ਪੁਲਸ ਨੇ ਸੁਲਝਾਈ 1 ਸਾਲ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ, ਜ਼ਮੀਨ ਪਿੱਛੇ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ ਕਤਲ

Sunday, May 05, 2024 - 09:45 PM (IST)

ਪੁਲਸ ਨੇ ਸੁਲਝਾਈ 1 ਸਾਲ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ, ਜ਼ਮੀਨ ਪਿੱਛੇ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ ਕਤਲ

ਭਿੰਡੀ ਸੈਦਾ/ਅਜਨਾਲਾ (ਗੁਰਜੰਟ)- ਪੁਲਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਆਈ.ਪੀ.ਐੱਸ. ਸਤਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਭਿੰਡੀ ਸੈਦਾ ਦੀ ਪੁਲਸ ਨੇ ਕਰੀਬ ਇਕ ਸਾਲ ਪਹਿਲਾ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੀਆਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਜਾਣਕਰੀ ਦਿੰਦਿਆਂ ਥਾਣਾ ਭਿੰਡੀ ਸੈਦਾ ਦੇ ਮੁੱਖ ਤਫਤੀਸ਼ੀ ਅਧਿਕਾਰੀ ਆਗਿਆਪਾਲ ਸਿੰਘ ਨੇ ਦੱਸਿਆ ਕਿ ਬੀਤੀ 11 ਮਈ 2023 ਨੂੰ ਪਿੰਡ ਚੱਕ ਕਮਾਲ ਖਾਂ ਵਿਖੇ ਸਵੇਰੇ ਤੜਕਸਾਰ ਸੈਰ ਕਰਨ ਕਰਦਿਆਂ ਸੁਖਵਿੰਦਰ ਸਿੰਘ ਉਮਰ ਕਰੀਬ 55 ਸਾਲ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋ ਕਤਲ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ- ਖੇਤਾਂ ਦੀ ਅੱਗ ਨੇ ਬੁਝਾ'ਤਾ ਘਰ ਦਾ 'ਚਿਰਾਗ', ਲੰਘਦੇਂ ਸਮੇਂ ਝੁਲਸ ਜਾਣ ਕਾਰਨ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ

ਇਸ ਸਬੰਧੀ ਪੁਲਸ ਵੱਲੋ ਬੀਤੇ ਸਮੇ ਦੌਰਾਨ ਬਰੀਕੀ ਨਾਲ ਤਫ਼ਸੀਸ਼ ਕਰਦਿਆਂ ਫੋਨ ਕਾਲਾਂ ਟਰੇਸ ਕਰਨ ਤੋਂ ਬਾਅਦ ਬਲਵਿੰਦਰ ਸਿੰਘ ਬਿੰਦੀ ਵਾਸੀ ਚੱਕ ਕਮਾਲ ਖਾਂ, ਅਰਜੁਨ ਸਿੰਘ ਅਤੇ ਬਲਵਿੰਦਰ ਸਿੰਘ ਵਾਸੀ ਭਿੰਡੀ ਔਲਖ ਖੁਰਦ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਪਤਾ ਲੱਗਿਆ ਕਿ ਬਲਵਿੰਦਰ ਸਿੰਘ ਬਿੰਦੀ ਵਾਸੀ ਚੱਕ ਕਮਾਲ ਖਾਂ ਜਮੀਨ ਦੇ ਲੈਣ ਦੇਣ ਨੂੰ ਲੈ ਕੇ ਸੁਖਵਿੰਦਰ ਸਿੰਘ ਨਾਲ ਰੰਜਿਸ਼ ਰੱਖਦਾ ਸੀ।

ਇਸੇ ਰੰਜਿਸ਼ ਤਹਿਤ ਬਲਵਿੰਦਰ ਸਿੰਘ ਬਿੰਦੀ ਨੇ ਅਰਜੁਨ ਸਿੰਘ ਤੇ ਬਲਵਿੰਦਰ ਸਿੰਘ ਵਾਸੀ ਭਿੰਡੀ ਔਲਖ ਖੁਰਦ ਨਾਲ ਮਿਲ ਕੇ ਸੁਖਵਿੰਦਰ ਸਿੰਘ ਦੇ ਕਤਲ ਦੀ ਯੋਜਨਾ ਬਣਾਈ ਅਤੇ ਅਰਜੁਨ ਸਿੰਘ ਤੇ ਬਲਵਿੰਦਰ ਸਿੰਘ ਨੂੰ ਆਪਣੇ ਕੋਲੋਂ ਇਕ ਲੱਖ ਰੁਪਏ ਸੁਪਾਰੀ ਦੇ ਕੇ ਸੁਖਵਿੰਦਰ ਸਿੰਘ ਦਾ ਕਤਲ ਕਰਵਾਇਆ। ਉਨ੍ਹਾਂ ਕਿਹਾ ਕਿ ਪੁਲਸ ਵੱਲੋ ਇਨ੍ਹਾਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਇਹ ਵੀ ਪੜ੍ਹੋ- ਚਮਿਆਰੀ ਦੇ ਨੌਜਵਾਨ ਦੀ ਇੰਗਲੈਂਡ 'ਚ ਹੋਈ ਮੌਤ, ਹਾਲੇ 7 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News