ਦਿਹਾਤੀ ਪੁਲਸ ਨੇ ਦਬੋਚੇ ਨਸ਼ਾ ਵੇਚਣ ਵਾਲੇ 16 ਸਮੱਗਲਰ

07/17/2018 2:43:47 AM

ਅੰਮ੍ਰਿਤਸਰ, (ਅਰੁਣ)- ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਵੱਖ-ਵੱਖ ਇਲਾਕਿਆਂ ਵਿਚ ਕੀਤੀ ਗਈ ਛਾਪਾਮਾਰੀ  ਦੇ ਦੌਰਾਨ ਨਸ਼ਾ ਵੇਚਣ ਵਾਲੇ 14 ਸਮੱਗਲਰਾਂ ਨੂੰ ਦਬੋਚਿਆ ਜਿਨ੍ਹਾਂ ਵਿਚ ਥਾਣਾ ਕੰਬੋ ਦੀ ਪੁਲਸ ਨੇ ਸਤਨਾਮ ਸਿੰਘ ਨਿਵਾਸੀ ਇੰਦਰਾ ਕਾਲੋਨੀ ਤੋਂ 140 ਨਸ਼ੇ ਵਾਲੀਆਂ ਗੋਲੀਆਂ, ਥਾਣਾ ਖਿਲਚੀਆਂ ਦੀ ਪੁਲਸ ਨੇ ਅੰਗ੍ਰੇਜ ਸਿੰਘ ਨਿਵਾਸੀ ਤੀਮੋਵਾਲ ਤੋਂ 200 ਨਸ਼ੇ ਵਾਲੀਆਂ ਗੋਲੀਆਂ, ਥਾਣਾ ਲੋਪੋਕੇ ਦੀ ਪੁਲਸ ਨੇ ਪਰਮਿੰਦਰ ਸਿੰਘ ਨਿਵਾਸੀ ਚੱਕ ਮਿਸ਼ਰੀ ਖਾਂ  ਤੋਂ 520 ਨਸ਼ੇ ਵਾਲੀਆਂ ਗੋਲੀਆਂ ,  ਥਾਣਾ ਅਜਨਾਲਾ ਦੀ ਪੁਲਸ ਨੇ ਮਨਜੀਤ ਸਿੰਘ ਨਿਵਾਸੀ ਚਡ਼ਤੇਵਾਲੀ ਤੋਂ 110 ਨਸ਼ੇ ਵਾਲੀਆਂ ਗੋਲੀਆਂ, ਥਾਣਾ ਕੱਥੂਨੰਗਲ ਦੀ ਪੁਲਸ ਨੇ ਗੱਜਣ ਸਿੰਘ ਨਿਵਾਸੀ ਲਹਿਰਕਾ ਤੋਂ 110 ਨਸ਼ੇ ਵਾਲੀਆਂ ਗੋਲੀਆਂ, ਥਾਣਾ ਜੰਡਿਆਲਾ ਦੀ ਪੁਲਸ ਨੇ ਕਰਨ ਸਿੰਘ ਨਿਵਾਸੀ ਪਟੇਲ ਨਗਰ ਤੋਂ 50 ਨਸ਼ੇ ਵਾਲੇ ਕੈਪਸੂਲ, ਥਾਣਾ ਭਿੰਡੀਸੈਦਾਂ ਦੀ ਪੁਲਸ ਨੇ ਸੱਜਣ ਸਿੰਘ ਨਿਵਾਸੀ ਸੰਨ ਕਲੇਵਾਲ ਤੋਂ 200 ਨਸ਼ੇ ਵਾਲੀਆਂ ਗੋਲੀਆਂ, ਥਾਣਾ ਤਰਸਿੱਕਾ ਦੀ ਪੁਲਸ ਨੇ ਬਲਜੀਤ ਸਿੰਘ ਨਿਵਾਸੀ ਬੁਲਾਰੀਆ ਤੋਂ 120 ਨਸ਼ੇ ਵਾਲੇ ਕੈਪਸੂਲ,  ਥਾਣਾ ਮਹਿਤਾ  ਦੀ ਪੁਲਸ ਨੇ ਮੇਜਰ ਸਿੰਘ ਨਿਵਾਸੀ ਭਲਾਈਪੁਰ ਪੁਰਬਾ ਤੋਂ 15 ਗ੍ਰਾਮ ਹੈਰੋਇਨ, ਥਾਣਾ ਜੰਡਿਆਲਾ ਦੀ ਪੁਲਸ ਨੇ ਮੇਜਰ ਸਿੰਘ ਨਿਵਾਸੀ ਤਲਵੰਡੀ ਡੋਗਰਾ ਤੋਂ 20 ਬੋਤਲਾਂ ਸ਼ਰਾਬ, ਥਾਣਾ ਲੋਪੋਕੇ ਦੀ ਪੁਲਸ ਨੇ ਬੀਰ ਸਿੰਘ ਨਿਵਾਸੀ ਪਨਾਹੀ ਵੇਹਡ਼ਾ ਚੋਗਾਵਾਂ ਤੋਂ 20 ਬੋਤਲਾਂ ਸ਼ਰਾਬ,  ਥਾਣਾ ਰਮਦਾਸ ਦੀ ਪੁਲਸ ਨੇ ਕੁਲਵੰਤ ਸਿੰਘ ਨਿਵਾਸੀ ਸਮਰਾਏ ਤੋਂ 20 ਬੋਤਲਾਂ ਸ਼ਰਾਬ, ਥਾਣਾ ਚਾਟੀਵਿੰਡ ਦੀ ਪੁਲਸ ਨੇ ਬਲਵੰਤ ਸਿੰਘ ਨਿਵਾਸੀ ਵਰਪਾਲ ਤੋਂ 30 ਬੋਤਲਾਂ ਸ਼ਰਾਬ, ਰਾਜ ਕੌਰ ਨਿਵਾਸੀ ਵਰਪਾਲ ਤੋਂ 10 ਬੋਤਲਾਂ ਸ਼ਰਾਬ, ਬਲਜਿੰਦਰ ਸਿੰਘ ਨਿਵਾਸੀ ਸਾਂਘਨਾ ਹਵੇਲੀਆਂ ਤੋਂ 30 ਬੋਤਲਾਂ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਉਕਤ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


Related News