ਪਲਾਸਟਿਕ ਡੋਰ ਨੇ 3 ਸਾਲਾ ਮਾਸੂਮ ਦਾ ਜਨਮ ਦਿਨ ਵਾਲੇ ਦਿਨ ਕੱਟਿਆ ਗਲਾ
Sunday, Jan 17, 2021 - 12:04 PM (IST)
ਲੁਧਿਆਣਾ (ਰਾਜ): ਲੋਹੜੀ ਖਤਮ ਹੋਣ ਤੋਂ ਬਾਅਦ ਵੀ ਲੋਕ ਪਲਾਸਟਿਕ ਡੋਰ ਨਾਲ ਪਤੰਗਬਾਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੇ। ਇਸ ਪਲਾਸਟਿਕ ਡੋਰ ਨੇ ਇਕ ਔਰਤ ਅਤੇ ਉਸ ਦੀ 3 ਸਾਲਾ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ।ਹਾਦਸੇ ਸਮੇਂ ਬੱਚੀ ਆਪਣੇ ਮਾਤਾ-ਪਿਤਾ ਨਾਲ ਬਰਥਡੇ ਕੇਕ ਲੈਣ ਜਾ ਰਹੀ ਸੀ ਕਿ ਪਲਾਸਟਿਕ ਡੋਰ ਉਸ ਦੇ ਗਲੇ ਨਾਲ ਲਿਪਟ ਗਈ। ਬੱਚੀ ਦੇ ਗਲੇ ਤੋਂ ਡੋਰ ਹਟਾਉਂਦੇ ਸਮੇਂ ਉਸ ਦੀ ਮਾਂ ਦਾ ਅੰਗੂਠਾ ਵੀ ਡੋਰ ਕਾਰਨ ਕੱਟਿਆ ਗਿਆ। ਬੱਚੀ ਨੂੰ ਗੰਭੀਰ ਹਾਲਤ ਵਿਚ ਸੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ,ਜਿੱਥੇ ਉਸ ਦੇ ਗਲੇ ’ਤੇ 15 ਟਾਂਕੇ ਲੱਗੇ ਹਨ,ਜਦੋਂਕਿ ਉਸ ਦੀ ਮਾਂ ਦੇ ਅੰਗੂਠੇ ’ਤੇ 5 ਟਾਂਕੇ ਲੱਗੇ ਹਨ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਦੇ ਡੀ.ਐੱਸ.ਪੀ. ਦੀ ਫੇਸਬੁੱਕ ਆਈ.ਡੀ. ਹੈੱਕ, ਕੀਤੇ ਇਹ ਮੈਸੇਜ
ਜਾਣਕਾਰੀ ਦਿੰਦੇ ਹੋਏ ਪਵਨ ਨੇ ਦੱਸਿਆ ਕਿ ਉਸ ਦੀ 3 ਸਾਲ ਦੀ ਬੇਟੀ ਦ੍ਰਿਸ਼ਟੀ ਦਾ 15 ਜਨਵਰੀ ਨੂੰ ਜਨਮ ਦਿਨ ਸੀ, ਜਿਸ ਦੇ ਸਬੰਧ ਵਿਚ ਉਹ ਆਪਣੀ ਪਤਨੀ ਸੁਨੈਨਾ ਨਾਲ ਬੱਚੀ ਲਈ ਬਰਥਡੇ ਕੇਕ ਲੈਣ ਜਾ ਰਹੇ ਸਨ। ਜਦੋਂ ਉਹ ਸ਼ਿੰਗਾਰ ਸਿਨੇਮਾ ਰੋਡ ’ਤੇ ਪੁੱਜੇ ਤਾਂ ਅਚਾਨਕ ਕਿਤੋਂ ਪਲਸਟਿਕ ਦੀ ਡੋਰ ਆ ਕੇ ਬੱਚੀ ਦੇ ਗਲੇ ਨਾਲ ਲਿਪਟ ਗਈ। ਉਸ ਦੀ ਪਤਨੀ ਡੋਰ ਨੂੰ ਹਟਾਉਣ ਲੱਗੀ। ਇਸ ਦੌਰਾਨ ਸੁਨੈਨਾ ਦਾ ਹੱਥ ਦਾ ਅੰਗੂਠਾ ਵੀ ਜ਼ਖਮੀ ਹੋ ਗਿਆ। ਡੋਰ ਲੱਗਣ ਕਾਰਨ ਬੱਚੀ ਦੇ ਗਲੇ ਅਤੇ ਪਤਨੀ ਦੇ ਹੱਥ ਤੋਂ ਖੂਨ ਨਿਕਲਣਾ ਬੰਦ ਨਹੀਂ ਹੋ ਰਿਹਾ ਸੀ, ਜਿਸ ’ਤੇ ਘਬਰਾਉਂਦੇ ਹੋਏ ਉਹ ਤੁਰੰਤ ਦੋਵਾਂ ਨੂੰ ਸੀ. ਐੱਮ. ਸੀ. ਹਸਪਤਾਲ ਲੈ ਗਿਆ।
ਇਹ ਵੀ ਪੜ੍ਹੋ: ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ ਡਾਇਰੈਕਟਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?