ਆਰ. ਐੱਸ. ਐੱਸ. ਫਾਈਰਿੰਗ ਕੇਸ ''ਚ ਜੌਹਲ ਨਾਮਜ਼ਦ
Sunday, Dec 03, 2017 - 08:08 AM (IST)
ਲੁਧਿਆਣਾ (ਮਹਿਰਾ)-ਪਾਦਰੀ ਸੁਲਤਾਨ ਮਸੀਹ ਦੇ ਕਤਲ ਮਾਮਲੇ ਵਿਚ ਪੰਜਾਬ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਯੂ. ਕੇ. ਸਿਟੀਜ਼ਨ ਜਗਤਾਰ ਸਿੰਘ ਜੌਹਲ ਨੂੰ ਅੱਜ ਪੁਲਸ ਥਾਣਾ ਡਵੀਜ਼ਨ ਨੰ. 2 ਵੱਲੋਂ 2010 'ਚ ਆਰ. ਐੱਸ. ਐੱਸ. ਸ਼ਾਖਾ 'ਚ ਹੋਈ ਫਾਈਰਿੰਗ ਦੇ ਕੇਸ 'ਚ ਨਾਮਜ਼ਦ ਕਰਦੇ ਹੋਏ ਉਸਦਾ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਤੇ ਸਰਕਾਰੀ ਵਕੀਲ ਰਾਜਬੀਰ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਥਾਣਾ ਡਵੀਜ਼ਨ ਨੰ. 2 ਨੇ ਕੇਸ ਨੰਬਰ 7 'ਚ ਦੋਸ਼ੀ ਜੌਹਲ ਨੂੰ ਨਾਮਜ਼ਦ ਕਰਦੇ ਹੋਏ ਉਸ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਜੌਹਲ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ 2016 'ਚ ਆਰ. ਐੱਸ. ਐੱਸ. ਦੀ ਕਿਦਵਈ ਨਗਰ ਸ਼ਾਖਾ 'ਚ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਫਾਈਰਿੰਗ ਕੀਤੀ ਸੀ, ਜਿਸ 'ਚ ਆਰ. ਐੱਸ. ਐੱਸ. ਨੇਤਾ ਨਰੇਸ਼ ਕੁਮਾਰ ਵਾਲ-ਵਾਲ ਬਚ ਗਏ ਸਨ।
ਜ਼ਿਲਾ ਅਟਾਰਨੀ ਅਬਰੋਲ ਨੇ ਦੱਸਿਆ ਕਿ ਪੀਟਰ ਮਸੀਹ ਪੁਲਸ ਮਾਮਲੇ 'ਚ ਦੋਸ਼ੀ ਜਗਤਾਰ ਸਿੰਘ ਜੌਹਲ ਦਾ ਅੱਜ ਪੁਲਸ ਰਿਮਾਂਡ ਸਮਾਪਤ ਹੋਣ 'ਤੇ ਉਸ ਨੂੰ ਥਾਣਾ ਸਲੇਮ ਟਾਬਰੀ ਪੁਲਸ ਨੇ ਸਥਾਨਕ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਦੋਸ਼ੀ ਨੂੰ ਰਿਮਾਂਡ 'ਤੇ ਦੇਣ 'ਤੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਜਦਕਿ ਇਸੇ ਮਾਮਲੇ 'ਚ ਨਾਮਜ਼ਦ ਇਕ ਦੋਸ਼ੀ ਅਨਿਲ ਕੁਮਾਰ ਕਾਲਾ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
