ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ 3 ਸਾਲਾ ਬੱਚੇ ਦੀ ਮੌਤ

Friday, Feb 13, 2026 - 04:26 PM (IST)

ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ 3 ਸਾਲਾ ਬੱਚੇ ਦੀ ਮੌਤ

ਗੁਰੂਹਰਸਹਾਏ (ਸਿਕਰੀ)–ਗੁਰੂਹਰਸਹਾਏ ਵਿਖੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ 3 ਸਾਲਾ ਮਾਯੂਸ ਲੜਕੇ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਗੋਬਿੰਦ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰਣਜੀਤਗੜ੍ਹ ਝੁੱਗੀ ਨੇ ਦੱਸਿਆ ਕਿ 11 ਫਰਵਰੀ ਨੂੰ ਦੁਪਹਿਰ ਕਰੀਬ 12:30 ਵਜੇ ਉਹ ਆਪਣੇ ਮੋਟਰਸਾਈਕਲ ’ਤੇ ਸਮੇਤ ਆਪਣੀ ਪਤਨੀ ਕਾਜਲ ਜਿਸ ਨੇ ਆਪਣੀ ਗੋਦ ’ਚ ਉਸ ਦਾ ਲੜਕਾ ਆਸ਼ੀਸ਼ ਨੂੰ ਚੁੱਕਿਆ ਹੋਇਆ ਅਤੇ ਨਾਲ ਹੀ ਉਸ ਦੀ ਲੜਕੀ ਮਨਰਾਜ ਉਮਰ 5 ਸਾਲ ਬੈਠੀ ਸੀ। ਗੋਬਿੰਦ ਸਿੰਘ ਨੇ ਦੱਸਿਆ ਕਿ ਜਦ ਉਹ ਪਿੰਡ ਲਾਲਚੀਆਂ ਤੋਂ ਗੁਰੂਹਰਸਹਾਏ ਨੂੰ ਆ ਰਿਹਾ ਸੀ ਤਾਂ ਉਹ ਪਿੰਡ ਮਾੜੇ ਕਲਾਂ ਨਜ਼ਦੀਕ ਸ਼ੈਲਰ ਗੁੱਦੜਢੰਡੀ ਰੋਡ ਪਾਸ ਪੁੱਜੇ ਤਾਂ ਪਿੱਛੋਂ ਤੋਂ ਲਾਪ੍ਰਵਾਹੀ ਅਤੇ ਤੇਜ਼ ਰਫਤਾਰ ਨਾਲ ਆਉਂਦੇ ਕਾਰ ਚਾਲਕ ਨੇ ਸਾਨੂੰ ਟੱਕਰ ਮਾਰੀ। ਜਿਸ ਦੌਰਾਨ ਉਸ ਦਾ ਲੜਕਾ ਆਸ਼ੀਸ਼ ਗੱਡੀ ਉਪਰ ਵੱਜਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਹੋਲੀ ਤੋਂ ਪਹਿਲਾਂ ਰੇਲਵੇ ਦਾ ਵੱਡਾ ਤੋਹਫ਼ਾ: ਇਨ੍ਹਾਂ ਦਿਨਾਂ ਨੂੰ ਚੱਲਣਗੀਆਂ ਸਪੈਸ਼ਲ ਟਰੇਨਾਂ, ਜਾਣੋ ਸਮਾਂ ਤੇ ਤਰੀਕ

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਕੇਸ਼ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: ਆਰਮੀ ਗੱਡੀ ਨੇ ਆਟੋ ਨੂੰ ਮਾਰੀ ਜ਼ੋਰਦਾਰ ਟੱਕਰ, 2 ਲੋਕਾਂ ਦੀ ਮੌਕੇ 'ਤੇ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News