ਸਬਜ਼ੀ ਮੰਡੀ ''ਚ ਵੱਡੀ ਘਪਲੇਬਾਜ਼ੀ! ਇਕ ਦਰਜਨ ਫ਼ਰਮਾਂ ਦੇ ਵਹੀ ਖ਼ਾਤੇ ਜ਼ਬਤ
Saturday, Nov 22, 2025 - 01:21 PM (IST)
ਲੁਧਿਆਣਾ (ਖ਼ੁਰਾਨਾ): ਮਾਰਕੀਟ ਕਮੇਟੀ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਆਪਣੀ ਟੀਮ ਸਮੇਤ ਸ਼ਨੀਵਾਰ ਸਵੇਰੇ ਸਬਜ਼ੀ ਮੰਡੀ ਵਿਚ ਲਗਭਗ ਇਕ ਦਰਜਨ ਫਰਮਾਂ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਉਨ੍ਹਾਂ ਦੇ ਵਹੀ-ਖ਼ਾਤਿਆਂ ਨੂੰ ਕਬਜ਼ੇ ਵਿਚ ਲੈ ਲਿਆ।
ਇਸ ਸਬੰਧੀ ਵੇਰਵੇ ਦਿੰਦੇ ਹੋਏ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਸੀ, ਜਿਸ ਵਿਚ ਸਬਜ਼ੀ ਮੰਡੀ, ਟਮਾਟਰ ਮੰਡੀ, ਪਿਆਜ਼ ਮੰਡੀ ਅਤੇ ਫਲ ਮੰਡੀ ਵਿਚ ਕਈ ਫਰਮਾਂ ਦੇ ਰਿਕਾਰਡ ਜ਼ਬਤ ਕੀਤੇ ਗਏ ਸਨ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਵਿਭਾਗੀ ਜਾਂਚ ਦੌਰਾਨ ਕੁਝ ਫਰਮਾਂ ਮਾਰਕੀਟ ਕਮੇਟੀ ਦੇ ਮਾਲੀਏ ਦੀ ਚੋਰੀ ਕਰ ਰਹੀਆਂ ਸਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਦੋਸ਼ੀ ਪਾਏ ਗਏ ਫਰਮਾਂ ਦੇ ਸੰਚਾਲਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨੇ ਦੇ ਨਾਲ-ਨਾਲ ਮਾਰਕੀਟ ਫੀਸ ਵੀ ਵਸੂਲੀ ਜਾਵੇਗੀ।
