ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ

06/20/2018 6:19:24 AM

ਨਡਾਲਾ, (ਸ਼ਰਮਾ)- ਤੇਲ ਦੀਆਂ ਕੀਮਤਾਂ 'ਚ ਕੀਤੇ ਭਾਰੀ ਵਾਧੇ ਖਿਲਾਫ ਪਿੰਡ ਰਾਏਪੁਰ ਅਰਾਈਆਂ ਦੇ ਕਾਂਗਰਸੀ ਵਰਕਰਾਂ ਨੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ।
 ਸਟੀਫਨ ਕਾਲਾ ਰਾਏਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਹੁੰਦਿਆਂ ਕੀਮਤਾਂ ਨੂੰ ਆਪਣੇ ਢੰਗ ਤਰੀਕਿਆਂ ਨਾਲ ਸਥਿਰ ਰੱਖਿਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਰ ਸਾਲਾ ਰਾਜ ਵਿਚ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਹਰ ਖੇਤਰ 'ਚ ਵਧੀ ਮਹਿੰਗਾਈ ਨੇ ਗਰੀਬ ਤੇ ਮੱਧ ਵਰਗੀ ਲੋਕਾਂ ਦਾ ਬੁਰਾ ਹਾਲ ਕੀਤਾ ਹੈ। ਮੋਦੀ ਚੋਣਾਂ ਨੇੜੇ ਵੇਖ ਲੋਕਾਂ ਨੂੰ ਨਵੇਂ ਸਬਜ਼ ਬਾਗ ਦਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹਰ ਵਰਗ ਦੇ ਲੋਕਾਂ, ਕਿਸਾਨਾਂ, ਟਰਾਂਸਪੋਰਟਰਾਂ ਦੀ ਸਮਰੱਥਾ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੇਲ ਦੀਆਂ ਕੀਮਤਾਂ 'ਚ ਕਮੀ ਨਾ ਕੀਤੀ ਤਾਂ ਕਾਂਗਰਸ ਦੇਸ਼ ਵਿਆਪੀ ਅੰਦੋਲਨ ਕਰੇਗੀ।  ਇਸ ਮੌਕੇ ਦਲਬੀਰ ਸਿੰਘ ਚੀਮਾ, ਤਾਲਿਬ ਹੰਸ, ਜਨਕ ਰਾਜ, ਚਰਨ ਦਾਸ, ਫਕੀਰ ਸਿੰਘ, ਸੁਖਦੇਵ ਸਿੰਘ, ਸੈਮੂਅਲ, ਯੂਨਸ, ਸੰਤੋਖ ਤੇ ਹੋਰ ਸੈਂਕੜੇ ਵਰਕਰ ਹਾਜ਼ਰ ਸਨ।PunjabKesariਫਗਵਾੜਾ, (ਜਲੋਟਾ)-ਪੈਟਰੋਲ, ਡੀਜ਼ਲ, ਰਸੋਈ ਗੈਸ ਆਦਿ ਦੀਆਂ ਬੇਕਾਬੂ ਕੀਮਤਾਂ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮੈਂਬਰ ਪਾਰਲੀਮੈਂਟ ਦੀਆਂ ਹਦਾਇਤਾਂ ਅਨੁਸਾਰ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਦੇਖ-ਰੇਖ ਤੇ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਦੀ ਅਗਵਾਈ ਹੇਠ ਹਲਕੇ ਦੇ ਪਿੰਡਾਂ ਵਿਚ ਧਰਨਿਆਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਲੜੀ ਤਹਿਤ ਦਿਹਾਤੀ ਕਾਂਗਰਸ ਫਗਵਾੜਾ ਵੱਲੋਂ ਦਰਵੇਸ਼ ਪਿੰਡ, ਚੱਕ ਪ੍ਰੇਮਾ, ਰਾਵਲਪਿੰਡੀ ਤੇ ਪਲਾਹੀ ਵਿਖੇ ਧਰਨੇ ਲਾ ਕੇ ਮੋਦੀ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।  ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਾਂਗਰਸੀ ਆਗੂਆਂ ਤੋਂ ਇਲਾਵਾ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਬੇਕਾਬੂ ਹੋਈਆਂ ਕੀਮਤਾਂ ਨਾਲ ਪੂਰੇ ਭਾਰਤ ਦੀ ਜਨਤਾ ਤ੍ਰਾਹ-ਤ੍ਰਾਹ ਕਰ ਰਹੀ ਹੈ। ਮੋਦੀ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਨਾਲ ਲੁੱਟਣ ਵਿਚ ਰੁੱਝੀ ਹੋਈ ਹੈ। ਪਿਛਲੇ ਚਾਰ ਸਾਲ ਤੋਂ ਵੱਧ ਸਮੇਂ ਵਿਚ ਲੋਕਾਂ ਨੂੰ ਰਾਹਤ ਦੇਣ ਵਾਲੀ ਕੋਈ ਨੀਤੀ ਕੇਂਦਰ ਸਰਕਾਰ ਨੇ ਤਿਆਰ ਨਹੀਂ ਕੀਤੀ। ਮੋਦੀ ਸਰਕਾਰ ਇਹ ਪ੍ਰਚਾਰ ਕਰਦੀ ਹੈ ਕਿ 2025 ਤੱਕ ਭਾਰਤ ਦੁਨੀਆ ਦੀ ਤੀਸਰੀ ਵੱਡੀ ਆਰਥਕ ਤਾਕਤ ਬਣ ਜਾਵੇਗਾ ਪਰ ਅਜਿਹੀ ਆਰਥਕ ਤਾਕਤ ਦਾ ਕੀ ਲਾਭ ਜਿਸ ਦੀ ਜਨਤਾ ਦੋ ਵਕਤ ਦੀ ਰੋਟੀ ਤੇ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੀ ਹੋਵੇ।  ਉਨ੍ਹਾਂ ਅਪੀਲ ਕੀਤੀ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ ਤਾਂ ਜੋ ਰਾਹੁਲ ਗਾਂਧੀ ਦੇ ਰੂਪ 'ਚ ਇਕ ਕਾਬਿਲ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸੱਤਾ 'ਤੇ ਕਾਬਿਜ਼ ਕੀਤਾ ਜਾ ਸਕੇ ਤੇ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਮੁਕਤੀ ਮਿਲੇ।  ਇਨ੍ਹਾਂ ਧਰਨਿਆਂ 'ਚ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਪੰਡਵਾ, ਨਵਜਿੰਦਰ ਸਿੰਘ ਬਾਹੀਆ, ਗੁਰਜੀਤ ਪਾਲ ਵਾਲੀਆ, ਸ਼ਿੰਦ ਪਾਲ ਸਰਪੰਚ ਉੱਚਾ ਪਿੰਡ, ਮੁਲਖਰਾਜ ਟੋਨੀ ਅਠੌਲੀ, ਭੁਪਿੰਦਰ ਸਿੰਘ ਖਹਿਰਾ, ਅਮਰੀਕ ਸਿੰਘ ਮੀਕਾ, ਸਿਮਰ ਕੁਮਾਰ, ਸੁਖਵਿੰਦਰ ਪਾਲ, ਡਾ. ਚਰਨਜੀਤ, ਜਰਨੈਲ ਸਿੰਘ, ਦਰਸ਼ੀ ਉੱਚਾ ਪਿੰਡ, ਮੱਖਣ ਮਾਨਾਵਾਲੀ, ਦਿਲਬਾਗ ਸਿੰਘ ਮਲਕਪੁਰ, ਰਾਮ ਆਸਰਾ ਚੱਕ ਪ੍ਰੇਮਾ, ਡੋਗਰ ਮੱਲ ਸਰਪੰਚ ਚੱਕ ਪ੍ਰੇਮਾ, ਗਿਆਨ ਸਿੰਘ ਸੰਗਤਪੁਰ, ਨਿਰਮਲਜੀਤ ਸਰਪੰਚ ਲੱਖਪੁਰ, ਸੁਰਜੀਤ ਸਰਪੰਚ ਰਾਵਲਪਿੰਡੀ, ਅਮਰੀਕ ਸਿੰਘ ਸੀਕਰੀ, ਰਵੀ, ਸੰਤੋਖ ਸਿੰਘ, ਸਾਬੀ, ਮਨੀਸ਼, ਹਰਜੀਤ, ਹਰਿੰਦਰ ਰਾਣੀਪੁਰ, ਸਰਬਰ ਗੁਲਾਮ ਸੱਬਾ, ਰੇਸ਼ਮ ਸਿੰਘ, ਮਨੋਹਰ ਸਿੰਘ, ਬਲਜੀਤ ਸਿੰਘ, ਲਾਲ ਸਿੰਘ, ਹਰਮੇਲ ਸਿੰਘ, ਮਦਨ ਲਾਲ, ਸਤਪਾਲ, ਪਰਮਜੀਤ ਖੰਗੂੜਾ, ਗੁਰਚਰਨ ਸਿੰਘ, ਮਸਕੀਨ ਅਲੀ, ਅਮਰੀਕ ਖੁਰਮਪੁਰ ਆਦਿ ਹਾਜ਼ਰ ਸਨ।


Related News