21 ਜੂਨ ਤੋਂ PGI 'ਚ ਸ਼ੁਰੂ ਹੋਵੇਗੀ ਫ਼ਿਜੀਕਲ OPD

Sunday, Jun 20, 2021 - 10:51 PM (IST)

21 ਜੂਨ ਤੋਂ PGI 'ਚ ਸ਼ੁਰੂ ਹੋਵੇਗੀ ਫ਼ਿਜੀਕਲ OPD

ਚੰਡੀਗੜ੍ਹ- ਪੀ.ਜੀ.ਆਈ. 'ਚ 21 ਜੂਨ ਤੋਂ ਦੁਬਾਰਾ ਫ਼ਿਜੀਕਲ ਓ.ਪੀ.ਡੀ. ਸ਼ੁਰੂ ਕੀਤੀ ਜਾਵੇਗੀ। ਕੋਰੋਨਾ ਦੀ ਦੂਸਰੀ ਲਹਿਰ ਦੇ ਚੱਲਦੇ ਅਪ੍ਰੈਲ 'ਚ ਫ਼ਿਜੀਕਲ ਓ.ਪੀ.ਡੀ. ਬੰਦ ਕਰ ਦਿੱਤੀ ਗਈ ਸੀ ਹੁਣ 2 ਮਹੀਨਿਆਂ ਬਾਅਦ ਦੁਬਾਰਾ ਤੋਂ ਫ਼ਿਜੀਕਲ ਓ.ਪੀ.ਡੀ. ਸ਼ੁਰੂ ਹੋਣ ਜਾ ਰਹੀ ਹੈ। ਫ਼ਿਜੀਕਲ ਓ.ਪੀ.ਡੀ. 'ਚ ਸਿਰਫ ਉਨ੍ਹਾਂ ਮਰੀਜ਼ਾਂ ਨੂੰ ਹੀ ਬੁਲਾਇਆ ਜਾਵੇਗਾ, ਜਿਨ੍ਹਾਂ ਦੀ ਹਾਲਤ ਬਹੁਤ ਹੀ ਮਾੜੀ ਹੋਵੇਗੀ ਅਤੇ ਟੈਲੀਕੰਸਲਟੇਸ਼ਨ ਦੁਆਰਾ ਇਲਾਜ ਨਹੀਂ ਹੋ ਸਕਦਾ। ਟੈਲੀਕੰਸਲਟੇਸ਼ਨ ਸੇਵਾਂ ਰਾਹੀਂ ਪਹਿਲਾਂ ਮਰੀਜ਼ ਡਾ. ਨਾਲ ਸੰਪਰਕ ਕਰ ਆਪਣੀ ਸਮੱਸਿਆ ਦੱਸਣਗੇ ਉਸ ਤੋਂ ਬਾਅਦ ਡਾ. ਦੀ ਸਲਾਹ 'ਤੇ ਮਰੀਜ਼ ਨੂੰ ਫ਼ਿਜੀਕਲ ਓ.ਪੀ.ਡੀ. 'ਚ ਦੇਖਣ ਦੇ ਲਈ ਬੁਲਾਇਆ ਜਾਵੇਗਾ। ਫ਼ਿਜੀਕਲ ਓ.ਪੀ.ਡੀ. 'ਚ ਡਾ. ਨੂੰ ਦਿਖਾਉਣ ਤੋਂ ਪਹਿਲਾਂ ਮਰੀਜ਼ ਨੂੰ ਆਪਣਾ ਕੋਵਿਡ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਇਹ ਜਾਣਕਾਰੀ ਪੀ.ਜੀ.ਆਈ. ਦੇ ਬੁਲਾਰੇ ਪ੍ਰੋ. ਅਸ਼ੋਕ ਕੁਮਾਰ ਵਲੋਂ ਸਾਂਝੀ ਕੀਤੀ ਗਈ ।   

ਇਹ ਵੀ ਪੜ੍ਹੋ- ਚੈੱਸ ਐਸੋਸੀਏਸ਼ਨ 'ਚ ਹਲਚਲ, ਰਿਟਰਨਿੰਗ ਅਧਿਕਾਰੀ ਨੇ ਚੋਣਾਂ ਤੋਂ ਖੁਦ ਨੂੰ ਕੀਤਾ ਅਲੱਗ

21 ਜੂਨ ਤੋਂ ਸ਼ੁਰੂ ਹੋਵੇਗੀ ਇਹ ਓ.ਪੀ.ਡੀ.
ਪ੍ਰੋ. ਅਸ਼ੋਕ ਕੁਮਾਰ ਨੇ ਦੱਸਿਆ ਕਿ 21 ਜੂਨ ਤੋਂ ਜਿਹੜੇ ਵਿਭਾਗਾਂ ਦੀ ਫ਼ਿਜੀਕਲ ਓ.ਪੀ.ਡੀ. ਸ਼ੁਰੂ ਹੋਵੇਗੀ, ਉਸ 'ਚ ਨਵੀਂ ਓ.ਪੀ.ਡੀ. ਐਡਵਾਂਸ ਆਈ ਸੈਂਟਰ, ਐਡਵਾਂਸ ਕਾਰਡਿਐਕ ਸੈਂਟਰ, ਐਡਵਾਂਸ ਪੀ.ਡੀ.ਆਈ. ਟ੍ਰਰਿਕ ਸੈਂਟਰ, ਡੀ.ਡੀ.ਟੀ.ਸੀ. ਅਤੇ ਓ.ਐਚ.ਐਸ.ਸੀ. ਦੀ ਫ਼ਿਜੀਕਲ ਓ.ਪੀ.ਡੀ. ਸ਼ੁਰੂ 'ਚ ਮਰੀਜ਼ਾਂ ਨੂੰ ਦੇਖਿਆ ਜਾਵੇਗਾ। ਟੈਲੀਕੰਸਲਟੇਸ਼ਨ ਸੇਵਾਂ ਦੇ ਲਈ ਸਵੇਰੇ 8 ਤੋਂ 9.30 ਵਜੇ ਦੇ ਦਰਮਿਆਨ ਰਜਿਸਟ੍ਰੇਸ਼ਨ ਕੀਤਾ ਜਾਵੇਗਾ। ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਮਰੀਜ਼ਾਂ ਨੂੰ ਡਾ. ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਫ਼ਿਜੀਕਲ ਓ.ਪੀ.ਡੀ. ਦਾ ਸਮਾਂ ਦਿੱਤਾ ਜਾਵੇਗਾ।   


author

Bharat Thapa

Content Editor

Related News