ਆਸਟ੍ਰੇਲੀਆ ''ਚ 20 ਤੋਂ ਵੱਧ ਅਲੱੜ੍ਹ ਉਮਰ ਦੇ ਨੌਜਵਾਨ ਗ੍ਰਿਫਤਾਰ

Friday, Apr 19, 2024 - 11:37 AM (IST)

ਕੈਨਬਰਾ (ਯੂ. ਐੱਨ. ਆਈ.): ਆਸਟ੍ਰੇਲੀਆ ਵਿਚ ਕੁਈਨਜ਼ਲੈਂਡ ਦੇ ਗੋਲਡ ਕੋਸਟ ਵਿਚ ਨਾਬਾਲਗ ਅਪਰਾਧੀਆਂ ਵਿਰੁੱਧ ਚਲਾਈ ਗਈ ਮੁਹਿੰਮ ਵਿਚ 20 ਤੋਂ ਵੱਧ ਅਲੱੜ੍ਹ ਉਮਰ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਟ੍ਰੇਲੀਆ ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਰਨਣਯੋਗ ਹੈ ਕਿ 25 ਮਾਰਚ ਤੋਂ 14 ਅਪ੍ਰੈਲ ਦਰਮਿਆਨ ਗੋਲਡ ਕੋਸਟ ਵਿੱਚ ਇੱਕ ਸਪੈਸ਼ਲਿਸਟ ਟਾਸਕ ਫੋਰਸ ਤਾਇਨਾਤ ਕੀਤੀ ਗਈ ਸੀ, ਜਿਸ ਨੇ 92 ਮਾਮਲਿਆਂ ਵਿੱਚ 23 ਨੌਜਵਾਨਾਂ ਅਤੇ 12 ਮਾਮਲਿਆਂ ਵਿੱਚ ਤਿੰਨ ਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ ਦਾ ਸਖ਼ਤ ਕਦਮ, ਸਾਬਕਾ PM ਸਣੇ 235 ਆਸਟ੍ਰੇਲੀਆਈ ਨਾਗਰਿਕਾਂ ਦੇ ਦਾਖਲੇ 'ਤੇ ਲਗਾਈ ਪਾਬੰਦੀ

ਕੁਈਨਜ਼ਲੈਂਡ ਪੁਲਸ ਅਨੁਸਾਰ ਟਾਸਕ ਫੋਰਸ ਵਿੱਚ ਰਾਜ ਦੇ ਪੁਲਸ ਬਲ ਦੇ ਮਾਹਰ ਜਾਂਚਕਰਤਾ ਅਤੇ ਪੇਸ਼ੇਵਰ ਨੌਜਵਾਨ ਨਿਆਂ ਕਰਮਚਾਰੀ ਸ਼ਾਮਲ ਹਨ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2022-23 ਵਿੱਚ ਕੁਈਨਜ਼ਲੈਂਡ ਵਿੱਚ 10 ਤੋਂ 17 ਸਾਲ ਦੀ ਉਮਰ ਦੇ 10,878 ਅਪਰਾਧੀ ਸਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਛੇ ਫੀਸਦੀ ਵੱਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News