਭਾਜਪਾ ਦੀ ਜਾਂਚ ਹੈ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e