ਅੌਰਤ ਦੀ ਚੇਨ ਖਿੱਚ ਕੇ ਭੱਜਣ ਵਾਲਾ ਪੁਲਸ ਅੜਿੱਕੇ
Monday, Jul 23, 2018 - 05:56 AM (IST)

ਕਪੂਰਥਲਾ, (ਭੂਸ਼ਣ)- ਪੀ. ਸੀ. ਆਰ. ਟੀਮ ਕਪੂਰਥਲਾ ਨੇ ਚਾਰ ਬੱਤੀ ਚੌਕ ਖੇਤਰ ’ਚ ਇਕ ਐਕਟਿਵਾ ਸਵਾਰ ਅੌਰਤ ਦੀ ਸੋਨੇ ਦੀ ਚੇਨ ਖਿੱਚ ਕੇ ਭੱਜਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਸਿਟੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਚਾਰ ਬੱਤੀ ਚੌਕ ਖੇਤਰ ਦੇ ਨਜ਼ਦੀਕ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੋਟਰਸਾੲੀਕਲ ਸਵਾਰ ਲੁਟੇਰੇ ਨੇ ਐਕਟਿਵਾ ’ਤੇ ਜਾ ਰਹੀ ਅੌਰਤ ਦੇ ਗਲੇ ’ਚੋਂ ਸੋਨੇ ਦੀ ਚੇਨ ਖਿੱਚ ਲਈ ਤੇ ਮੌਕੇ ਤੋਂ ਫਰਾਰ ਹੋ ਗਿਅਾ। ਇਸ ਦੌਰਾਨ ਭੱਜ ਰਿਹਾ ਮੁਲਜ਼ਮ ਖੇਤਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਅਾਂ ’ਚ ਕੈਦ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ਪੀ. ਸੀ. ਆਰ. ਇੰਚਾਰਜ ਭੁਪਿੰਦਰ ਸਿੰਘ ਨੇ ਪੁਲਸ ਟੀਮ ਦੇ ਨਾਲ ਮੁਲਜ਼ਮ ਦਾ ਪਿੱਛਾ ਕਰਦੇ ਹੋਏ ਉਸਨੂੰ ਕਾਬੂ ਕਰ ਲਿਆ। ਪੁੱਛਗਿਛ ਦੌਰਾਨ ਮੁਲਜ਼ਮ ਤੋਂ ਲੁਟੀ ਗਈ ਸੋਨੇ ਦੀ ਚੇਨ ਬਰਾਮਦ ਕਰ ਲਈ ਗਈ, ਨੇ ਪੁੱਛਗਿਛ ਦੌਰਾਨ ਆਪਣਾ ਨਾਮ ਸੁਖਦੇਵ ਸਿੰਘ ਵਾਸੀ ਫੱਤੂਢੀਂਗਾ ਦੱਸਿਆ। ਮੁਲਜ਼ਮ ਤੋਂ ਪੁੱਛਗਿਛ ਜਾਰੀ ਹੈ।
ਪੁੱਛਗਿਛ ਦੌਰਾਨ ਲੁੱਟ-ਖੋਹ ਦੀਅਾਂ ਕਈ ਵਾਰਦਾਤਾਂ ਸੁਲਝਣ ਦੀ ਸੰਭਾਵਨਾ ਹੈ। ਜਿਸ ਲਈ ਸੀ. ਆਈ. ਏ. ਸਟਾਫ ’ਚ ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜ਼ਮ ਤੋਂ ਪੁੱਛਗਿਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।