ਪੰਚਾਇਤੀ ਚੋਣਾਂ ਬਣੀਆਂ ਕਾਲ, ਵੋਟਾਂ ਮੰਗਣ ਆਇਆਂ ਦੀ ਆਓ ਭਗਤ ਕਰਨ ਲੱਗਿਆਂ ਵਾਪਰ ਗਿਆ ਭਾਣਾ

Wednesday, Oct 02, 2024 - 02:27 PM (IST)

ਪੰਚਾਇਤੀ ਚੋਣਾਂ ਬਣੀਆਂ ਕਾਲ, ਵੋਟਾਂ ਮੰਗਣ ਆਇਆਂ ਦੀ ਆਓ ਭਗਤ ਕਰਨ ਲੱਗਿਆਂ ਵਾਪਰ ਗਿਆ ਭਾਣਾ

ਸਾਹਨੇਵਾਲ/ਕੋਹਾੜਾ (ਜਗਰੂਪ) : ਕੁਦਰਤ ਦੀ ਅਣਹੋਣੀ ਕਦੋਂ ਕੀ ਕਰਾ ਦੇਵੇ ਕਿਸੇ ਨੂੰ ਕੁਝ ਨਹੀਂ ਪਤਾ। ਅਜਿਹੀ ਹੀ ਇਕ ਘਟਨਾ ਥਾਣਾ ਕੂੰਮ ਕਲਾਂ ਦੇ ਅਧੀਨ ਆਉਂਦੇ ਪਿੰਡ ਹਾਦੀਵਾਲ 'ਚ ਵਾਪਰੀ, ਜਦੋਂ ਇਕ ਵਿਅਕਤੀ ਪੱਖਾ ਲਾਉਣ ਲੱਗਿਆ ਤਾਂ ਉਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਹਾਦਰ ਸਿੰਘ 55 ਸਾਲ ਵਾਸੀ ਹਾਦੀਵਾਲ ਵਜੋਂ ਹੋਈ ਹੈ। 

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਕੰਬਿਆ ਪੰਜਾਬ, ਸ਼ਰੇਆਮ ਮਾਰ ਦਿੱਤਾ ਆਮ ਆਦਮੀ ਪਾਰਟੀ ਦਾ ਆਗੂ

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਕੂੰਮ ਕਲਾਂ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ 30 ਸਤੰਬਰ ਨੂੰ ਦੁਪਹਿਰ ਵੇਲੇ ਜਦੋਂ ਬਹਾਦਰ ਸਿੰਘ ਆਪਣੇ ਘਰ 'ਚ ਸੀ ਤਾਂ ਪਿੰਡ 'ਚ ਵੋਟਾਂ ਮੰਗਣ ਲਈ ਕੁਝ ਲੋਕ ਉਸ ਕੋਲ ਆਏ ਸੀ, ਜਿਨ੍ਹਾਂ ਦੀ ਆਓ ਭਗਤ ਲਈ ਉਹ ਫਰਾਟਾ ਪੱਖਾ ਲਾਉਣ ਲਈ ਤਾਰਾਂ ਲਗਾਉਣ ਲੱਗਿਆ ਤਾਂ ਉਸ ਨੂੰ ਅਚਾਨਕ ਕਰੰਟ ਲੱਗ ਗਿਆ ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਵਿਗੜਦੀ ਦੇਖ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬਹਾਦਰ ਸਿੰਘ ਦੇ ਦੋ ਬੱਚੇ ਹਨ, ਜਿਨ੍ਹਾਂ 'ਚੋਂ ਇਕ ਬੱਚਾ ਵਿਦੇਸ਼ 'ਚ ਹੈ ਅਤੇ ਦੂਜੇ ਦੀ ਉਮਰ 18 ਸਾਲ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪਲਾਂ ਦੇ ਗੁੱਸੇ ਨੇ ਤਬਾਹ ਕਰ ਦਿੱਤਾ ਪਰਿਵਾਰ, ਮਿੰਟਾਂ 'ਚ ਖੂਨ ਨਾਲ ਭਰ ਗਿਆ ਪੂਰਾ ਘਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News