ਪੀ. ਐੱਚ. ਡੀ. ਪਾਸ ਸਬਜ਼ੀ ਵੇਚ ਕਰ ਰਿਹੈ ਘਰ ਦਾ ਗੁਜ਼ਾਰਾ, ਜਾਣੋ ਪ੍ਰੋਫੈਸਰ ਦੀ ਪੂਰੀ ਕਹਾਣੀ
Friday, Jan 05, 2024 - 06:23 PM (IST)
ਅੰਮ੍ਰਿਤਸਰ (ਸਰਬਜੀਤ)- ਬੇਰੋਜ਼ਗਾਰੀ ਵੀ ਬਹੁਤ ਰੰਗ ਦਿਖਾਉਂਦੀ ਹੈ, ਚੰਗੇ ਭਲਿਆਂ ਤੋਂ ਇਹ ਭੀਖ ਵੀ ਮੰਗਵਾਉਂਦੀ ਹੈ ਪਰ ਮਸਲਾ ਇੱਥੇ ਭੀਖ ਦਾ ਨਹੀਂ, ਸਗੋਂ ਹੱਥੀ ਕਿਰਤ ਕਰਨ ਦਾ ਹੈ, ਜਿਸ ਦੀ ਮਿਸਾਲ ਹੈ ਪੀ. ਐੱਚ. ਡੀ. ਪਾਸ ਸੰਦੀਪ ਸਿੰਘ, ਜੋ ਕਿ ਇੰਨਾ ਪੜ੍ਹ ਲਿਖ ਕੇ ਵੀ ਚੰਗੀ ਨੌਕਰੀ ਨਾ ਮਿਲਣ ਕਰ ਕੇ ਅੱਜ ਸਬਜ਼ੀ ਵੇਚ ਕੇ ਆਪਣਾ ਅਤੇ ਪਰਿਵਾਰ ਦੀ ਗੁਜ਼ਾਰਾ ਕਰਨ ਲਈ ਮਜ਼ਬੂਰ ਹੈ। ਸੰਦੀਪ ਨੇ ਪੀ. ਐੱਚ. ਡੀ. ਦੇ ਨਾਲ 4 ਐੱਮ. ਏ. ਵੀ ਕੀਤੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਕਟੜਾ ਤੋਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਸੰਚਾਲਨ ਸ਼ੁਰੂ
ਸੰਦੀਪ ਨੂੰ ਸਬਜ਼ੀ ਵੇਚਦੇ ਨੂੰ ਵੇਖ ਕੇ ਅਕਸਰ ਲੋਕ ਹੈਰਾਨ ਹੁੰਦੇ ਨਜ਼ਰ ਆਉਂਦੇ ਹਨ। ਅਕਸਰ ਹੀ ਫਤਿਹ ਸਿੰਘ ਨਗਰ ਦਾ ਨਿਵਾਸੀ ਸੰਦੀਪ ਸਿੰਘ ਆਪਣੀ ਰੇਹੜੀ ਉੱਪਰ ‘ਪੀ. ਐੱਚ. ਡੀ. ਸਬਜ਼ੀ ਵਾਲਾ’ ਲਿਖਵਾ ਕੇ ਅਤੇ ਹੱਥ ਵਿਚ ਆਪਣੀਆਂ ਢੇਰਾਂ ਡਿਗਰੀਆਂ ਦੀ ਕਿਤਾਬ ਲੈ ਕੇ ਇਲਾਕੇ ਵਿਚ ਸਬਜ਼ੀ ਵੇਚਣ ਦਾ ਹੋਕਾ ਦਿੰਦਾ ਨਜ਼ਰ ਆਉਂਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਇਕ ਹੋਰ ਬਲਾਸਟ, ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ
ਜਗ ਬਾਣੀ ਦੀ ਟੀਮ ਨੇ ਜਦੋਂ ਸੰਦੀਪ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ 11 ਸਾਲ ਵਿਦਿਆਰਥੀਆਂ ਨੂੰ ਪੜ੍ਹਾ ਚੁੱਕਾ ਹੈ ਪਰ ਜਦੋਂ ਉਸ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਉਸ ਨੇ ਨੌਕਰੀ ਛੱਡ ਦਿੱਤੀ ਪਰ ਘਰ ਵਿਚ ਬੱਚਿਆਂ ਦਾ ਪੇਟ ਭਰਨ ਲਈ ਕੋਈ ਤਾਂ ਕੰਮ ਕਰਨਾ ਜ਼ਰੂਰੀ ਸੀ ਤਾਂ ਉਸ ਨੇ ਗਲੀ-ਗਲੀ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਵੀ ਵੱਧ ਕਈ ਸਰਕਾਰਾਂ ਰਾਜ ਕਰਨ ਆਈਆਂ ਪਰ ਉਨ੍ਹਾਂ ਦੀਆਂ ਕੀਤੀਆਂ ਡਿਗਰੀਆਂ ਦਾ ਅਜੇ ਤੱਕ ਕਿਸੇ ਵੀ ਸਰਕਾਰ ਨੇ ਕੋਈ ਮੁੱਲ ਨਹੀਂ ਪਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਮੇਰੀਆਂ ਡਿਗਰੀਆਂ ਨਾਲੋਂ ਮਹਿੰਗੀ ਇਹ ਸਬਜ਼ੀ ਹੈ, ਜਿਸ ਨੂੰ ਵੇਚ ਕੇ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹਾਂ।
ਇਹ ਵੀ ਪੜ੍ਹੋ :ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ' 'ਤੇ CM ਮਾਨ ਨੇ ਟਵੀਟ ਕਰ ਆਖੀ ਇਹ ਗੱਲ
‘ਪੜ੍ਹਾਈ ਦਾ ਨਹੀਂ, ਸ਼ਿਫਾਰਸ਼ ਅਤੇ ਰਿਸ਼ਵਤਖੋਰੀ ਦਾ ਪੈਂਦੈ ਮੁੱਲ’
ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐੱਮ. ਏ. ਪੰਜਾਬੀ, ਐੱਮ. ਏ. ਵੂਮੈਨ ਸਟੱਡੀ, ਐੱਮ. ਏ. ਜਰਨਲਿਜ਼ਮ, ਐੱਮ. ਏ. ਪੋਲੀਟੀਕਲ ਸਾਇੰਸ ਦੇ ਨਾਲ-ਨਾਲ ਪੀ. ਐੱਚ. ਡੀ. ਲਾਅ ਵਿਚ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਮੁੱਲ ਪੜ੍ਹਾਈਆਂ ਦੇ ਨਾਲ-ਨਾਲ ਸਿਫਾਰਸ਼ਾਂ ਤੇ ਰਿਸ਼ਵਤਖੋਰੀ ਦਾ ਹੀ ਪੈਂਦਾ ਹੈ। ਸੰਦੀਪ ਨੇ ਕਿਹਾ ਕਿ ਉਹ ਸਬਜ਼ੀ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਕੇ ਬਹੁਤ ਖੁਸ਼ ਹੈ ਅਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਗੁਰੂ ਸਿੱਖ ਹਨ। ਉਨ੍ਹਾਂ ਦੱਸਿਆ ਕਿ ਅਜੇ ਤੱਕ ਤਾਂ ਉਨ੍ਹਾਂ ਦੀ ਕਿਸੇ ਵੀ ਸਿੱਖ ਸੰਸਥਾ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਠੰਡ ਨਾਲ ਕੰਬਦੇ ਸਕੂਲਾਂ ’ਚ ਪਹੁੰਚ ਰਹੇ ਵਿਦਿਆਰਥੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8