ਬਠਿੰਡਾ ਦੇ ਰਿਹਾਇਸ਼ੀ ਇਲਾਕੇ ''ਚ ਮੋਬਾਈਲ ਟਾਵਰ ਲੱਗਣ ਦਾ ਲੋਕਾਂ ਨੇ ਕੀਤਾ ਵਿਰੋਧ, ਦਿੱਤਾ ਧਰਨਾ
Friday, Nov 17, 2017 - 10:20 AM (IST)
ਬਠਿੰਡਾ (Îਅਮਿਤ ਸ਼ਰਮਾ) — ਬਠਿੰਡਾ ਦੇ ਹਰਪਾਲ ਨਗਰ ਦੇ ਲੋਕਾਂ ਵਲੋਂ ਰਿਹਾਇਸ਼ੀ ਇਲਾਕੇ 'ਚ ਮੋਬਾਈਲ ਕੰਪਨੀ ਦਾ ਟਾਵਰ ਲਗਾਉਣ ਦਾ ਵਿਰੋਧ ਕੀਤਾ ਤੇ ਸੜਕ ਜਾਮ ਕਰਕੇ ਨਾਅਰੇਬਾਜੀ ਕੀਤੀ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪੈਸੇ ਦੇ ਲਾਲਚ ਕਾਰਨ ਇਕ ਵਿਅਕਤੀ ਨੇ ਘਰ 'ਚ ਮੋਬਾਈਲ ਟਾਵਰ ਲਗਵਾਇਆ ਹੈ, ਜੋ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ, ਜਿਸ ਦੇ ਚਲਦਿਆਂ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹÎੀਂ ਕੀਤੀ ਗਈ, ਉਲਟਾ ਇਸ ਕੰਪਨੀ ਦੇ ਕੁਝ ਲੋਕਾਂ ਨੇ ਰਾਤ ਨੂੰ ਅਣਪਛਾਤੇ ਲੋਕਾਂ ਨੂੰ ਇਕੱਠਾ ਕਰਕੇ ਟਾਵਰ ਲਗਾ ਦਿੱਤਾ। ਜਿਸ ਕਾਰਨ ਗੁੱਸੇ 'ਚ ਆਏ ਲੋਕਾਂ ਨੇ ਸ਼ੁੱਕਰਵਾਰ ਸੜਕ 'ਤੇ ਧਰਨਾ ਪ੍ਰਦਰਸ਼ਨ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਧਰਨੇ ਨੂੰ ਉਦੋਂ ਤਕ ਜਾਰੀ ਰੱਖਿਆ ਜਾਵੇਗਾ, ਜਦੋਂ ਤਕ ਟਾਵਰ ਹਟਾਇਆ ਨਹੀਂ ਜਾਂਦਾ।
