ਪੰਜਾਬ ''ਚ ਪਾਕਿਸਤਾਨੀ ਡਰੋਨ ਹਮਲੇ ਕਾਰਨ ਗਈ ਔਰਤ ਦੀ ਜਾਨ
Tuesday, May 13, 2025 - 08:47 AM (IST)

ਫਿਰੋਜ਼ਪੁਰ (ਸੰਨੀ): ਪੰਜਾਬ 'ਚ ਹੋਏ ਪਾਕਿਸਤਾਨੀ ਡਰੋਨ ਹਮਲੇ ਕਾਰਨ ਔਰਤ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਫਿਰੋਜ਼ੁਪਰ ਦੇ ਪਿੰਡ ਖਾਈ ਵਿਚ ਪਾਕਿਸਤਾਨੀ ਡਰੋਨ ਡਿੱਗਣ ਕਾਰਨ ਇਕ ਘਰ ਵਿਚ ਅੱਗ ਲੱਗ ਗਈ ਸੀ। ਇਸ ਵਿਚ ਜ਼ਖ਼ਮੀ ਹੋਈ ਸੁਖਵਿੰਦਰ ਕੌਰ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਬੰਦ ਰਹਿਣਗੇ ਸਕੂਲ, ਆਨਲਾਈਨ ਹੋਵੇਗੀ ਪੜ੍ਹਾਈ
ਜਾਣਕਾਰੀ ਮੁਤਾਬਕ 9 ਮਈ ਦੀ ਰਾਤ ਨੂੰ ਪਿੰਡ ਖਾਈ ਵਿਚ ਇਕ ਘਰ ਅੰਦਰ ਡਰੋਨ ਡਿੱਗਣ ਨਾਲ ਅੱਗ ਲੱਗ ਗਈ ਸੀ। ਇਸ ਵਿਚ 3 ਲੋਕ ਝੁਲਸ ਗਏ ਸਨ। ਇਨ੍ਹਾਂ ਵਿਚੋਂ ਦੋ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਇਲਾਜ ਦੌਰਾਨ ਅੱਜ ਸੁਖਵਿੰਦਰ ਕੌਰ (50) ਦੀ ਮੌਤ ਹੋ ਗਈ। ਉਸ ਦੇ ਪਤੀ ਲੁਧਿਆਣਾ ਅਤੇ ਪੁੱਤਰ ਫਿਰੋਜ਼ਪੁਰ ਵਿਚ ਜ਼ੇਰੇ ਇਲਾਜ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8