ਪੁਲਸ ਨੇ ਪੂਰੀ ਤਰ੍ਹਾਂ ਸੀਲ ਕੀਤਾ ਪੰਜਾਬ ਦਾ ਇਹ ਜ਼ਿਲ੍ਹਾ, ਲੱਗ ਗਏ 16 ਨਾਕੇ, ਜਵਾਨਾਂ ਨੇ ਸਾਂਭੇ ਮੋਰਚੇ
Saturday, Nov 22, 2025 - 12:37 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਅਭਿਮੰਨਿਊ ਰਾਣਾ ਆਈ. ਪੀ. ਐੱਸ., ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਜੁਆਇਨ ਕਰਦੇ ਹੀ ਜ਼ਿਲ੍ਹੇ ’ਚ ਕਾਨੂੰਨ-ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਵੱਲੋਂ ਮਾੜੇ ਅਨਸਰਾਂ ਖ਼ਿਲਾਫ ਕਾਰਵਾਈ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ, ਜ਼ਿਲ੍ਹੇ ਦੇ ਚਾਰੇ ਸਬ ਡਿਵੀਜ਼ਨਾਂ ਵਿਚ ਰਾਤ ਸਮੇਂ 16 ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਵਿਸ਼ੇਸ਼ ਸਰਚ ਮੁਹਿੰਮ ਚਲਾਈ ਗਈ। ਐੱਸ. ਐੱਸ. ਪੀ ਅਭਿਮੰਨਿਊ ਰਾਣਾ ਆਈ. ਪੀ. ਐੱਸ. ਵੱਲੋਂ ਰਾਤ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਕਈ ਨਾਕਿਆਂ ਦੀ ਖੁਦ ਚੈਕਿੰਗ ਕੀਤੀ ਗਈ। ਉਨ੍ਹਾਂ ਵੱਲੋਂ ਤਾਇਨਾਤ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ, ਚੈਕਿੰਗ ਰਜਿਸਟਰਾਂ ਦੀ ਪੜਤਾਲ ਅਤੇ ਡਿਊਟੀ ਪ੍ਰਤੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਦੇ ਨਾਲ ਉਨ੍ਹਾਂ ਵੱਲੋਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਵੀ ਅਚਨਚੇਤ ਰਾਤ ਸਮੇਂ ਚੈਕਿੰਗ ਕੀਤੀ ਗਈ, ਜਿਸ ਦੌਰਾਨ ਅਸਲੇ, ਮੈੱਸ, ਮਾਲਖਾਨੇ ਦੇ ਰਿਕਾਰਡ, ਡਾਕ. ਰਜਿਸਟਰ, ਥਾਣਾ ਬਿਲਡਿੰਗ ਅਤੇ ਕੈਮਰਾ ਪ੍ਰਬੰਧ ਦਾ ਨਿਰੀਖਣ ਕੀਤਾ ਗਿਆ।
ਇਹ ਵੀ ਪੜ੍ਹੋ : ਐਕਸ਼ਨ ਮੋਡ ਵਿਚ ਪਾਵਰਕਾਮ, ਅੱਧੀ ਰਾਤ ਨੂੰ ਮਾਰੇ ਛਾਪੇ, ਕੁਨੈਕਸ਼ਨ ਕੱਟ ਠੋਕਿਆ ਜੁਰਮਾਨਾ
ਇਸ ਮੌਕੇ ਉਨ੍ਹਾਂ ਨਾਲ ਮਨਮੀਤ ਸਿੰਘ ਢਿੱਲੋਂ, ਐੱਸ. ਪੀ. (ਡੀ) ਵੀ ਹਾਜ਼ਰ ਸਨ। ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ ਅਤੇ ਲੰਬੀ ਚਾਰੇ ਸਬ ਡਿਵੀਜ਼ਨਾਂ ਵਿਚ ਕੁੱਲ 16 ਨਾਕਿਆਂ ਤੇ 200 ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ ਰਹੇ। ਪੁਲਸ ਟੀਮਾਂ ਵੱਲੋਂ ਅਚਨਚੇਤ ਸਰਚ ਮੁਹਿੰਮ ਚਲਾਈ ਗਈ ਤਾਂ ਕਿ ਸ਼ੱਕੀ ਗਤੀਵਿਧੀਆਂ ’ਤੇ ਤੁਰੰਤ ਨਿਗਰਾਨੀ ਹੋ ਸਕੇ ਅਤੇ ਨਸ਼ਿਆਂ ਜਾਂ ਹੋਰ ਅਪਰਾਧਾਂ ਨਾਲ ਜੁੜੇ ਕਿਸੇ ਵੀ ਤੱਤ ਨੂੰ ਰੋਕਿਆ ਜਾ ਸਕੇ। ਇਸ ਕਾਰਵਾਈ ਦੌਰਾਨ ਰਾਹਗੀਰਾਂ, ਵਾਹਨਾਂ ਅਤੇ ਹੋਰ ਸ਼ੱਕੀ ਥਾਵਾਂ ਦੀ ਸੁਚੱਜੇ ਢੰਗ ਨਾਲ ਚੈਕਿੰਗ ਕੀਤੀ ਗਈ। ਪੁਲਸ ਟੀਮਾਂ ਨੇ ਸੜਕਾਂ, ਬੱਸ ਅੱਡਿਆਂ ਅਤੇ ਪ੍ਰਵੇਸ਼ ਬਿੰਦੂਆਂ ’ਤੇ ਖਾਸ ਧਿਆਨ ਦੇ ਕੇ ਸੁਰੱਖਿਆ ਪ੍ਰਬੰਧ ਹੋਰ ਵੀ ਮਜ਼ਬੂਤ ਕੀਤੇ। ਨਾਕਿਆਂ ਦੀ ਸੁਪਰਵਿਜ਼ਨ ਮਨਮੀਤ ਸਿੰਘ ਢਿੱਲੋ, ਐੱਸ. ਪੀ. (ਡੀ), ਡੀ. ਐੱਸ. ਪੀ. ਪਰਦੀਪ ਸਿੰਘ (ਸ੍ਰੀ ਮੁਕਤਸਰ ਸਾਹਿਬ), ਇਸ਼ਾਨ ਸਿੰਗਲਾ, ਡੀ. ਐੱਸ. ਪੀ. (ਲੰਬੀ), ਅੰਗਰੇਜ਼ ਸਿੰਘ, ਡੀ. ਐੱਸ. ਪੀ. (ਮਲੋਟ), ਅਰੁਣ ਮੁੰਡਨ, ਡੀ. ਐੱਸ. ਪੀ. (ਗਿੱਦੜਬਾਹਾ) ਵੱਲੋਂ ਕੀਤੀ ਗਈ ਅਤੇ ਇਸ ਦੌਰਾਨ ਕੁੱਲ 200 ਦੇ ਕਰੀਬ ਪੁਲਸ ਅਧਿਕਾਰੀ ਅਤੇ ਕਰਮਚਾਰੀ ਇਸ ਕਰਵਾਈ ਵਿਚ ਤਾਇਨਾਤ ਰਹੇ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਕਿਹਾ, ਹਫਤੇ 'ਚ ਫੈਸਲਾ ਲਵੇ ਪੰਜਾਬ ਸਰਕਾਰ
ਪਾਇਸ ਐਪ ਰਾਹੀਂ ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ। ਵਾਹਨ ਐਪ ਰਾਹੀਂ ਵਾਹਨਾਂ ਦੀ ਤਸਦੀਕ ਕੀਤੀ ਗਈ ਤਾਂ ਜੋ ਕੋਈ ਵਾਹਨ ਚੋਰੀਸ਼ੁਦਾ ਨਾ ਹੋਵੇ ਜਾਂ ਕਿਸੇ ਅਪਰਾਧ ਵਿਚ ਵਰਤਿਆ ਨਾ ਗਿਆ ਹੋਵੇ। ਸ੍ਰੀ ਮੁਕਤਸਰ ਸਾਹਿਬ ਪੁਲਸ ਜ਼ਿਲੇ ਦੀ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਹ ਵਿਸ਼ੇਸ਼ ਸਰਚ ਮੁਹਿੰਮ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ, ਨਸ਼ਾ ਸਮੱਗਲਰੀ ਨੂੰ ਨੱਥ ਪਾਉਣ ਅਤੇ ਸ਼ਰਾਰਤੀ ਅਨਸਰਾਂ ’ਤੇ ਨਿਗਰਾਨੀ ਯਕੀਨੀ ਬਣਾਉਣ ਲਈ ਚਲਾਇਆ ਗਿਆ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਨਵੀਂ ਤਕਨੀਕ ਦੀ ਵਰਤੋਂ ਨਾਲ ਪੁਲਸ ਅਪਰਾਧਿਕ ਤੱਤਾਂ ਦੀ ਪਛਾਣ ਹੋਰ ਤੇਜ਼ੀ ਨਾਲ ਕਰ ਰਹੀ ਹੈ। ਜ਼ਿਲੇ ਵਿਚ ਨਸ਼ਾ ਸਮੱਗਲਰੀ ਜਾਂ ਹੋਰ ਅਪਰਾਧਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਪਣੇ ਇਲਾਕੇ ’ਚ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਜਾਣਕਾਰੀ ਪੁਲਸ ਨੂੰ ਦਿਓ। ਕਾਨੂੰਨ ਦਾ ਪਾਲਣ ਕਰੋ ਅਤੇ ਸ਼ਾਂਤੀ ਬਣਾਈ ਰੱਖੋ। ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਅਗਾਂਹ ਵੀ ਅਜਿਹੇ ਵਿਸ਼ੇਸ਼ ਆਪ੍ਰੇਸ਼ਨ ਲਗਾਤਾਰ ਜਾਰੀ ਰਹਿਣਗੇ।
ਇਹ ਵੀ ਪੜ੍ਹੋ : ਤਰਨਤਾਰਨ 'ਚ ਤਾਇਨਾਤ ਪਟਵਾਰੀ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
