ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, 6 ਨੌਜਵਾਨ ਗ੍ਰਿਫਤਾਰ

01/05/2019 2:16:03 PM

ਪਟਿਆਲਾ (ਬਖਸ਼ੀ) : ਪਟਿਆਲਾ ਪੁਲਸ ਨੇ 30 ਤਾਰੀਕ ਦੀ ਰਾਤ ਨੂੰ ਹੋਏ ਅੰਨ੍ਹੇ ਕਤਲ ਨੂੰ ਹੱਲ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕ੍ਰਿਸਮਸ ਵਾਲੇ ਦਿਨ ਕੁਝ ਲੜਕਿਆਂ 'ਚ ਆਪਸੀ ਝਗੜਾ ਹੋ ਗਿਆ ਸੀ, ਜਿਸ ਨੂੰ ਲੈ ਕੇ 30 ਤਾਰੀਕ ਦੀ ਰਾਤ ਨੂੰ 7 ਲੜਕਿਆਂ ਨੇ ਮਿਲ ਕੇ ਕਰਨ ਨਾਂ ਦੇ ਲੜਕੇ ਨੂੰ ਸਕੂਟੀ 'ਤੇ ਜਾਂਦੇ ਹੋਏ ਰੋਕ ਲਿਆ ਅਤੇ ਬਾਅਦ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਕਰਨ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਪੁਲਸ ਇਸ ਕੇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ 'ਚ ਉਨ੍ਹਾਂ ਨੂੰ ਸਫਲਤਾ ਮਿਲੀ ਅਤੇ ਪੁਲਸ ਨੇ 6 ਲੜਕਿਆਂ ਨੂੰ ਜਿਨ੍ਹਾਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ, ਨੂੰ ਗ੍ਰਿਫਤਾਰ ਕਰ ਲਿਆ। ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਨੇ ਦੱਸਿਆ ਕਿ 2018 'ਚ ਇਸ ਤਰ੍ਹਾਂ ਦੇ 16 ਕੇਸਾਂ ਨੂੰ ਪੁਲਸ ਵਲੋਂ ਹੱਲ ਕੀਤਾ ਗਿਆ ਹੈ। ਉਨ੍ਹਾਂ ਨੇ ਕਤਲ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਹੈ।


Shyna

Content Editor

Related News