ਚੋਣ ਜ਼ਾਬਤਾ ਦੌਰਾਨ ਜਲੰਧਰ ''ਚ ਵੱਡੀ ਵਾਰਦਾਤ, ਸ਼ਰੇਆਮ ਭਰੇ ਬਾਜ਼ਾਰ ''ਚ ਨੌਜਵਾਨ ਦਾ ਕਤਲ

Monday, Apr 15, 2024 - 06:11 PM (IST)

ਚੋਣ ਜ਼ਾਬਤਾ ਦੌਰਾਨ ਜਲੰਧਰ ''ਚ ਵੱਡੀ ਵਾਰਦਾਤ, ਸ਼ਰੇਆਮ ਭਰੇ ਬਾਜ਼ਾਰ ''ਚ ਨੌਜਵਾਨ ਦਾ ਕਤਲ

ਜਲੰਧਰ (ਸ਼ੋਰੀ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਇਕ ਪਾਸੇ ਨੀਮ ਫ਼ੌਜੀ ਬਲ ਅਤੇ ਪੁਲਸ ਮਹਾਨਗਰ ’ਚ ਪੂਰੀ ਤਰ੍ਹਾਂ ਚੌਕਸ ਰਹਿਣ ਤੇ ਗਸ਼ਤ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਦੂਜੇ ਪਾਸੇ ਦੇਰ ਸ਼ਾਮ ਵੈਸਟ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਛਿੱਕੇ ਟੰਗ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬਸਤੀ ਸ਼ੇਖ ’ਚ ਸੂਦ ਹਸਪਤਾਲ ਨਾਲ ਲੱਗਦੀ ਗਲੀ ’ਚ ਰਹਿਣ ਵਾਲੇ ਬਦਮਾਸ਼ ਕਰਨ ਮੱਲੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ। ਨੌਜਵਾਨ ਦੀ ਗਰਭਵਤੀ ਪਤਨੀ ਆਪਣੇ ਪਤੀ ਨੂੰ ਬਚਾਉਣ ਲਈ ਜਿਵੇਂ ਹੀ ਅੱਗੇ ਆਈ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਕਾਰ 'ਚ ਜਾ ਰਹੇ ਐੱਸ. ਐੱਚ. ਓ. ਗੱਬਰ ਸਿੰਘ 'ਤੇ ਹਮਲਾ

ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਅੰਕਿਤ ਜਾਂਬਾ ਦੇ ਭਰਾ ਵਿਸ਼ਾਲ ਜਾਂਬਾ ਪੁੱਤਰ ਸਤਪਾਲ ਵਾਸੀ ਬਸਤੀ ਸ਼ੇਖ ਨੇ ਦੱਸਿਆ ਕਿ ਕਰਨ ਮੱਲੀ ਉਸ ਨਾਲ ਰੰਜਿਸ਼ ਰੱਖਦਾ ਸੀ ਤੇ ਕਈ ਵਾਰ ਉਸ ਨੂੰ ਧਮਕੀਆਂ ਵੀ ਦਿੰਦਾ ਸੀ। ਉਸ ਦਾ ਭਰਾ ਅੰਕਿਤ ਆਪਣੀ ਪਤਨੀ ਮਨੀਸ਼ਾ ਨਾਲ, ਜੋ ਕਰੀਬ 4 ਮਹੀਨਿਆਂ ਦੀ ਗਰਭਵਤੀ ਹੈ, ਦਵਾਈ ਲੈਣ ਲਈ ਸਕੂਟਰ ’ਤੇ ਉਸ ਨਾਲ ਜਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਮੱਲੀ ਦੀ ਗਲੀ ਕੋਲੋਂ ਲੰਘਿਆ ਤਾਂ ਮੱਲੀ ਨੇ ਆਪਣੀ ਪਤਨੀ ਤੇ ਸਾਥੀਆਂ ਦਲਜੀਤ ਉਰਫ਼ ਸੋਨੂੰ, ਮੋਨੂੰ, ਤਰੁਣ, ਅਜੇ ਆਦਿ ਨਾਲ ਮਿਲ ਕੇ ਉਸ ਦੇ ਭਰਾ ਨੂੰ ਘੇਰ ਲਿਆ ਤੇ ਉਸ ’ਤੇ ਹਮਲਾ ਕਰ ਦਿੱਤਾ। ਇਸ ਵਾਰਦਾਤ ਵਿਚ ਅੰਕਿਤ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਨਾਭਾ ਦੇ ਸਰਕਾਰੀ ਕਾਲਜ 'ਚ ਵਿਦਿਆਰਥਣ ਨਾਲ ਹੋਏ ਗੈਂਗਰੇਪ ਮਾਮਲੇ 'ਚ ਵੱਡੀ ਕਾਰਵਾਈ

ਦੇਰ ਰਾਤ ਪੁਲਸ ਨੇ ਸਿਵਲ ਹਸਪਤਾਲ ਪਹੁੰਚ ਕੇ ਮ੍ਰਿਤਕ ਅੰਕਿਤ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਡੈੱਡ ਹਾਊਸ 'ਚ ਰਖਵਾਇਆ। ਪੁਲਸ ਦੇਰ ਰਾਤ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਕਰਨ ਮੱਲੀ ਤੇ ਹੋਰ ਲੋਕਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਲੋਕਾਂ ਨੂੰ ਰਾਊਂਡਅਪ ਵੀ ਕੀਤਾ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਤਿਆਰੀ 'ਚ ਕਾਂਗਰਸ, CM ਦੇ ਜ਼ਿਲ੍ਹੇ 'ਚ ਇਸ ਉਮੀਦਵਾਰ ਨੂੰ ਉਤਾਰਨ ਦੇ ਚਰਚੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News