ਡਿਪ੍ਰੈਸ਼ਨ ਦੇ ਸ਼ਿਕਾਰ ਨੌਜਵਾਨ ਨੇ ਬਾਂਹ ਤੇ ਗਲੇ ਦੀਆਂ ਨਸਾਂ ਵੱਢੀਆਂ, ਲੱਗੇ 50 ਟਾਂਕੇ

Saturday, Jan 25, 2020 - 11:11 AM (IST)

ਡਿਪ੍ਰੈਸ਼ਨ ਦੇ ਸ਼ਿਕਾਰ ਨੌਜਵਾਨ ਨੇ ਬਾਂਹ ਤੇ ਗਲੇ ਦੀਆਂ ਨਸਾਂ ਵੱਢੀਆਂ, ਲੱਗੇ 50 ਟਾਂਕੇ

ਪਠਾਨਕੋਟ : ਸੁਜਾਨਪੁਰ ਦੇ ਅਜੀਜਪੁਰ 'ਚ ਡਿਪ੍ਰੈਸ਼ਨ 'ਚ 20 ਸਾਲ ਦੇ ਨੌਜਵਾਨ ਨੇ ਆਰੀ ਵਾਲੀ ਬਲੇਡ ਨਾਲ ਅਪਣਾ ਗਲੇ ਅਤੇ ਬਾਂਹ ਦੀਆਂ ਨਸਾਂ ਵੱਢ ਲਈਆਂ ਅਤੇ ਪੇਟ ਨੂੰ ਵੀ ਕੱਟਣ ਦੀ ਕੋਸ਼ਿਸ਼ ਕੀਤੀ। ਖੂਨ ਨਾਲ ਲੱਥਪੱਥ ਨੌਜਵਾਨ ਦੀ ਚੀਕਣ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਦੇਖਿਆ ਕਿ ਨੌਜਵਾਨ ਦੇ  ਗਲੇ, ਬਾਂਹ ਅਤੇ ਪੇਟ 'ਚੋਂ ਖੂਨ ਨਿਕਲ ਰਿਹਾ ਸੀ। ਇਸ ਦੌਰਾਨ ਤੁਰੰਤ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੇ 50 ਟਾਂਕੇ ਲੱਗੇ। ਹਾਲਤ ਗੰਭੀਰ ਹੋਣ ਦੇ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਪਰ ਪਰਿਵਾਰਕ ਮੈਂਬਰ ਉਸ ਨੂੰ ਕੋਟਲੀ ਸਥਿਤ ਪ੍ਰਾਈਵੇਟ ਹਸਪਤਾਲ ਲੈ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਦੀਪਕ ਕੁਮਾਰ ਵਾਸੀ ਅਜੀਜਪੁਰ ਦੇ ਚਾਚੇ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ  ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਕੁਝ ਦਿਨਾਂ ਤੋਂ ਦੀਪਕ ਡਿਪ੍ਰੈਸ਼ਨ 'ਚ ਸੀ, ਜਿਸ ਕਾਰਨ 4-5 ਦਿਨਾਂ ਤੋਂ ਕੰਮ 'ਤੇ ਵੀ ਨਾ ਹੀ ਦਾ ਰਿਹਾ ਸੀ। ਇਸ ਦੇ ਚੱਲਦਿਆਂ ਅੱਜ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।


author

Baljeet Kaur

Content Editor

Related News