ਨੌਜਵਾਨ ''ਤੇ ਸੁੱਟਿਆ ਤੇਜ਼ਾਬ ਨੁਮਾ ਘੋਲ, ਜ਼ਖਮੀ

08/08/2017 3:02:52 PM

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਸਜਰਾਣਾ ਦੇ ਨੇੜੇ ਇਕ ਨੌਜਵਾਨ 'ਤੇ ਤੇਜ਼ਾਬ ਨੁਮਾ ਘੋਲ ਪਾ ਕੇ ਉਸਨੂੰ ਜ਼ਖ਼ਮੀ ਕਰਨ ਸਬੰਧੀ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਰੋਹਿਨ ਕੁਮਾਰ ਵਾਸੀ ਪਿੰਡ ਸਜਰਾਣਾ ਨੇ ਦੱਸਿਆ ਕਿ 24 ਜੁਲਾਈ 2017 ਨੂੰ ਰਾਤ ਲਗਭਗ 8.15 ਵਜੇ ਜਦੋਂ ਉਹ ਆਪਣੀ ਨਾਈ ਦੀ ਦੁਕਾਨ ਬੰਦ ਕਰਕੇ ਘਰ ਵਾਪਸ ਜਾਣ ਲੱਗਾ ਤਾਂ ਦੋ ਅਣਪਛਾਤੇ ਵਿਅਕਤੀ ਇਕ ਮੋਟਰਸਾਈਕਲ 'ਤੇ ਆਏ ਜਿਨ੍ਹਾਂ ਨੇ ਮੂੰਹ ਕਪੜੇ ਨਾਲ ਢੱਕੇ ਹੋਏ ਸਨ ਨੇ ਤੇਜ਼ਾਬ ਨੁਮਾ ਘੋਲ ਉਸ 'ਤੇ ਸੁੱਟ ਦਿੱਤਾ। ਜਿਸ ਕਾਰਨ ਉਸਦੇ ਚਹਿਰੇ ਅਤੇ ਸੱਜੀ ਗੱਲ ਅਤੇ ਗਲੇ ਜ਼ਖ਼ਮੀ ਹੋ ਗਏ।
ਪੁਲਸ ਨੇ ਹੁਣ ਜਾਂਚ ਪੜਤਾਲ ਕਰਨ ਤੋਂ ਬਾਅਦ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕਰ ਲਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News