ਬੀ. ਐੱਸ. ਐੱਫ. ਜਵਾਨਾਂ ਨੇ ਕੀਤਾ ਪਾਕਿਸਤਾਨੀ ਨਾਗਰਿਕ ਗ੍ਰਿਫਤਾਰ

Wednesday, Oct 11, 2017 - 07:03 AM (IST)

ਅਜਨਾਲਾ  (ਬਾਠ) - ਅੱਜ ਸਵੇਰੇ 8 ਵਜੇ ਦੇ ਕਰੀਬ ਅਜਨਾਲਾ ਸੈਕਟਰ ਦੀ ਸਰਹੱਦੀ ਚੌਕੀ ਸ਼ਾਹਪੁਰ ਫਾਰਵਰਡ ਨੇੜਿਓਂ ਬੀ. ਐੱਸ. ਐੱਫ.-32 ਬਟਾਲੀਅਨ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਸਥਾਨਕ ਸ਼ਹਿਰ 'ਚ ਬੀ. ਐੱਸ. ਐੱਫ.-32 ਬਟਾਲੀਅਨ ਦੇ ਕਮਾਂਡੈਂਟ ਪ੍ਰਨੈ ਕੁਮਾਰ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਜਵਾਨ ਆਮ ਦਿਨਾਂ ਵਾਂਗ ਪੁਖਤਾ ਪ੍ਰਬੰਧਾਂ ਵਜੋਂ ਕੌਮਾਂਤਰੀ ਸਰਹੱਦੀ ਚੌਕੀ ਸ਼ਾਹਪੁਰ ਫਾਰਵਰਡ ਨੇੜੇ ਗਸ਼ਤ ਕਰ ਰਹੇ ਸਨ ਕਿ ਕੰਡਿਆਲੀ ਤਾਰ ਤੋਂ ਪਾਰ ਇਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ, ਜਿਸ ਨੂੰ ਹਿਰਾਸਤ 'ਚ ਲਿਆ ਗਿਆ ਤੇ ਉਸ ਨੇ ਆਪਣੀ ਪਛਾਣ ਮੁਹੰਮਦ ਹਨੀਫ ਬੱਟ (50) ਪੁੱਤਰ ਕਰਾਮਤ ਅਹਿਮਦ ਬੱਟ ਪਿੰਡ ਮੁੱਝਟ ਡਾਕ. ਰਈਆ ਜ਼ਿਲਾ ਨਾਰੋਵਾਲ (ਪਾਕਿਸਤਾਨ) ਦੱਸੀ। ਤਲਾਸ਼ੀ ਲੈਣ 'ਤੇ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ।
ਉਧਰ ਸੂਤਰਾਂ ਅਨੁਸਾਰ ਖੁਫੀਆ ਏਜੰਸੀਆਂ ਨੇ ਇਸ ਮਾਮਲੇ ਨੂੰ ਲੈ ਕੇ ਬਾਰੀਕੀ ਨਾਲ ਛਾਣਬੀਣ ਕਰਦਿਆਂ ਆਪਣੇ ਕੰਨ ਖੜ੍ਹੇ ਕਰ ਲਏ ਹਨ। ਖੁਫੀਆ ਏਜੰਸੀਆਂ ਇਸ ਮਾਮਲੇ ਨੂੰ ਘੁਸਪੈਠ ਦੀ ਘਟਨਾ ਨਾਲ ਜੋੜ ਕੇ ਦੇਖ ਰਹੀਆਂ ਹਨ।


Related News