ਸਰਕਾਰੀ ਬੱਸ ਦੇ ਡਰਾਈਵਰ ਨੂੰ ਇਕ ਸਾਲ ਦੀ ਸਜ਼ਾ ਦਾ ਫੈਸਲਾ, 2013 ''ਚ ਮੋਟਰਸਾਈਕਲ ਸਵਾਰ ਨੂੰ ਕੀਤਾ ਸੀ ਜ਼ਖ਼ਮੀ

Monday, Aug 14, 2017 - 12:32 PM (IST)

ਸਰਕਾਰੀ ਬੱਸ ਦੇ ਡਰਾਈਵਰ ਨੂੰ ਇਕ ਸਾਲ ਦੀ ਸਜ਼ਾ ਦਾ ਫੈਸਲਾ, 2013 ''ਚ ਮੋਟਰਸਾਈਕਲ ਸਵਾਰ ਨੂੰ ਕੀਤਾ ਸੀ ਜ਼ਖ਼ਮੀ

ਮਾਨਸਾ (ਜੱਸਲ)-ਸੜਕ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਸ਼ਿਕਾਇਤ 'ਤੇ ਥਾਣਾ ਸਦਰ ਮਾਨਸਾ ਦੀ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਦੀ ਸੁਣਵਾਈ ਕਰਦਿਆਂ ਸਰਕਾਰੀ ਬੱਸ ਦੇ ਇਕ ਡਰਾਈਵਰ ਨੂੰ ਸਜ਼ਾ ਦਾ ਹੁਕਮ ਸੁਣਾਇਆ ਹੈ।
ਜਾਣਕਾਰੀ ਅਨੁਸਾਰ ਅਪ੍ਰੈਲ 2013 'ਚ ਪਿੰਡ ਮਲਕਪੁਰ ਖਿਆਲਾ ਵਾਸੀ ਨੌਜਵਾਨ ਦਵਿੰਦਰ ਸਿੰਘ (18) ਪੁੱਤਰ ਬਹਾਦਰ ਸਿੰਘ ਆਪਣੇ ਮੋਟਰਸਾਈਕਲ 'ਤੇ ਪਿੰਡ ਖਿਆਲਾ ਦੀ ਦਾਣਾ ਮੰਡੀ ਵੱਲ ਜਾ ਰਿਹਾ ਸੀ ਕਿ ਬਠਿੰਡਾ–ਪਟਿਆਲਾ ਰੋਡ 'ਤੇ ਪੀ. ਆਰ. ਟੀ. ਸੀ. ਬਠਿੰਡਾ ਡਿਪੂ ਦੀ ਇਕ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਦਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਥਾਣਾ ਸਦਰ ਮਾਨਸਾ ਦੀ ਪੁਲਸ ਨੇ 26 ਅਪ੍ਰੈਲ 2013 ਨੂੰ ਉਕਤ ਬੱਸ ਦੇ ਡਰਾਈਵਰ ਸਤਨਾਮ ਸਿੰਘ ਪੁੱਤਰ ਮੱਲ ਸਿੰਘ ਵਾਸੀ ਕਲਿਆਣਾ, ਜ਼ਿਲਾ ਪਟਿਆਲਾ ਦੇ ਖਿਲਾਫ਼ ਮਾਮਲਾ ਨੰ. 45 ਦਰਜ ਕਰ ਕੇ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ, ਜਿਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਏ. ਸੀ. ਜੇ. ਐੱਮ. ਮਾਨਸਾ ਮੈਡਮ ਮਨੀਲਾ ਚੁੱਘ ਦੀ ਅਦਾਲਤ ਨੇ ਸਤਨਾਮ ਸਿੰਘ ਨੂੰ ਇਸ ਹਾਦਸੇ ਦਾ ਦੋਸ਼ੀ ਮੰਨਦੇ ਹੋਏ ਇਕ ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ।


Related News