ਪੰਜਾਬ ''ਚ ਵੱਡਾ ਕਾਂਡ, ਵਾਲੀਆਂ ਪਿੱਛੇ ਜਾਨੋਂ ਮਾਰ ਮੁਕਾਈ ਬੇਬੇ, ਵਿਹੜੇ ''ਚ ਸੁੱਤੀ ਪਈ ਦਾ ਘੁੱਟਿਆ ਗਲਾ (ਵੀਡੀਓ)

Sunday, Apr 28, 2024 - 03:16 PM (IST)

ਪੰਜਾਬ ''ਚ ਵੱਡਾ ਕਾਂਡ, ਵਾਲੀਆਂ ਪਿੱਛੇ ਜਾਨੋਂ ਮਾਰ ਮੁਕਾਈ ਬੇਬੇ, ਵਿਹੜੇ ''ਚ ਸੁੱਤੀ ਪਈ ਦਾ ਘੁੱਟਿਆ ਗਲਾ (ਵੀਡੀਓ)

ਫਾਜ਼ਿਲਕਾ : ਫਾਜ਼ਿਲਕਾ ਦੇ ਪਿੰਡ ਆਲਮਸ਼ਾਹ 'ਚ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਲੁਟੇਰਿਆਂ ਨੇ ਸੌਂ ਰਹੀ ਔਰਤ ਦੇ ਕੰਨਾਂ 'ਚੋਂ ਵਾਲੀਆਂ ਖੋਹੀਆਂ ਅਤੇ ਫਿਰ ਉਸ ਦਾ ਕਤਲ ਕਰਕੇ ਫ਼ਰਾਰ ਹੋ ਗਿਆ। ਇਸ ਘਟਨਾ ਨੇ ਪੂਰੇ ਪਿੰਡ ਨੂੰ ਬੁਰੀ ਤਰ੍ਹਾਂ ਡਰਾ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਮੌਸਮ ਨੂੰ ਲੈ ਕੇ Alert ਜਾਰੀ, ਘੁੰਮਣ ਦਾ ਪਲਾਨ ਹੈ ਤਾਂ ਕਿਤੇ ਫਸ ਨਾ ਜਾਇਓ

ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਪਛਾਣ ਕੌਸ਼ੱਲਿਆ ਬਾਈ (80) ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਔਰਤ ਦੇ ਪੋਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਦਾਦੀ ਕੌਸ਼ੱਲਿਆ ਘਰ ਦੇ ਵਿਹੜੇ 'ਚ ਸੌਂ ਰਹੀ ਸੀ ਅਤੇ ਬਾਕੀ ਪਰਿਵਾਰ ਅੰਦਰ ਸੁੱਤਾ ਪਿਆ ਸੀ। ਰਾਤ ਨੂੰ ਲੁਟੇਰੇ ਘਰ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਘਰ ਅੰਦਰ ਸੌਂ ਰਹੇ ਲੋਕਾਂ ਦਾ ਗੇਟ ਬਾਹਰੋਂ ਬੰਦ ਕਰ ਦਿੱਤਾ। ਫਿਰ ਦਾਦੀ ਦਾ ਗਲਾ ਘੁੱਟ ਕੇ ਉਸ ਦੇ ਕੰਨਾਂ 'ਚੋਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ Pain Killer ਲੈ ਰਹੇ ਹੋ ਤਾਂ ਹੋ ਜਾਓ ਸਾਵਧਾਨ! ਜ਼ਰਾ ਧਿਆਨ ਨਾਲ ਪੜ੍ਹੋ ਇਹ ਖ਼ਬਰ

ਜਦੋਂ ਪਰਿਵਾਰ ਸਵੇਰੇ ਉੱਠਿਆ ਤਾਂ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ। ਉਨ੍ਹਾਂ ਨੇ ਲੋਕਾਂ ਨੂੰ ਫੋਨ ਕਰਕੇ ਤਾਲਾ ਖੁੱਲ੍ਹਵਾਇਆ। ਜਦੋਂ ਉਨ੍ਹਾਂ ਨੇ ਕੌਸ਼ੱਲਿਆ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੇ ਕੰਨ ਦੀਆਂ ਵਾਲੀਆਂ ਗਾਇਬ ਸਨ। ਫਿਲਹਾਲ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟ ਲਈ ਸਿਵਲ ਹਸਪਤਾਲ ਪਹੁੰਚਾਇਆ ਹੈ। ਸਦਰ ਥਾਣੇ ਦੇ ਏ. ਐੱਸ. ਆਈ. ਬਿਸ਼ਨ ਰਾਮ ਨੇ ਦੱਸਿਆ ਕਿ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News