ਪੰਜਾਬ ਦੇ ਇਸ ਜ਼ਿਲ੍ਹੇ ''ਚ ਠੀਕਰੇ ਪਹਿਰੇ ਲਾਉਣ ਦੇ ਹੁਕਮ, ਐਮਰਜੈਂਸੀ ਦੇ ਮੱਦੇਨਜ਼ਰ ਲਿਆ ਫ਼ੈਸਲਾ
Saturday, May 10, 2025 - 05:45 PM (IST)

ਸੰਗਰੂਰ (ਸਿੰਗਲਾ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਬੈਂਬੀ ਪੀ. ਸੀ. ਐੱਸ. ਸੰਗਰੂਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ-163 ਅਤੇ ਪੰਜਾਬ ਵਿਲੇਜ ਐਂਡ ਸਮਾਲ ਟਾਊਨਜ਼ ਪੈਟਰੋਲ ਐਕਟ 1918 ਦੀ ਧਾਰਾ 3 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਲਗਾਤਾਰ ਠੀਕਰੀ ਪਹਿਰਾ ਲਗਾਉਣ ਲਈ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਤਣਾਅ ਵਿਚਾਲੇ ਪੰਜਾਬ ਦੇ ਵਿਦਿਆਰਥੀਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ, ਪੜ੍ਹੋ ਪੂਰੀ DETAIL
ਇਸ ਲਈ ਸਬੰਧਿਤ ਪਿੰਡਾਂ ਦੀਆਂ ਸਮੂਹ ਪੰਚਾਇਤਾਂ, ਪਿੰਡ ਦੇ ਵਾਸੀਆਂ, ਨਗਰ ਕੌਂਸਲਾਂ, ਨਗਰ ਕੌਂਸਲ ਵਾਸੀਆਂ ਅਤੇ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ/ਬੋਰਡ/ਟਰੱਸਟ ਦੇ ਮੁਖੀਆਂ ਦੀ ਜ਼ਿੰਮੇਵਾਰੀ ਲਗਾਈ ਹੈ। ਜਾਰੀ ਕੀਤੇ ਹੁਕਮਾਂ 'ਚ ਉਨ੍ਹਾਂ ਕਿਹਾ ਹੈ ਕਿ ਮੌਜੂਦਾ ਸਕਿਓਰਿਟੀ, ਹਾਈ ਅਲਰਟ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਸੰਗਰੂਰ 'ਚ ਪਿੰਡ-ਪਿੰਡ ਠੀਕਰੀ ਪਹਿਰੇ ਲਗਵਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ : ਧਮਾਕਿਆਂ ਵਿਚਾਲੇ ਕਪੂਰਥਲਾ ਦੇ ਲੋਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ, DC ਨੇ ਕੀਤੀ ਅਪੀਲ
ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਵਿਅਕਤੀ ਜਾਂ ਕਾਰਵਾਈ ਧਿਆਨ 'ਚ ਆਉਂਦੀ ਹੈ ਤਾਂ ਇਸ ਸਬੰਧੀ ਤੁਰੰਤ ਸੀਨੀਅਰ ਪੁਲਸ ਕਪਤਾਨ, ਸੰਗਰੂਰ, ਸਬੰਧਤ ਪੁਲਸ ਥਾਣਾ, ਕੰਟਰੋਲ ਰੂਮ ਦਫ਼ਤਰ ਡਿਪਟੀ ਕਮਿਸ਼ਨਰ, ਸੰਗਰੂਰ ਵਿਖੇ ਟੈਲੀਫੋਨ ਨੰਬਰ 01672-234128 ਅਤੇ ਪੁਲਸ ਕੰਟਰੋਲ ਰੂਮ ਨੰਬਰ 80545-45100, 80545-45200 'ਤੇ ਸੂਚਿਤ ਕੀਤਾ ਜਾਵੇ। ਇਹ ਹੁਕਮ ਮਿਤੀ 10.05.2025 ਤੋਂ ਮਿਤੀ 09.06.2025 ਤੱਕ ਲਾਗੂ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8