ਹਥਿਆਰਾਂ ਦੀਆਂ ਇੰਸਟਾਗ੍ਰਾਮ ’ਤੇ ਫੋਟੋਆਂ ਪਾਉਣ ਵਾਲਾ ਨਾਮਜ਼ਦ
Thursday, Jan 22, 2026 - 03:08 PM (IST)
ਫਿਰੋਜ਼ਪੁਰ (ਖੁੱਲਰ) : ਥਾਣਾ ਘੱਲਖੁਰਦ ਪੁਲਸ ਨੇ ਇੰਸਟਾਗ੍ਰਾਮ ਆਈ. ਡੀ. ’ਤੇ ਹਥਿਆਰਾਂ ਦੀਆਂ ਫੋਟੋਆਂ ਪਾਉਣ ਦੇ ਦੋਸ਼ 'ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸਾਹਿਲ ਪੁੱਤਰ ਸਾਹਿਬ ਸਿੰਘ ਵਾਸੀ ਰੱਤਾ ਖੇੜਾ ਬਾਜਾ ਕੋਤਵਾਲ ਅਪਰਾਧੀ ਕਿਸਮ ਦਾ ਆਦਮੀ ਹੈ।
ਉਹ ਆਪਣੀ ਇੰਸਟਾਗ੍ਰਾਮ ਆਈ. ਡੀ. ’ਤੇ ਹਥਿਆਰਾਂ ਦੀ ਨੁਮਾਇਸ਼ ਨਾਲ ਪਾਈਆਂ ਗਈਆਂ ਫੋਟੋਆਂ ਵੀਡੀਓ ਪਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਇੰਸਟਾਗ੍ਰਾਮ ’ਤੇ ਫੋਟੋਆਂ ਅਤੇ ਵੀਡਿਓ ਪਾਉਣ ਦੇ ਦੋਸ਼ ਵਿਚ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
